ਸੁਖਬੀਰ ਤੇ ਮਜੀਠੀਆ ਨੇ ਪਰਮਿੰਦਰ ਬਰਾੜ ਨੂੰ ਸੌਂਪੀ ਸੋਈ ਦੀ ਕਮਾਨ-ਨੌਜਵਾਨ ਆਗੂ ਪਰਮਿੰਦਰ ਬਰਾੜ ਬਣੇ ਸਟੂਡੈਂਟਸ ਆਫ਼ ਇੰਡੀਆ ਦੇ ਪ੍ਰਧਾਨ
ਚੰਡੀਗੜ•, 12 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਅਕਾਲੀ ਦਲ ਦੇ ਢਾਂਚੇ ਦਾ ਐਲਾਨ ਕਰਦਿਆਂ ਨੌਜਵਾਨ ਆਗੂ ਪਰਮਿੰਦਰ ਸਿੰਘ ਬਰਾੜ ਨੂੰ ਸਟੂਡੈਂਟਸ ਆਫ ਇੰਡੀਆ (ਐਸਓਆਈ ਸੋਈ) ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਮਿਸ਼ਨ 2019 ਦੇ ਏਜੰਡੇ ਤਹਿਤ ਨੌਜਵਾਨਾਂ ਨੂੰ ਅਕਾਲੀ ਦਲ ਨਾਲ ਜੋੜਨ ਲਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਬਰਾੜ ਨੂੰ ਇਸ ਅਹਿਮ ਅਹੁਦੇ ਦੀ ਜ਼ਿੰਮੇਵਾਰੀ ਸੌਂਪਣ ਦੇ ਫੈਸਲੇ ਉਤੇ ਕੋਰ ਕਮੇਟੀ ਨੇ ਪਿਛਲੇ ਦਿਨੀਂ ਮੋਹਰ ਲਾ ਦਿੱਤੀ ਸੀ। ਪ੍ਰੰਤੂ ਰਸਮੀ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਵਲੋਂ ਬੁੱਧਵਾਰ ਨੂੰ ਪਾਰਟੀ ਵਲੋਂ ਜਾਰੀ ਇੱਕ ਬਿਆਨ ਵਿਚ ਕੀਤਾ ਗਿਆ। ਇੱਥੇ ਇਹ ਦੱਸਣਯੋਗ ਹੈ ਕਿ ਪਰਮਿੰਦਰ ਬਰਾੜ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਸਭ ਤੋਂ ਨੇੜਲੇ ਥਿੰਕਟੈਂਕ ਯੂਥ ਆਗੂਆਂ ਵਿਚੋਂ ਇੱਕ ਹਨ। ਬਰਾੜ ਅਕਾਲੀ ਦਲ ਵਿਚ ਬਹੁਤ ਹੀ ਠਰੰਮੇ ਵਾਲੇ ਨਰਮ ਸੁਭਾਅ ਅਤੇ ਗਰਾਊਂਡ ਦੀ ਸਮਝ ਰੱਖਣ ਵਾਲੇ, ਯੋਜਨਾਬੰਦੀ ਕਰਨ ਵਿਚ ਮਾਹਿਰ ਯੂਥ ਆਗੂ ਵਜੋਂ ਉਭਰੇ ਹਨ। ਪਹਿਲਾਂ ਵੀ ਯੂਥ ਵਿੰਗ ਵਿਚ ਅਹਿਮ ਅਹੁਦਿਆਂ ਉਤੇ ਕੰਮ ਕਰਕੇ ਵਧੀਆ ਨਤੀਜੇ ਦੇ ਚੁੱਕੇ ਹਨ ਅਤੇ ਉਨ•ਾਂ ਦੀ ਯੂਥ ਵਿਚ ਇੱਕ ਨਿਵੇਕਲੇ ਆਗੂ ਵਜੋਂ ਆਪਣੀ ਪਹਿਚਾਣ ਬਣੀ ਹੋਈ ਹੈ। ਉਹ ਹੁਣ ਤੱਕ ਅਕਾਲੀ ਦਲ ਅੰਦਰ ਪਿੱਛੇ ਰਹਿ ਕੇ ਗਰਾਊਂਡ ਪੱਧਰ ਉਤੇ ਥਿੰਕ ਟੈਂਕ ਵਜੋਂ ਪਿਛਲੇ 15 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਨ। ਸਟੂਡੈਂਟ ਫੈਡਰੇਸ਼ਨ ਸੋਈ ਦਾ ਸੰਵਿਧਾਨ ਤਿਆਰ ਕਰਨ ਤੋਂ ਲੈ ਕੇ ਯੂਨੀਵਰਸਿਟੀ ਤੇ ਕਾਲਜਾਂ ਵਿਚ ਯੂਥ ਅਕਾਲੀ ਦੇ ਵਿੰਗ ਸਥਾਪਿਤ ਕਰਨ ਵਿਚ ਬਰਾੜ ਅਹਿਮ ਰੋਲ ਨਿਭਾਅ ਚੁੱਕੇ ਹਨ
ਪੰਜਾਬ ਦੀਆਂ ਚੋਣਾਂ ਚ ਨਿਰਣਾਇਕ ਭੂਮਿਕਾ ਨਿਭਾਉਣ ਵਾਲੇ 60 ਫੀਸਦੀ ਨੌਜਵਾਨ ਵੋਟਰਾਂ ਵਾਲੇ ਵਰਗ ਨੂੰ ਸ਼੍ਰੋਮਣੀ ਅਕਾਲੀ ਦਲ ਵੱਲ ਖਿੱਚਣ ਲਈ ਸੁਖਬੀਰ ਬਾਦਲ ਵੱਲੋਂ ਆਪਣੇ ਸਾਬਕਾ ਓਐਸਡੀ  ਪਰਮਿੰਦਰ ਬਰਾੜ ਨੂੰ ਸਟੂਡੈਂਟਸ ਆਫ ਇੰਡੀਆ(ਸੋਈ) ਦਾ ਪ੍ਰਧਾਨ ਨਿਯੁਕਤ ਕਰਕੇ ਸਿਆਸੀ ਦੂਰ ਅੰਦੇਸ਼ੀ ਦਾ ਪ੍ਰਗਟਾਵਾ ਕੀਤਾ ਹੈ। ਬਰਾੜ 2006 ਤੋਂ 2014 ਤੱਕ ਯੂਥ ਅਕਾਲੀ ਦਲ ਦੇ ਸਕੱਤਰ ਜਰਨਲ ਅਤੇ ਦਫਤਰ ਇੰਚਾਰਜ ਵਜੋਂ ਕੰਮ ਕਰ ਚੁੱਕੇ ਹਨ। 
ਸੁਖਬੀਰ ਨੇ ਬਰਾੜ ਦੇ ਤਜ਼ਰਬੇ ਦਾ ਲਾਭ ਹਾਸਿਲ ਕਰਨ ਲਈ ਉਨ•ਾਂ ਨੂੰ ਇਹ ਵੱਡੀ ਜ਼ਿਮੇਵਾਰੀ ਸੌਂਪੀ ਗਈ ਹੈ।  ਬਰਾੜ ਨੂੰ ਜਿੱਥੇ ਪਾਰਟੀ ਦੇ ਥਿੰਕਟੈਂਕ ਅਤੇ ਸ਼ੋਸਲ ਮੀਡੀਆ ਦੀ ਕਮਾਨ ਸੰਭਾਲਣ ਵਾਲੇ ਯੋਗ ਯੂਥ ਆਗੂ ਵਜੋਂ ਜਾਣਿਆ ਜਾਂਦਾ ਹੈ ਉਥੇ ਹੀ ਉਸ ਦੀ ਵਿਦਿਆਰਥੀ ਅਤੇ ਨੌਜਵਾਨ ਵਰਗ ਚ ਚੰਗੀ ਮਜ਼ਬੂਤ ਪਕੜ ਬਣੀ ਰਹੀ ਹੈ।  ਬਰਾੜ ਨੇ ਇੰਗਲੈਂਡ ਤੋਂ ਐਮਬੀਏ ਅਤੇ ਲਾਅ ਗਰੈਜੂਏਟ,ਵਾਸਿੰਗਟਨ (ਯੂਐਸਏ) ਦੇ ਕਾਲਜ ਤੋਂ ਮਾਨੁੱਖੀ ਅਧਿਕਾਰਾਂ ਦੀ ਸਿੱਖਿਆ ਚ ਡਿਪਲੋਮਾ ਕੀਤਾ ਹੋਇਆ ਹੈ। ਉਹ ਲੁਧਿਆਣਾ ਸ਼ਹਿਰ ਨਾਲ ਸੰਬੰਧਿਤ ਹਨ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਦੇ ਪੁੱਤਰ ਹਨ। ਬਰਾੜ ਦੀ ਜਿੱਥੇ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਉਤੇ ਚੌਖੀ ਕਮਾਨ ਹੈ,ਉੱਥੇ ਹੀ ਉਨ•ਾਂ ਨੂੰ ਪੰਜਾਬ ਦੇ ਵਿਦਿਅਕ ਪ੍ਰਬੰਧ,ਵਿਦਿਆਰਥੀਆਂ ਦੀਆਂ ਸਮੱਸਿਆਵਾਂ,ਰਾਜਨੀਤੀ ਚ ਨੌਜਵਾਨਾਂ ਦੀ ਲੋੜ ਅਤੇ ਭੂਮਿਕਾ ਆਦਿ ਤਤਕਾਲੀ ਤੇ ਭਖਵੇਂ ਮੁੱਦਿਆਂ ਵਾਰੇ ਚੰਗੀ ਜਾਣਕਾਰੀ ਰੱਖਦੇ ਹਨ।
ਬਾਕਸ
ਬਰਾੜ ਨੇ ਵਿੱਤ ਵਿਚ ਐਮਬੀਏ ਕੀਤੀ ਹੋਣ ਦੇ ਨਾਲ-ਨਾਲ ਪੰਜਾਬ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਵੀ ਪ੍ਰਾਪਤ ਕੀਤੀ ਹੋਈ ਹੈ। ਉਨਾਂ ਨੂੰ ਰੋਲ ਆਫ ਆਨਰ ਅਤੇ ਕਾਲਜ ਕਲਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। 2009 ਵਿਚ ਅਮਰੀਕਨ ਯੂਨੀਵਰਸਿਟੀ ਦੇ ਵਾਸ਼ਿੰਗਟਨ ਕਾਲਜ ਆਫ ਲਾਅ ਵਿਖੇ ਉਨ•ਾਂ ਵਿਸ਼ੇਸ਼ ਮਨੁੱਖੀ ਅਧਿਕਾਰ ਪ੍ਰੋਗਰਾਮ ਵਿਚ ਵੀ ਹਾਜ਼ਰੀ ਭਰੀ ਸੀ। ਉਨ•ਾਂ ਕੁਆਲੀਫਾਈਡ ਲਾਇਰਜ਼ ਟਰਾਂਸਫਰ ਟੈਸਟ ਵੀ ਪਾਸ ਕੀਤਾ ਹੋਇਆ ਹੈ ਅਤੇ ਉਹ ਸੋਲੀਸਟਰ ਲਾਅ ਸੁਸਾਇਟੀ ਆਫ ਇੰਗਲੈਂਡ ਅਤੇ ਵੇਲਜ਼ ਦੇ ਵੀ ਮੈਂਬਰ ਹਨ।
ਬਰਾੜ ਦਾ ਜਨਮ 10 ਨਵੰਬਰ 1983 ਨੂੰ ਹੋਇਆ ਅਤੇ ਉਨ•ਾਂ ਸੂਬਾਈ ਤੇ ਕੌਮੀ ਸਾਈਕਲਿੰਗ ਚੈਂਪੀਅਨਸ਼ਿਪਾਂ ਵਿਚ 1998 ਤੋਂ 2000 ਦੌਰਾਨ 50 ਤੋਂ ਜ਼ਿਆਦਾ ਤਮਗੇ ਜਿੱਤੇ। ਉਨ•ਾਂ ਨੂੰ ਲੁਧਿਆਣਾ ਅਤੇ ਪੰਜਾਬ ਦਾ ਬੈਸਟ ਸਾਈਕਲਿਸਟ ਹੋਣ ਦਾ ਮਾਣ ਪ੍ਰਾਪਤ ਹੈ।

Read more