ਸਿੱਖਿਆ ਸਕੱਤਰ ਦੀ ਫਿਰੋਜ਼ਪੁਰ ਵਿਜਟ ਦਾ ਅਧਿਆਪਕਾਂ ਵਿੱਚ ਭਾਰੀ ਉਤਸ਼ਾਹ

– ਸਿੱਖਿਆ ਵਿਭਾਗ ਸਕੂਲੀ ਸਿੱਖਿਆ ਦੇ ਵਿਕਾਸ ਕਾਰਜਾਂ ਲਈ ਵਿਸ਼ੇਸ਼ ਮੀਟਿੰਗਾਂ ਕਰਕੇ  ਅਧਿਆਪਕਾਂ ਤੇ ਸਕੂਲ ਮੁਖੀਆਂ ਨੂੰ ਕਰ ਰਿਹਾ ਹੈ ਉਤਸ਼ਾਹਿਤ

ਐਸ.ਏ.ਐੱਸ. ਨਗਰ 12 ਨਵੰਬਰ : ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚਲ ਰਹੀਆਂ ਵਿਸ਼ੇਸ਼ ਮੁਹਿੰਮਾਂ ਜਿਵੇਂ ਕਿ ਈ-ਕੰਟੈਂਟ ਨਾਲ ਪੜ੍ਹਾਈ, ਦਾਖਲਾ ਮੁਹਿੰਮ, ਕਿਤਾਬ ਲੰਗਰ, ਫਿੱਟ ਗੁਰੂ ਮੁਹਿੰਮ, ਅਧਿਆਪਕਾਂ ਅਤੇ ਸਕੂਲ ਮੁਖੀਆਂ ਵੱਲੋਂ ਸਮਾਰਟ ਸਕੂਲਾਂ ਦੇ ਵਿਕਾਸ ਦੀ ਹਨੇਰੀ, ਮਿਸ਼ਨ ਸ਼ਤ-ਪ੍ਤੀਸ਼ਤ ਲਈ ਹੁਣ ਤੋਂ ਹੀ ਵਾਧੂ ਕਲਾਸਾਂ ਲਗਾ ਕੇ ਵਿਦਿਆਰਥੀਆਂ ਨੂੰ ਪੜ੍ਹਾੳੁਣਾ, ਅਦਿ ਨੇ ਜਿੱਥੇ ਸਰਕਾਰੀ ਸਕੂਲਾਂ ਦੇ ਪੱਧਰ ਨੂੰ ਲੋਕ-ਮਨਾਂ ਵਿੱਚ ਉੱਚਾ ਚੁੱਕਿਅਾ ਹੈ ਉਥੇ ਦਾਨੀ ਸੱਜਣਾਂ ਦਾ ਮਨ ਵੀ ਸਰਕਾਰੀ ਸਕੂਲਾਂ ਵੱਲ ਮੋੜ ਦਿੱਤਾ ਹੈ| 

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਅਾਪਣੇ ਸਕੂਲਾਂ ਵਿੱਚ ਸਮਾਰਟ ਸਕੂਲ ਪਾਲਿਸੀ ਤਹਿਤ ਸੁਧਾਰ ਕਰਨ ਹਿੱਤ ਜੋ ਖੁੱਲ੍ਹ ਦਿੱਤੀ ਸੀ ੳੁਸ ਦੇ ਸਾਕਾਰਾਤਮਕ ਨਤੀਜੇ ਮਿਲੇ ਹਨ ਜਿਸ ਲਈ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਵੱਲੋਂ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੇ ਸਕੂਲਾਂ ਵਿੱਚ ਅਧਿਆਪਕਾਂ ਨੂੰ ਹੱਲਾਸ਼ੇਰੀ ਦੇਣ ਅਤੇ ੳੁਤਸ਼ਾਹ ਵਧਾੳੁਣ ਲਈ ਵਿਸ਼ੇਸ਼ ਮੀਟਿੰਗਾਂ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ| ਇਸ ਸਬੰਧੀ ਵਿਭਾਗ ਵੱਲੋਂ ਪੱਤਰ ਵੀ ਜਾਰੀ ਕੀਤਾ ਹੋਇਆ ਹੈ| 

ਸਿੱਖਿਆ ਵਿਭਾਗ ਦੇ ਅਾਹਲਾ ਅਧਿਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਦੇ ਨਾਲ ਨਾਲ ਪੇ੍ਰਨਾਦਾਇਕ ਮੀਟਿੰਗਾਂ ਕਰ ਰਹੇ ਹਨ| ਸੋਹਣੇ ਸਮਾਰਟ ਸਕੂਲਾਂ ਦੇ ਅਧਿਆਪਕਾਂ ਨੂੰ ੳੁਤਸ਼ਾਹਿਤਕਰਨ ਜਾ ਰਹੇ ਹਨ| ਹੈਰਾਨੀ ਦੀ ਗੱਲ ਹੈ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਸਕੂਲੀ ਸਮੇਂ ਤੋਂ ਘੰਟਾ-ਸਵਾ ਘੰਟੇ ਪਹਿਲਾਂ ਹੀ ਬੋਰਡ ਦੀਅਾਂ ਜਮਾਤਾਂ ਦੇ ਬੱਚਿਆਂ ਦੀਆਂ ਵਾਧੂ ਜਮਾਤਾਂ ਲਗ ਰਹੀਅਾਂ ਹਨ| ਅਜਿਹੇ ਮੌਕਿਅਾਂ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਸੋਸ਼ਲ ਮੀਡੀਆ ਰਾਹੀਂ  ਅਧਿਆਪਕਾਂ ਦੀ ਪਿੱਠ ਥਪਥਪਾ ਕੇ ੳੁਤਸ਼ਾਹਿਤ ਕਰਦੇ ਨਜ਼ਰ ਅਾੳੁਂਦੇ ਦੇਖੇ ਗਏ ਹਨ| ਅਅਧਿਆਪਕਾਂ ਸਕੱਤਰ ਸਕੂਲ ਸਿੱਖਿਆ ਪੰਜਾਬ ਦੀ ਅਾਪਣੀ ਸਕੂਲ ਵਿਜਿਟ ਦੀ ੳੁਡੀਕ ਕਰ ਰਹੇ ਹਨ ਕਿ ੳੁਹਨਾਂ ਦੇ ਵਿਦਿਆਰਥੀਆਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਮਿਲਣਗੇ| ੳੁਹਨਾਂ ਨੂੰ ਸਹਿਮ ਨਹੀਂ ਸਗੋਂ ਖੁਸ਼ੀ ਹੋਵੇਗੀ| ੳੁਹ ਤਾਂ ਸਕੱਤਰ ਸਕੂਲ ਸਿੱਖਿਆ ਜੀ ਦੀ ਅਾਮਦ ਲਈ ਪਲਕਾਂ ਵਿਛਾਈ ਬੈਠੇ ਹਨ| ੳੁਹਨਾਂ ਨੂੰ ਕਿਸੇ ਕਿਸਮ ਦਾ ਕੋਈ ਸਹਿਮ ਨਹੀਂ ਹੈ| ਇਸ ਤੋਂ ਇਲਾਵਾ ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਕਿਹਾ ਕਿ ਅਾਪਣੇ ਸਕੂਲਾਂ ਨੂੰ ਸਮਾਰਟ ਬਨਾੳੁਣ ਲਈ ਪੇ੍ਰਨਾ ਸਿੱਖਿਆ ਵਿਭਾਗ ਦੇ ੳੁੱਚ ਅਧਿਕਾਰੀਆਂ ਤੋਂ ਮਿਲੀ ਹੈ ਅਤੇ ੳੁਹਨਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਅਾਪਣੇ ਡਿੳੂਟੀ ਸਮੇਂ ਤੋਂ ਬਾਅਦ ਵੀ ਸਮਾਂ ਲਗਾ ਕੇ ਦਾਨੀ ਸੱਜਣਾਂ ਨੂੰ ੳੁਤਸ਼ਾਹਿਤ ਕਰ ਰਹੇ ਹਨ|

Read more