ਸਿੱਧੂ ਕੰਮ ਕਰਨਾ ਨਹੀਂ,ਸਿਰਫ਼ ਸਰਕਾਰੀ ਸਹੂਲਤਾਂ ਲੈਣਾ ਪਸੰਦ ਕਰਦਾ : ਸੁਖਬੀਰ ਬਾਦਲ

ਸ੍ਰੀ ਦਰਬਾਰ ਸਾਹਿਬ ਨਤਮਸਕ ਹੋਏ ਸੁਖਬੀਰ ਬਾਲਦ ਅਤੇ ਹਰਸਿਮਰਤ ਬਾਦਲ

Gurwinder Singh Sidhu: ਪੰਜਾਬ ਸਾਬਕਾ ਉਪ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ।ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ ਨਹੀਂ ਹੈ ਅਤੇ ਕਾਂਗਰਸ ਪਾਰਟੀ ਦੁਆਰਾ ਪੰਜਾਬ ਨੂੰ ਕਿਸਮਤ ਦੇ ਸਹਾਰੇ ‘ਤੇ ਛੱਡ ਦਿੱਤਾ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਪਣੇ ਮੰਤਰੀ ‘ਤੇ ਕਿਸੇ ਵੀ ਤਰ੍ਹਾਂ ਦਾ ਕੰਟਰੋਲ ਨਹੀਂ ਰਿਹਾ ਹੈ ਅਤੇ ਉਹ ਆਪਣੀ ਮਰਜ਼ੀ ਕਰ ਰਹੇ ਹਨ।


ਉਨ੍ਹਾਂ ਨਵਜੋਤ ਸਿੱਧੂ ‘ਤੇ ਤੰਦ ਕਸਦੇ ਹੋਏ ਕਿਹਾ ਕਿ ਸਿੱਧੂ ਕੰਮ ਨਹੀਂ ਕਰਨਾ ਚਾਹੁੰਦਾ,ਉਹ ਸਿਰਫ਼ ਸਰਕਾਰੀ ਸਹੂਲਤਾਂ ਦਾ ਸੁੱਖ ਲੈਣਾ ਚਾਹੁੰਦੇ ਹਨ।ਜੇਕਰ ਸਿੱਧੂ ਨੇ ਬਿਜਲੀ ਵਿਭਾਗ ਦਾ ਨਹੀਂ ਸੰਭਾਲਣਾ ਤਾਂ ਉਹਨਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ  ਅਕਾਲੀ ਦਲ ਦੁਆਰਾ ਬਣਾਇਆ ਗਿਆ ‘ਹੈਰੀਟੇਜ਼ ਸਟਰੀਟ’ ਦੀ ਸੰਭਾਲ ਕਰਨ ਤੋਂ ਵੀ ਪਾਸਾ ਵੱਟ ਰਹੀ ਹੈ। ਜੇਕਰ ਉਹ ਇਸਦੀ ਸੰਭਾਲ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਇਸਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ  ਨੂੰ ਦੇ ਦੇਣ ਚਾਹੀਦੀ ਹੈ।ਸ੍ਰੀ ਬਾਦਲ ਨੇ ਕਾਂਗਰਸ ਪਾਰਟੀ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਆਮ ਲੋਕਾਂ ਦੀ ਬਜਾਏ ਕਾਂਗਰਸੀ ਵਰਕਰਾਂ ਦੇ ਸਮਾਰਟ ਰਾਸ਼ਨ ਕਾਰਡ ਬਣਾਏ ਜਾ ਰਹੇ ਹਨ।ਜੇਕਰ ਉਨ੍ਹਾਂ ਨੂੰ ਕਾਰਡ ‘ਤੇ ਲੱਗੀ ਸਾਬਕਾ ਮੁੱਖ ਪ੍ਰਕਾਸ ਸਿੰਘ ਬਾਦਲ  ਫੋਟੋ ਤੋਂ ਇਤਰਾਜ਼ ਸੀ ਤਾਂ ਉਨ੍ਹਾਂ ਨੂੰ ਫੋਟੋ ਹਟਾ ਦੇਣੀ ਚਾਹੀਦੀ ਸੀ।ਸਮਾਰਟ ਰਾਸ਼ਨ ਕਾਰਡ ਦੇ ਨਾਂ ‘ਤੇ ਲੋਕਾਂ ਨੂੰ ਪ੍ਰੇਸ਼ਾਨ ਨਹੀ ਕਰਨਾ ਚਾਹੀਦਾ।
ਬੇਅਦਵੀ ਅਤੇ ਬਹਿਬਲ ਕਲਾਂ ਕਾਡ ਵਿੱਚ ਉਨ੍ਹਾਂ ਦੀ ਭੂਮਿਕਾ ਸਬੰਧੀ ਪੁੱਛੇ ਸਵਾਲ ‘ਤੇ ਸ੍ਰੀ ਬਾਦਲ ਨੇ ਕਿਹਾ ਕਿ ਇਸ ਵਿੱਚ ਮੇਰੀ ਕੋਈ ਭੂਮਿਕਾ ਨਹੀਂ ਹੈ।ਉਨ੍ਹਾਂ ਨੇ ਨਾ ਹੀ ਕੋਈ ਅਦੇਸ਼ ਦਿਤਾ ਸੀ ਅਤੇ ਨਾ ਹੀ ਉਨ੍ਹਾਂ ਕਿਸੇ ਅਦੇਸ਼ ‘ਤੇ ਹਸਤਾਖਰ ਕੀਤੇ ਹਨ।ਜਦੋਂ ਕਿ ਉਸ ਸਮੇਂ ਪੰਜਾਬ ਵਿੱਚ ਚੋਣ ਜਾਬਤਾ ਲੱਗਿਆ ਹੋਇਆ ਸੀ ਇਸ ਲਈ ਉਨ੍ਹਾਂ ਦੀ ਭੁਮਿਕਾ ਹੋਣ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ ਹੈ।
      

Read more