ਸਿੱਧੂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਬਿਜਲੀ ਮਹਿਕਮੇ ਦੀ ਡੋਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਦੇਖ ਰਹੇ ਹਨ ਬਿਜਲੀ ਮਹਿਕਮੇ ਦਾ ਕੰਮ ਕਾਰ

Gurwinder Singh Sidhu: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੁਆਰਾ ਨਵਜੋਤ ਸਿੱਧੂ ਨੂੰ ਸਥਾਨਕ ਸਰਕਾਰਾਂ ਵਿਭਾਗ ਤੋਂ ਬਦਲ ਕੇ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਸੀ ਪਰ ਨਵਜੋਤ ਸਿੱਧੂ ਦੁਆਰਾ ਬਿਜਲੀ ਵਿਭਾਗ ਦਾ ਅਹੁਦਾ ਨਹੀਂ ਸੰਭਾਲਿਆਂ ਗਿਆ।ਜਿਸ ਤੋਂ ਬਾਅਦ  ਹੁਣ ਕੈਪਟਨ ਅਮਰਿੰਦਰ ਸਿੰਘ ਖੁਦ ਬਿਜਲੀ ਵਿਭਾਗ ਦੇ ਸਾਰੇ ਕੰਮ ਦੇਖ ਰਹੇ ਹਨ।
ਇਸ ਸਮੇ ਪੰਜਾਬ ਵਿੱਚ ਝੋਨੇ ਦੀ ਲਵਾਈ ਚੱਲ ਰਹੀ ਹੈ ਅਤੇ ਸਰਕਾਰ ਦੁਆਰਾ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਕਾਰਨ ਕੈਪਟਨ ਖੁਦ ਅਮਰਿੰਦਰ ਸਿੰਘ ਬਿਜਲੀ ਵਿਭਾਗ ਦੀ ਨਿਗਰਾਨੀ ਕਰ ਰਹੇ ਹਨ।ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਕੈਪਟਨ ਅਤੇ ਸਿੱਧੂ ਵਿਚਕਾਰਲਾ ਵਿਵਾਦ ਪਾਰਟੀ ਹਾਈਕਮਾਂਡ ਨੂੰ ਜਾਣੂ ਕਰਵਾ ਦਿੱਤਾ ਗਿਆ  ਹੈ ਅਤੇ ਪਾਰਟੀ ਹਾਈਕਮਾਂਡ ਚਲਦੀ ਇਸ ਮਾਮਲੇ ਦਾ ਨਿਪਟਾਰਾ ਕਰਕੇ ਸੱਭ ਕੁਝ ਠੀਕ ਕਰ ਲਵੇਗੀ।ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਉਣ ਵਿੱਚ ਸ੍ਰੀ ਵੇਰਕਾ ਦਾ ਵਿਸ਼ੇਸ ਯੋਗਦਾਨ ਸੀ।

Read more