ਸਿੱਖ ਵਿਧਾਇਕਾਂ ਦੀ ਟਿਕਟ ਕੱਟਣਾ ਕੇਜਰੀਵਾਲ ਦੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਦਰਸ਼ਾਉਂਦਾ ਹੈ: ਕਾਲਕਾ

ਨਵੀਂ ਦਿੱਲੀ, 15 ਜਨਵਰੀ: ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿਧਾਨਸਭਾ ਚੌਣਾਂ ਦੀ ਸੂਚੀ ਜਾਰੀ ਕਰਦੇ ਸਮੇਂ 2 ਸਿੱਖ ਵਿਧਾਇਕਾਂ ਦੇ ਟਿਕਟ ਕੱਟ ਦਿੱਤੇ ਗਏ ਜਿਸ ਦੇ ਚੱਲਦੇ ਸਿੱਖਾਂ ਵਿਚ ਰੋਹ ਵੇਖਿਆ ਜਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਸ ‘ਤੇ ਤਿੱਖਾ ਪ੍ਰਤੀਕਰਮ ਕਰਦੇ ਹੋਏ ਕਿਹਾ ਹੈ ਕਿ ਉਂਝ ਤਾਂ ਇਹ ਆਮ ਆਦਮੀ ਪਾਰਟੀ ਦਾ ਅੰਦਰੂਨੀ ਮੈਟਰ ਹੈ ਕਿ ਉਹ ਕਿਸ ਨੂੰ ਟਿਕਟ ਦਿੰਦੇ ਹਨ। ਪਰ ਜਦੋਂ ਗੱਲ ਸਿੱਖਾਂ ਦੀ ਹੋਵੇ ਤਾਂ ਅਸੀਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਦਿ ਸਿੱਖਾਂ ਦੀ ਟਿਕਟ ਕੱਟ ਕੇ ਗੈਰ ਸਿੱਖ ਨੂੰ ਸਿੱਖ ਦੱਸ ਕੇ ਗੁੰਮਰਾਹ ਕੀਤਾ ਜਾਏ।

ਉਹਨਾਂ ਕਿਹਾ ਕਿ ਇਸ ਤੋਂ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੀ ਸਿੱਖ ਵਿਰੋਧੀ ਮਾਨਸਿਕਤਾ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ 4 ਸਿੱਖ ਵਿਧਾਇਕਾਂ ਦੇ ਰਹਿੰਦੇ ਕਿਸੇ ਇੱਕ ਨੂੰ ਵੀ ਮੰਤਰੀਮੰਡਲ ‘ਚ ਸ਼ਾਮਲ ਨਹੀਂ ਕੀਤਾ ਗਿਆ। ਪੰਜਾਬੀ ਭਾਸ਼ਾ ਨਾਲ ਵਿਤਕਰਾ ਭਰਿਆ ਵਿਹਾਰ ਕੀਤਾ ਗਿਆ। ਸਿੱਖ ਬੱਚਿਆਂ ਨੂੰ ਕਕਾਰ ਪਾ ਕੇ ਪਰੀਖਿਆ ‘ਚ ਬੈਠਣ ਤੋਂ ਰੋਕਿਆ ਗਿਆ। ਸ. ਕਾਲਕਾ ਨੇ ਕਿਹਾ ਕਿ ਇਸ ਤੋਂ ਵੀ ਜ਼ਿਆਦਾ ਦੁਖ ਇਸ ਗੱਲ ਦਾ ਹੈ ਕਿ ਸਿੱਖਾਂ ਦੀ ਕਾਤਿਲ ਜਮਾਤ ਕਾਂਗਰਸ ਪਾਰਟੀ ਤੋਂ ਲਿਆ ਕੇ ਸਿੱਖਾਂ ਨੂੰ ਟਿਕਟ ਦੇ ਦਿੱਤਾ ਗਿਆ। ਗੈਰ ਸਿੱਖਾਂ ਜਿਸ ਦਾ ਸਜੱਣ ਕੁਮਾਰ ਨਾਲ ਰਿਸ਼ਤਾ ਰਿਹਾ , ਨੂੰ ਸਿੱਖ ਦੱਸ ਕੇ ਪਾਰਟੀ ‘ਚ ਸ਼ਾਮਲ ਕਰ ਕੇ ਟਿਕਟ ਦਿੱਤਾ ਗਿਆ ਜਿਸ ਨੂੰ ਸਿੱਖ ਸਮੁਦਾਇ ਬਰਦਾਸ਼ਤ ਨਹੀਂ ਕਰ ਸਕਦਾ।

ਸ. ਕਾਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਜਨਤਾ ਨੂੰ ਵੀ ਬੇਵਕੁਫ਼ ਬਣਾਇਆ। ਅਸੀਂ ਤਾਂ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਇਹ ਕਾਂਗਰਸ ਦੀ ਬੀ ਟੀਮ ਹੈ ਅਤੇ ਹੁਣ ਟਿਕਟ ਵੰਡ ਨੇ ਇਸ ਨੂੰ ਸਾਬਿਤ ਕਰ ਦਿੱਤਾ ਹੈ ਕਿ ਜਿਵੇਂ ਬਿੱਲੀ ਥੈਲੇ ਤੋਂ ਬਾਹਰ ਆ ਗਈ ਹੈ। ਕਾਂਗਰਸ ਦੇ ਹੋਰਨਾਂ ਚੇਹਰਿਆਂ ਨੂੰ ਕੇਜਰੀਵਾਲ ਨੇ ਟਿਕਟ ਦੇ ਦਿੱਤਾ। ਇਸ ਤੋਂ ਇਹ ਵੀ ਸਾਬਿਤ ਹੋ ਗਿਆ ਕਿ ਪਿਛਲੇ ਸਾਲਾਂ ਵਿਚ ਕੇਜਰੀਵਾਲ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਜਿਸ ਦੀ ਬੌਖਲਾਹਟ ਦੇ ਚੱਲਦੇ ਉਨ੍ਹਾਂ ਆਪਣੇ ਵਿਧਾਇਕਾਂ ਦੇ ਟਿਕਟ ਕੱਟੇ। ਹੁਣ ਜਨਤਾ ਨੂੰ ਸਮਝਣਾ ਹੋਵੇਗਾ ਅਤੇ ਇਹਨਾਂ ਨੂੰ ਸਬਕ ਸਿਖਾਣਾ ਹੀ ਹੈ।  

Read more