ਸਿਹਤ ਵਿਭਾਗ ਵਲੋਂ 18 ਉਮੀਦਵਾਰਾਂ ਨੂੰ ਤਰਸ ਦੇ ਆਧਾਰ ਤੇ ਦਿੱਤੇ ਗਏ ਨਿਯੁਕਤੀ ਪੱਤਰ

ਚੰਡੀਗੜ੍ਹ, 12 ਫਰਵਰੀ :

ਅੱਜ ਇਥੇ ਪਰਿਵਾਰ ਕਲਿਆਣ ਭਵਨ, ਸੈਕਟਰ-34 ਵਿਖੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਅਮਰਦੀਪ ਸਿੰਘ ਚੀਮਾ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ.ਜਸਪਾਲ ਕੌਰ ਵੱਲੋਂ 18 ਉਮੀਦਵਾਰਾਂ ਨੂੰ ਤਰਸ ਦੇ ਆਧਾਰ ਤੇ ਨਿਯੁਕਤੀ ਪੱਤਰ ਜਾਰੀ ਕੀਤੇ ਗਏ।

ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ 18 ਉਮੀਦਵਾਰਾਂ ਦੀ ਨਿਯੁੱਕਤੀ ਬਤੌਰ ਕਲਰਕ 03 ਅਤੇ 15 ਦਰਜਾ ਚਾਰ ਕਰਮਚਾਰੀ ਵਜੋਂ ਹੋਈ ਹੈ।

ਇਸ ਮੌਕੇ ਡਿਪਟੀ ਡਾਇਰੈਕਟਰ ਡਾ.ਪੂਰਨਿਮਾ ਸਹਿਗਲ, ਡਾ. ਕਰਨ ਮਹਿਰਾ (ਓ.ਐਸ.ਡੀ. ਡੀ.ਐਚ.ਐਸ.),ਸੁਪਰਡੈਂਟ ਨੀਲਮ ਬਾਲਾ,ਸੁਪਰਡੈਂਟ ਰਾਜਿੰਦਰ ਸਿੰਘ ਅੋਜਲਾ,ਆਡਿਊਵਿਜੂਅਲ ਅਫ਼ਸਰ ਅਮਰਜੀਤ ਸਿੰਘ ਸੋਹੀ ਅਤੇ ਗੁਰਮੀਤ ਸਿੰਘ ਰਾਣਾ ਸਟੇਟ ਹੈਲਥ ਐਜੂਕੇਟਰ ਮੋਜੂਦ ਸਨ।

Read more