ਸਿੱਖਿਆ ਮੰਤਰੀ ਸੋਨੀ ਨਾਲ 3582 ਮਾਸਟਰ ਕਾਡਰ ਯੂਨੀਅਨ ਵਲੋਂ ਮੁਲਾਕਾਤ

ਚੰਡੀਗੜ•, 18 ਅਕਤੂਬਰ

ਸਿੱਖਿਆ ਮੰਤਰੀ, ਪੰਜਾਬ ਸ੍ਰੀ ਓਮ ਪ੍ਰਕਾਸ਼ ਨਾਲ 3582 ਮਾਸਟਰ ਕਾਡਰ ਯੂਨੀਅਨ ਵਲੋਂ ਮੁਲਾਕਾਤ ਕੀਤੀ ਗਈ ਅਤੇ ਸਿੱਖਿਆ ਮੰਤਰੀ ਵਲੋਂ ਪੰਜਾਬ ਦੀ ਸਿੱਖਿਆ ਪ੍ਰਬੰਧ ਨੂੰ ਮਜਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਧੰਨਵਾਦ ਕੀਤਾ ਗਿਆ। 

ਸਿੱਖਿਆ ਮੰਤਰੀ ਦੇ ਸਰਕਾਰੀ ਰਿਹਾਇਸ਼ ਵਿਖੇ ਮਿਲਣ ਆਏ ਯੂਨੀਅਨ ਆਗੂ ਜਿਹਨਾਂ ਦੀ ਅਗਵਾਈ ਸ੍ਰੀ ਰਾਜਪਾਲ ਖਨੌਰੀ ਕਰ ਰਹੇ ਸਨ ਅਤੇ ਉਹਨਾਂ ਨਾਲ ਯਾਦਵਿੰਦਰ ਸਿੰਘ, ਮੈਡਮ ਜੀਤੂ ਪਟਿਆਲਾ, ਟੋਨੀ ਮੋਹਾਲੀ, ਜਗਦੀਸ਼ ਅਬੋਹਰ ਅਤੇ ਚਾਨਣ ਲੁਧਿਆਣਾ ਹਾਜਰ ਸਨ। ਮੁਲਾਕਾਤ ਦੌਰਾਨ ਯੂਨੀਅਨ ਆਗੂਆਂ ਨੇ 3582 ਆਸਾਮੀਆਂ ਦੀ ਭਰਤੀ ਰਿਕਾਰਡ ਸਮੇਂ ਵਿਚ ਕਰਨ ‘ਤੇ ਸਿੱਖਿਆ ਮੰਤਰੀ ਦਾ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਆਪਣੀਆਂ ਕੁਝ ਮੰਗਾਂ ਬਾਰੇ ਮੰਗ ਪੱਤਰ ਵੀ ਭੇਂਟ ਕੀਤਾ ਗਿਆ। 

ਸਿੱਖਿਆ ਮੰਤਰੀ ਨੇ ਅਧਿਆਪਕ ਆਗੂਆਂ ਦੀਆਂ ਮੰਗਾਂ ਨੂੰ ਜਲਦ  ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਆਪਣੇ ਡਿਉਟੀ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਊਣ ਤਾਂ ਜੋ ਪੰਜਾਬ ਦੇ ਬੱਚਿਆਂ ਦਾ ਭਵਿੱਖ ਰੌਸ਼ਨ ਹੋ ਸਕੇ। 

Read more