ਸਿਨੇਮਾ ਘਰਾਂ ਵਿੱਚ ਪਹਿਲੇ ਦਿਨ ਹੀ ਛਾਈ ਫ਼ਿਲਮ ‘ਅਰਦਾਸ ਕਰਾਂ’, ਕੀਤੀ ਜਬਰਦਸਤ ਕਮਾਈ

Gurwinder Singh Sidhu

19 ਜੁਲਾਈ ਨੂੰ ਰਿਲੀਜ਼ ਹੋਈ ਫ਼ਿਲਮ ‘ਅਰਦਾਸ ਕਰਾਂ’ ਪਹਿਲੇ ਦਿਨ ਹੀ ਸਿਨੇਮਾ ਘਰਾਂ ਵਿੱਚ ਛਾ ਗਈ ਹੈ।ਇਸ ਫ਼ਿਲਮ ਨੇ ਪਹਿਲੇ ਦਿਨ ਹੀ ਜਬਦਰਸਤ ਕਮਾਈ ਕਰਕੇ ਆਪਣੀ ਸਫ਼ਲਤਾ ਦਾ ਝੰਡਾ ਗੱਡ ਦਿੱਤਾ ਹੈ।ਫ਼ਿਲਮ ਨੇ ਪਹਿਲੇ ਦਿਨ ਭਾਰਤ ਵਿੱਚ 1.58 ਕਰੋੜ ਅਤੇ ਵਿਦੇਸ਼ਾਂ ਵਿੱਚ 2.03 ਕਰੋੜ ਦੀ ਕਮਾਈ ਕਰਕੇ ਕੁੱਲ 3.61 ਕਰੋੜ ਦੀ ਕਮਾਈ ਕੀਤੀ ਹੈ।ਜ਼ਿੰਦਗੀ ਦੇ ਅੱਲਗ-ਅੱਲਗ ਰੰਗਾਂ ਦੀ ਦਿਖਾਉਂਦੀ ਫ਼ਿਲਮ ‘ਅਰਦਾਸ ਕਰਾਂ’ ਜ਼ਿੰਦਗੀ ਜੀਉਣ ਦੇ ਮਾਇਨੇ ਦੱਸ ਰਹੀ ਹੈ।‘ਅਰਦਾਸ ਕਰਾਂ’ ਦੀ ਕਹਾਣੀ ‘ਅਰਦਾਸ’ ਫ਼ਿਲਮ ਦੀ ਤਰਾਂ ਗੁਰਪ੍ਰੀਤ ਘੁੱਗੀ ਦੇ ਦੁਆਲੇ ਘੁੰਮਦੀ ਹੈ।

ਇਸ ਫ਼ਿਲਮ ਦੇ ਡਾਇਰੈਕਟਰ ਅਤੇ ਪ੍ਰੋਗਿਊਸਰ ਗਿੱਪੀ ਗਰੇਵਾਲ ਹਨ।ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਅਤੇ ਰਣਬੀਰ ਰਾਣਾ ਨੇ ਲਿਖੀ ਹੈ ਅਤੇ ਡਾਇਲਾਗ ਰਾਣਾ ਰਣਬੀਰ ਨੇ ਲਿਖੇ ਹਨ।ਫਿਲਮ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਮਲਕੀਤ ਰੌਣੀ, ਸਰਦਾਰ ਸੌਹੀ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆ ਰਹੇ ਹਨ।ਫ਼ਿਲਮ ਨੂੰ ਪਹਿਲੇ ਦਿਨ ਮਿਲੇ ਹੰਗਾਰੇ ਤੋਂ ਬਾਅਦ ਇਸ ਗੱਲ ਦੇ ਕਿਆਸ ਲਾਏ ਜਾ ਰਹੇ ਹਨ, ਕਿ ‘ਅਰਦਾਸ ਕਰਾਂ’ ਫ਼ਿਲਮ ਆਪਣੀ ਸਫਲਤਾ ਦੇ ਨਵੇਂ ਰਿਕਾਰਡ ਬਣਾ ਸਕਦੀ ਹੈ।
   

Read more