ਸਿਹਤ ਵਿਭਾਗ ਨੇ 8 ਸਿਵਲ ਸਰਜਨ ਸਮੇਤ, 13 ਅਧਿਕਾਰੀਆਂ ਦੇ ਕੀਤੇ ਤਬਾਦਲੇ

Punjabupdate: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਅੱਜ ਸੂਬੇ ਅੰਦਰ ਹੋਰ ਬਿਹਤਰ ਸਿਹਤ ਸੇਵਾਵਾਂ  ਬਣਾਉਣ ਲਈ 13 ਡਿਪਟੀ ਡਾਇਰੈਕਟਰ,ਸਿਵਲ ਸਰਜਨ ਅਤੇ ਮੈਡੀਜਕ ਸੁਪਰਡੈਂਟ ਨੂੰ ਤਬਦੀਲ ਕਰਨ ਦੇ ਆਦੇਸ਼ ਦਿੱੱਤੇ ਹਨ।ਸਿਹਤ ਵਿਭਾਗ ਨੇ ਐਡੀਸ਼ਨਲ ਚੀਫ ਸੈਕਟਰੀ ਸਤੀਸ਼ ਚੰਦਰ ਵੱਲੋਂ ਜਾਰੀ ਕੀਤੇ ਅਦੇਸ਼ ਅਨੁਸਾਰ ਸੰਗਰੂਰ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੂੰ ਸਿਵਲ ਸਰਜਨ ਮੋਹਾਲੀ, ਡਾ ਐਨ.ਕੇ. ਅਗਰਵਾਲ ਨੂੰ ਮੈਡੀਕਲ ਸਿਵਲ ਹਸਪਤਾਲ ਜਲੰਧਰ ਤੋਂ ਡਿਪਟੀ ਡਾਇਰੈਕਟਰ ਡੀਐਚਐਸ ਆਫਿਸ ਚੰਡੀਗੜ੍ਹ, ਡਾ. ਜਸਮੀਤ ਕੌਰ ਬਾਵਾ ਨੂੰ ਮੈਡੀਕਲ ਸੁਪਰਡੈਂਟ ਸਿਵਲ ਹਸਪਤਾਲ ਜਲੰਧਰ ਤੋਂ ਸਿਵਲ ਸਰਜਨ ਕਪੂਰਥਲਾ, ਡਾ. ਰਜੇਸ਼ ਕੁਮਾਰ ਬੱਗਾ ਨੂੰ ਸਿਵਲ ਸਰਜਨ ਜਲੰਧਰ ਤੋਂ ਸਿਵਲ ਸਰਜਨ ਲੁਧਿਆਣਾ, ਡਾ. ਗੁਰਿੰਦਰ ਕੌਰ ਚਾਵਲਾ ਨੂੰ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਤੋਂ ਸਿਵਲ ਸਰਜਨ ਜਲੰਧਰ, ਡਾ. ਮਨਦੀਪ ਕੌਰ ਨੂੰ  ਡਿਪਟੀ ਡਾਇਰੈਕਟਰ ਡੀਐਚਐਸ ਚੰਡੀਗੜ੍ਹ ਤੋਂ ਮੈਡੀਕਲ ਸੁਪਰਡੈਂਟ ਸਿਵਲ ਹਸਪਤਾਲ ਜਲੰਧਰ, ਡਾ. ਜਸਵੀਰ ਸਿੰਘ ਨੂੰ ਡਿਪਟੀ  ਡਾਇਰੈਕਟਰ ਡੀਐਚਐਸ ਚੰਡੀਗੜ੍ਹ ਤੋਂ ਸਿਵਲ ਸਰਜਨ ਹੁਸ਼ਿਆਰਪੁਰ, ਡਾ. ਰੁਪਿੰਦਰ ਕੌਰ ਦੀ ਪਦ ਉੱਨਤੀ ਕਰਕੇ ਡਿਪਟੀ ਡਾਇਰੈਕਟਰ ਡੀਐਚਐਸ ਚੰਡੀਗੜ੍ਹ, ਡਾ. ਨੈਨਾ ਸਲਾਥਿਆ ਨੂੰ ਸਿਵਲ ਸਰਜਨ ਪਠਾਨਕੋਟ ਤੋਂ ਮੈਡੀਕਲ ਸੁਪਰਡੈਂਟ ਆਈਐਚਐਸ ਹਸਪਤਾਲ ਅੰਮ੍ਰਿਤਸਰ, ਡਾ. ਗੁਰਸ਼ਰਨ ਸਿੰਘ ਦੀ ਪਦ ਉੱਨਤੀ ਕਰਕੇ ਸਿਵਲ ਸਰਜਨ ਸੰਗਰੂਰ, ਡਾ. ਹਰਿੰਦਰਪਾਲ ਸਿੰਘ ਨੂੰ ਪਦ ਉਨਤ ਕਰਕੇ ਸਿਵਲ ਸਰਜਨ ਪਠਾਨਕੋਟ, ਡਾ. ਰਜਿੰਦਰ ਪ੍ਰਸ਼ਾਦ ਭਾਟੀਆਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਸਿਖਲਾਈ ਕੇਂਦਰ ਦੇ ਪਿ੍ਰੰਸੀਪਲ ਤੋਂ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਤਬਦੀਲ ਕਰਨ ਦੇ ਹੁਕਮ ਦਿੱਤੇ ਹਨ ਅਤੇ ਡਾ. ਗੁਰਿੰਦਰ ਸਿੰਘ ਮਹਿੰਮੀ ਨੂੰ ਡਿਪਟੀ ਡਾਇਰੈਕਟਰ ਡੀਐਚਐਸ ਆਫਿਸ ਚੰਡੀਗੜ੍ਹ ਦੇ ਨਾਲ ਰਾਜ ਸਿਹਤ ਅਤੇ ਪਰਿਵਾਰ ਭਲਾਈ ਸਿਖਲਾਈ ਕੇਂਦਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
     

Read more