ਸੀਨੀਅਰ ਪੱਤਰਕਾਰ ਮਨਮੋਹਨ ਸਿੰਘ ਨੂੰ ਸੇਜਲ ਅੱਖਾਂ ਨਾਲ ਵਿਦਾ ਕੀਤਾ

PUNJABUPDATE.COM

ਚੰਡੀਗੜ•, 2 ਜੂਨ
ਸੀਨੀਅਰ ਪੱਤਰਕਾਰ ਸ. ਮਨਮੋਹਨ ਸਿੰਘ ਜਿਨ•ਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ, ਨੂੰ ਅੱਜ ਸੇਜਲ ਅੱਖਾਂ ਨਾਲ ਵਿਦਾ ਕੀਤਾ ਗਿਆ। ਇਥੋਂ ਦੇ ਸੈਕਟਰ 25 ਸਥਿਤ ਸਮਸ਼ਾਨ ਘਾਟ ਵਿਖੇ ਸ. ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਤੇ ਡਾਇਰੈਕਟਰ ਤਰਫੋਂ ਵਿਭਾਗ ਦੇ ਡਿਪਟੀ ਡਾਇਰੈਕਰ ਡਾ. ਅਜੀਤ ਕੰਵਲ ਸਿੰਘ ਹਮਦਰਦ ਤੇ ਸ. ਰਣਦੀਪ ਸਿੰਘ ਆਹਲੂਵਾਲੀਆ ਮ੍ਰਿਤਕ ਦੇਹ ‘ਤੇ ਫੁੱਲਮਾਲਵਾਂ ਭੇਂਟ ਕਰ ਕੇ ਸ਼ਰਧਾਂਜਲੀ ਦਿੱਤੀ।

ਪੰਜਾਬ ਪਬਲਿਕ ਰਿਲੇਸਨਜ਼ ਅਫਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਸਿੰਘ ਗਿੱਲ ਨੇ ਐਸੋਸੀਏਸ਼ਨ ਤਰਫੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਲੈਕਟ੍ਰਾਨਿਕ ਮੀਡੀਆ ਪੱਤਰਕਾਰੀ ਦੇ ਥੰਮ• ਵਜੋਂ ਜਾਣੇ ਜਾਂਦੇ ਸ. ਮਨਮੋਹਨ ਸਿੰਘ (62) ਦਾ ਬੀਤੀ ਰਾਤ ਦੇਹਾਂਤ ਹੋ ਗਿਆ ਸੀ। ਉਹ ਆਪਣੇ ਪਿੱਛੇ ਪਤਨੀ, ਇਕ ਪੁੱਤਰ ਤੇ ਇਕ ਧੀ ਛੱਡ ਗਏ। ਪੱਤਰਕਾਰੀ ਖੇਤਰ ਵਿੱਚ ਸ. ਮਨਮੋਹਨ ਸਿੰਘ ਸ਼ਾਂਤ ਤੇ ਹਸਮੁੱਖ ਸੁਭਾਅ ਅਤੇ ਸਖਤ ਮਿਹਨਤ ਕਰਨ ਵਜੋਂ ਜਾਣੇ ਜਾਂਦੇ ਸਨ। ਅੱਜ ਉਨ•ਾਂ ਦੇ ਅੰਤਿਮ ਸੰਸਕਾਰ ਮੌਕੇ ਪ੍ਰਸ਼ਾਸਨਿਕ ਅਧਿਕਾਰੀ, ਪੱਤਰਕਾਰ, ਸਮਾਜ ਸੇਵੀ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। 

Read more