ਸਾਵਨ ਮਹੀਨੇ ਦੇ ਪਹਿਲੇ ਮੀਂਹ ਨੇ ਡੋਬਿਆ ਬਠਿੰਡਾ

ਆਈਜੀ ਅਤੇ ਐੱਸਐੱਸਪੀ ਦੀ ਕੋਠੀ ਵਿੱਚ ਛੇ-ਛੇ ਫੁੱਟ ਤੱਕ ਪਾਣੀ ਭਰਿਆ

ਗੁਰਵਿੰਦਰ ਸਿੰਘ ਸਿੱਧੂ

ਪਿਛਲੇ 7 ਘੰਟਿਆਂ ਤੋਂ ਲਗਾਤਾਰ ਜੋ ਰਹੇ ਮੀਂਹ ਕਾਰਨ ਬਠਿੰਡੇ ਦਾ ਬੁਰਾ ਹਾਲ ਹੋ ਗਿਆ ਹੈ।ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ 4 ਤੋਂ 5 ਫੁੱਟ ਤੱਕ ਪਾਣੀ ਭਰ ਗਿਆ ਹੈ।ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਪਾਣੀ ਭਰ ਜਾਣ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਹੋਣ ਜਾਣ ਦੀ ਖ਼ਬਰ ਮਿਲੀ ਹੈ।ਸ਼ਹਿਰ ਵਿੱਚ ਭਾਰੀ ਮੀਂਹ ਕਾਰਨ ਆਈਜੀ ਦੀ ਕੋਠੀ ਵਿੱਚ ਛੇ-ਛੇ ਫੁੱਟ ਤੱਕ ਪਾਣੀ ਭਰ ਗਿਆ ਹੈ ਜਿਸ ਕਾਰਨ ਆਈਜੀ ਦੀਆਂ ਗੱਡੀਆਂ ਪਾਣੀ ਵਿੱਚ ਡੁੱਬ ਗਈਆਂ ਹਨ।ਐੱਸਐੱਸਪੀ ਦੀ ਕੋਠੀ ਅੱਗੇ ਚਾਰ-ਚਾਰ ਤੱਕ ਫੁੱਟ ਪਾਣੀ ਜਮਾਂ ਹੋ ਗਿਆ ਹੈ।ਐੱਸਐੱਸਪੀ ਦੀ ਕੋਠੀ ਅੱਗੇ ਮਿੱਟੀ ਦੇ ਭਰੇ ਗੱਟੇ ਲਾ ਕੇ ਪਾਣੀ ਨੂੰ ਰੋੋਕਣ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ।

ਸ਼ਹਿਰ ਦੇ ਮੁੱਖ ਸਥਾਨ ਸਿਰਕੀ ਬਜ਼ਾਰ, ਭੱਟੀ ਰੋਡ, ਪਾਵਰ ਹਾਊਸ ਰੋਡ, ਪਰਸ ਰਾਮ ਨਗਰ, ਮਾਲ ਰੋਡ, ਮਿੰਨੀ ਸਕੱਤਰੇਤ ਅਤੇ ਵੱਖ-ਵੱਖ ਥਾਵਾਂ  ਤੇ ਪਾਣੀ ਨਾਲ ਭਰਨ ਗਈਆਂ ਹਨ।ਜਿਸਕਾਰਨ  ਦੁਕਾਨਦਾਰਾਂ ਦਾ ਵੱਡੀ ਮਾਤਰਾ ਵਿੱਚ ਨੁਕਸਾਨ ਹੋਇਆ ਹੈ।ਮੋਸਮ ਵਿਭਾਗ ਅਨਸਾਰ ਸ਼ਹਿਰ ਵਿੱਚ ਅੱਜ 130 ਐਮਐਮ ਮੀਂਹ ਪਇਆ ਹੈ।ਜਿਸ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਹੈ।ਭਾਰੀ ਮੀਂਹ ਕਾਰਨ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਕਰ ਦਿੱਤੀ ਗਈ ਹੈ।ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਪਾਣੀ ਨੰ ਕੱਢਣ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ।

ਭਾਰੀ ਮੀਂਹ ਕਾਰਨ ਬਠਿੰਡਾ ਦੇ ਆਸੇ-ਪਾਸੇ ਦੇ ਪਿੰਡਾਂ ਦੇ ਛੱਪੜ ਓਵਰਫਲੋ ਕਰਨ ਲੱਗੇ ਹਨ।ਜਿਸ ਕਾਰਨ ਛੱਪੜਾਂ ਦਾ ਗੰਦਾ ਪਾਣੀ ਗਲੀਆਂ ਅਤੇ ਘਰਾਂ ਅੰਦਰ ਚਲਾ ਗਿਆ ਹੈ।ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸਬਿਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਬਾਰੀ ਮੀਂਹ ਕਾਰਨ ਅਮਰਪੁਰਾ ਬਸਤੀ ਦੇ ਇਕ ਮਕਾਨ ਦੇ ਛੱਤ ਡਿੱਗਣ ਦੀ ਖ਼ਬਰ ਮਿਲੀ ਹੈ ਜਿਸ ਛੇ ਮਹੀਨੇ ਦਾ ਬੱਚਾ ਅਤੇ ਇਕ ਕੁੜੀ ਮਲਬੇ ਹੇਠਾਂ ਦੱਬੇ ਗਏ ਸਨ।ਲੋਕਾਂ ਵੱਲੋਂ ਕੁੜੀ ਅਤੇ ਬੱਚੇ ਨੂੰ ਮਲਬੇ ਵਿੱਚੋਂ ਕੱਢ ਕਿ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।  

Read more