ਸਾਂਝਾਂ ਮੁਲਾਜਮ ਮੰਚ, ਪੰਜਾਬ ਵੱਲੋ ਅੱਜ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਮੁਲਾਜਮਾਂ ਦੀਆਂ ਹੱਕੀ ਮੰਗਾਂ ਸਬੰਧੀ ਟਾਲ^ਮਟੋਲ ਦੀਆਂ ਕੀਤੀਆਂ ਜਾ ਰਹੀਆਂ ਕੋਸਿ.ਸਾਂ ਨੂੰ ਨੱਥ ਪਾਉਣ ਲਈ ਸੂਬਾ ਪੱਧਰੀ ਮੀਟਿੰਗ

ਚੰਡੀਗੜ੍ਹ, ਮਿਤੀ:24 ਅਗਸਤ(   ) ਸਾਂਝਾਂ ਮੁਲਾਜਮ ਮੰਚ, ਪੰਜਾਬ ਵੱਲੋ ਅੱਜ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਮੁਲਾਜਮਾਂ ਦੀਆਂ ਹੱਕੀ ਮੰਗਾਂ ਸਬੰਧੀ ਟਾਲ^ਮਟੋਲ ਦੀਆਂ ਕੀਤੀਆਂ ਜਾ ਰਹੀਆਂ ਕੋਸਿ.ਸਾਂ ਨੂੰ ਨੱਥ ਪਾਉਣ ਲਈ ਸੂਬਾ ਪੱਧਰੀ ਮੀਟਿੰਗ ਕੀਤੀ ਗਈ| ਇਸ ਮੀਟਿੰਗ ਦੀ ਖਾਸੀਅਤ ਇਹ ਸੀ ਕੀ ਮੁਲਾਜਮਾਂ ਵਿੱਚ ਸਰਕਾਰ ਪ੍ਰਤੀ ਇਹਨਾਂ ਜਿਆਦਾ ਰੋਹ ਸੀ ਕਿ ਪੰਜਾਬ ਭਰ ਵਿੱਚ ਮੰਚ ਦੇ ਝੰਡੇ ਹੇਠ ਲੱਗਭਗ 60 ਜਥੇਬੰਦੀਆਂ ਦੇ 150 ਦੇ ਕਰੀਬ ਡੇਲੀਗੇਟਸ/ਅਹੁੱਦੇਦਾਰਾਂ ਨੇ ਹਿੱਸਾ ਲਿਆ| ਵਰਨਯੋਗ ਹੈ ਕਿ ਸਾਂਝਾ ਮੁਲਾਜਮ ਮੰਗ ਦੇ ਸੱਦੇ ਤੇ ਮਿਤੀ 07 ਮਾਰਚ 2019 ਅਤੇ 8 ਮਾਰਚ 2019 ਨੂੰ ਪੰਜਾਬ ਭਰ ਵਿੱਚ ਸਕੱਤਰੇਤ ਤੋ ਲੈ ਕੇ ਬਲਾਕ ਪੱਧਰ ਤੱਕ ਕੀਤੀ ਹੜਤਾਲਾ ਦੇ ਫਲਸਵਰੂਪ ਪੰਜਾਬ ਸਰਕਾਰ ਵੱਲੋਂ ਜਥੇਬੰਦੀ ਨਾਲ ਕੀਤੇ ਵਾਅਦਿਆ ਅਨੁਸਾਰ ਜੋ ਪੱਤਰ ਜਾਰੀ ਕੀਤੇ ਗਏ ਸਨ, ਉਹਨਾਂ ਨੂੰ ਅਜੇ ਤੱਕ ਲਾਗੂ ਨਾ ਕਰਨ ਅਤੇ ਬਾਕੀ ਰਹਿੰਦੀਆਂ ਮੰਗਾਂ ਮੰਨਵਾਉਣ ਲਈ ਅਗਲੀ ਰਣਨੀਤੀ ਤਹਿ ਕਰਨ ਲਈ ਇਹ ਮੀਟਿੰਗ ਬਲਾਈ ਗਈ|

 ਸਾਂਝਾ ਮੁਲਾਜਮ ਮੰਗ ਪੰਜਾਬ ਅਤੇ ਯੂ.ਟੀ ਦੇ ਆਗੂਆਂ ਨੇ ਪ੍ਰੈਸ ਦੇ ਮੁਖਾਤਿਬ ਹੁੰਦੀਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੜਤਾਲ ਖਤਮ ਕਰਨ ਲਈ ਗਠਿਤ ਕਮੇਟੀ ਆਫ ਮਨਿਸਟਰਸ ਵੱਲੋ ਮਿਤੀ 10.03.2019 ਨੂੰ ਕੁੱਝ ਮੰਗਾਂ ਮੰਨਦੇ ਹੋਏ ਪੱਤਰ ਜਾਰੀ ਕੀਤੇ ਸਨ|ਇਹਨਾਂ ਪੱਤਰਾਂ ਅਨੁਸਾਰ 2004 ਤੋ ਬਾਅਦ ਭਰਤੀ ਹੋਏ ਮੁਲਾਜਮਾਂ ਨੂੰ ਪੁਰਾਣੀ ਪੈਨਸ.ਨ/ਡੀ.ਸੀ.ਆਰ.ਜੀ ਸਬੰਧੀ ਰੂਲਾਂ ਵਿੱਚ ਸੋਧ ਕਰਨੀ ਅਤੇ ਪ੍ਰੋਬੇਸ.ਨ ਪੀਰੀਅਡ^3 ਸਾਲ ਤੋ ਘਟਾ ਕੇ 2 ਸਾਲ ਕਰਨ ਬਾਰੇ ਅਤੇ ਪ੍ਰੋਬੇਸ.ਨ ਦੋਰਾਨ ਪੂਰੀ ਤਨਖਾਹ ਦੇਣ ਸਬੰਧੀ ਕਮੇਟੀ ਗਠਿਤ ਕੀਤੀ ਸੀ|ਇਸ ਕਮੇਟੀ ਨੇ ਮਿਤੀ 31.07.2019 ਤੱਕ ਆਪਣੀ ਰਿਪੋਰਟ ਦੇਣ ਉਪਰੰਤ ਲਾਗੂ ਕਰਨਾ ਸੀ|ਕੈਬਨਿਟ ਸਬ ਕਮੇਟੀ ਵੱਲੋ ਪੁਰਾਣੀ ਪੈਨਸ.ਨ ਬਹਾਲੀ ਲਈ ਵੀ ਕਮੇਟੀ ਗਠਿਤ ਕੀਤੀ ਗਈ ਸੀ, ਪ੍ਰੰਤੂ ਇਸ ਕਮੇਟੀ ਵੱਲੋ ਅਜੇ ਤੱਕ ਕੋਈ ਵੀ ਕਾਰਵਾਈ ਨਹੀ ਕੀਤੀ ਗਈ|ਇਸ ਤੋ ਇਲਾਵਾ ਨਾ ਹੀ ਸਟੈਨੌ^ਟਾਈਪਿਸਟਾਂ ਨੂੰ 50 ਸਾਲ ਦੀ ਉਮਰ ਉਪਰੰਤ ਤਰੱਕੀ ਲਈ ਟੈਸਟ ਵਿੱਚ ਛੋਟ ਦੇਣ ਲਈ ਪੱਤਰ ਜਾਰੀ ਹੋਇਆ ਹੈ|ਕੈਬਨਿਟ ਸਬ ਕਮੇਟੀ ਵੱਲੋ ਸਿੱਖਿਆ ਵਿਭਾਗ ਦੇ ਕਲੈਰੀਕਲ ਕਾਮਿਆਂ ਦੀ ਹੋਈ ਵਿਕਟੀਮਾਈਜੇਸ.ਨ ਨੂੰ ਖਤਮ ਕਰਨ ਲਈ ਵੀ ਵਿਭਾਗ ਨੂੰ ਕਿਹਾ ਗਿਆ ਸੀ|ਪ੍ਰੰਤੂ ਇਹ ਵੀ ਅਜੇ ਤੱਕ ਖਤਮ ਨਹੀ ਕੀਤੀ ਗਈ, ਕੱਚੇ/ਐਡਹਾਕ/ਵਰਕਚਾਰਜ/ਠੇਕੇ ਅਤੇ ਆਊਟ ਸੋਰਸ ਅਧਾਰਤ ਮੁਲਾਜਮਾਂ ਨੂੰ ਪੱਕੇ ਕਰਨ ਸਬੰਧੀ ਕੀਤੇ ਗਏ ਵਾਧੇ ਤੇ ਵੀ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਗਈ| 

 ਸਾਂਝਾ ਮੁਲਾਜਮ ਮੰਚ ਵੱਲੋ ਸਖਤ ਰੋਸ ਜਾਹਿਰ ਕਰਦੇ ਹੋਏ ਕਿਹਾ ਕਿ ਮਹਿੰਗਾਈ ਭੱਤਾ ਮੁਲਾਜਮਾਂ ਦੀ ਤਨਖਾਹ ਦਾ ਹਿੱਸਾ ਹੈ ਪ੍ਰੰਤੂ ਸਰਕਾਰ ਮੁਲਾਜਮਾਂ ਦੇ ਡੀ.ਏ ਦੀਆਂ 3 ਕਿਸ.ਤਾਂ ਦੱਬੀ ਬੈਠੀ ਹੈ,ਜਦੋ ਕਿ ਆਈ.ਏ.ਐਸ/ਆਈ.ਪੀ.ਐਸ ਅਧਿਕਾਰੀਆਂ ਦਾ ਡੀ.ਏ ਸਮੇਂ ਸਿਰ ਦਿੱਤਾ ਜਾ ਰਿਹਾ ਹੈ|ਉਹਨਾਂ ਨੇ ਸਰਕਾਰ ਨੂੰ ਖਾਸ ਤੋਰ ਤੇ ਵਿੱਤ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਆਈ.ਏ.ਐਸ/ਆਈ.ਪੀ.ਐਸ ਅਫਸਰਾਂ ਨੂੰ ਡੀ.ਏ ਦੇਣ ਲਈ ਸਰਕਾਰ ਕੋਲ ਖਜਾਨਾ ਭਰਿਆ ਹੈ ਪ੍ਰੰਤੂ ਮੁਲਾਜਮਾਂ ਲਈ ਖਜਾਨਾ ਖਾਲੀ ਕਿਉ ਹੋ ਜਾਦਾ ਹੈ? ਉਹਨਾਂ ਸਰਕਾਰ ਨੂੰ ਪੁਛਿਆ ਕੀ ਮੁਲਾਜਮਾਂ ਦੀ ਤਨਖਾਹ ਵਿੱਚੋ 200/^ ਦੇ ਨਾਮ ਤੇ ਵਿਕਾਸ ਟੈਕਸ(ਜਜੀਆ) ਵੀ ਕੱਟ ਲਿਆ ਜਾਦਾ ਹੈ|ਫਿਰ ਵੀ ਸਰਕਾਰ ਦਾ ਖਜਾਨਾ ਖਾਲੀ ਦਾ ਖਾਲੀ|ਇਸ ਖਜਾਨੇ ਨੂੰ ਭਰਨ ਦੀ ਜਿੰਮੇਵਾਰੀ ਸਰਕਾਰ ਦੀ ਹੈ ਜਾਂ ਕਿਸੇ ਹੋਰ ਦੀ, ਜਦੋ ਕਿ ਪੰਜਾਬ ਰਾਜ ਵਿੱਚ ਆਮ ਜਨਤਾ ਅਤੇ ਸਰਕਾਰੀ ਮੁਲਾਜਮ ਬਾਕੀ ਰਾਜਾਂ ਦੇ ਮੁਕਾਬਲੇ ਵੱਧ ਟੈਕਸ ਅਤੇ ਮੁੱਢਲੀਆਂ ਲੋੜਾਂ ਜਿਵੇ ਕਿ ਬਿਜਲੀ,ਪਾਣੀ,ਪੈਟਰੋਲ,ਆਦਿ ਦਾ ਭੁਗਤਾਨ ਕਰ ਰਹੇ ਹਨ|ਇਸ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ  ਕੀਤਾ ਗਿਆ ਕਿ ਜੇਕਰ ਸਰਕਾਰ ਵੱਲੋ ਮਿਤੀ 28.08.2019 ਨੂੰ ਕੇਬਿਨੇਟ ਸਬ ਕਮੇਟੀ ਨਾਲ ਘੋਸਿ.ਤ ਮੀਟਿੰਗ ਵਿੱਚ ਕੋਈ ਨਿਰਨਾਇਕ ਫੈਸਲਾ ਨਾ ਹੋਇਆ ਤਾਂ ਸਤੰਬਰ ਮਹੀਨੇ ਦੋਰਾਂਨ ਸਾਝਾਂ ਮੁਲਾਜਮ ਮੰਚ ਵੱਲੋ ਆਪਣੀ ਸਹਿਯੋਗੀ ਜਥੇਬੰਦੀਆਂ ਨਾਲ ਮਿਲ ਕੇ ਪੰਜਾਬ ਭਰ ਵਿੱਚ ਮਿਤੀ 06.09.2019 ਨੂੰ ਭੁੱਖ ਹੜਤਾਲ ਅਤੇ ਇਸ ਉਪਰੰਤ ਪੰਜਾਬ ਭਰ ਵਿੱਚ ਵੱਡੇ ਪੱਧਰ ਤੇ ਝੰਡਾ ਮਾਰਚ  ਕਰਦੇ ਹੋਏ ਸਰਕਾਰ ਵਿਰੁੱਧ ਸੰਘਰਸ. ਦਾ ਅਗਲਾ ਬਿਗੁਲ ਬਜਾਇਆ ਜਾਵੇਗਾ|

 ਇਸ ਮੌਕੇ ਮੁਲਾਜਮਾਂ ਆਗੂਆਂ ਵੱਲੋ ਮੰਗ ਕੀਤੀ ਗਈ ਕਿ ਕੈਬਿਨੇਟ ਸਬ ਕਮੇਟੀ ਦੀਆਂ ਸਿਫਾਰਸ.ਾ ਤੇ ਸਰਕਾਰ ਵੱਲੋ ਮਿਤੀ 10.03.2019 ਨੂੰ ਜਾਰੀ ਹੋਏ ਪੱਤਰਾਂ ਅਨੁਸਾਰ ਤੁਰੰਤ ਕਾਰਵਾਈ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ 3 ਬਕਾਇਆ ਕਿਸ.ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਮਹਿੰਗਾਈ ਭੱਤੇ ਦੀ ਬਕਾਇਆ ਰਾਸ.ੀ ਜਾਰੀ ਕੀਤੀ ਜਾਵੇ, ਛੇਵੇ ਤਨਖਾਹ ਕਮਿਸ.ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ,ਪੁਰਾਣੀ ਪੈਨਸ.ਨ ਸਕੀਮ ਬਹਾਲ ਕੀਤੀ ਜਾਵੇ, 50 ਸਾਲ ਦੀ ਉਮਰ ਤੋ ਬਾਅਦ ਸਟੈਨੌ ਟਾਈਪਿਸਟਾਂ ਨੂੰ ਟਾਈਪ ਟੈਸਟ ਵਿੱਚ ਛੋਟ ਦਿੱਤੀ ਜਾਵੇ, ਕੱਚੇ ਮੁਲਾਜਮ ਤਰੁੰਤ ਪੱਕੇ ਕੇ ਜਾਣ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ,ਸਮੂਹ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਖਾਸ ਕਰਕੇ ਦਰਜਾ^4 ਦੀ ਤੁਰੰਤ ਭਰਤੀ ਕੀਤੀ ਜਾਵੇ, ਪੂਰੇ ਪੈਨਸ.ਨਰੀ ਲਾਭ ਲਈ 25 ਸਾਲ ਦੀ ਸੇਵਾ ਦੀ ਸ.ਰਤ ਨੂੰ ਘਟਾ ਕੇ 20 ਸਾਲ ਕੀਤਾ ਜਾਵੇ ਤਾਂ ਜੋ ਨੋਜਵਾਨਾ ਲਈ ਰੋਜਗਾਰ ਦੇ ਵਧੇਰੇ ਮੌਕੇ ਦਿੱਤੇ ਜਾ ਸਕਣ, ਜੀ.ਪੀ.ਐਫ ਵਿੱਚੋ ਨਾ^ਮੋੜਨਯੋਗ/ਮੋੜਨਯੋਗ ਤੇ ਲੱਗੀਆਂ ਪਾਬੰਦੀਆਂ ਤਰੁੰਤ ਖਤਮ ਕੀਤੀਆਂ ਜਾਣ, ਕੇਂਦਰ ਸਰਕਾਰ ਦੀ ਤਰਜ ਤੇ ਕੈਸ. ਲੈਂਸ ਸਕੀਮ ਲਾਗੂ ਕੀਤੀ ਜਾਵੇ|

 ਇਸ ਮੀਟਿੰਗ ਵਿੱਚ ਪੰਜਾਬ ਸਾਂਝਾ ਮੁਲਾਜਮ ਮੰਚ ਪੰਜਾਬ ਅਤੇ ਯੂ.ਟੀ ਦੇ ਸੂਬਾ ਕਨਵੀਨਰ ਸੁਖਚੈਨ ਸਿੰਘ ਖਹਿਰਾ, ਮੇਘ ਸਿੰਘ ਸਿੱਧੂ,ਨੱਛਤਰ ਸਿੰਘ ਭਾਈਰੂਪਾ, ਓਮ ਪ੍ਰਕਾਸ. (ਚੇਅਰਮੈਨ ਡੀ.ਸੀ ਦਫਤਰ)ਗੁਰਮੀਤ ਵਾਲੀਆ, ਗੁਰਮੇਲ ਸਿੰਘ ਸਿੱਧੂ,ਰਜਿੰਦਰ ਕੁਮਾਰ(ਯੂ.ਟੀ ਫੈਡਰੇਸ.ਨ) ਸੁਖਜੀਤ ਸਿੰਘ,(ਸੀ.ਪੀ.ਐਫ ਯੂਨੀਅਨ ਪੰਜਾਬ) ਗੁਰਸ.ਰਨਜੀਤ ਸਿੰਘ ਹੁੰਦਲ,(ਪਟਵਾਰੀ ਯੂਨੀਅਨ, ਜਲ ਸਰੋਤ ਵਿਭਾਗ) ਸੁਖਵਿੰਦਰ ਸਿੰਘ, ਖੁਸ.ਵਿੰਦਰ ਕਪਿਲਾ,ਬਚਿੱਤਰ ਸਿੰਘ, ਦਰਸ.ਨ ਸਿੰਘ ਪਤਲੀ,ਬਲਰਾਜ ਸਿੰਘ ਦਾਊ, ਕੁਲਜੀਤ ਸਿੰਘ ਬਬੀਹਾ, ਕਰਮ ਸਿੰਘ ਧਨੋਆ(ਪੈਨਸ.ਨਰਜ.), ਲਵਿਸ. ਚਾਵਲਾ(ਮਾਸਟਰ ਕਾਡਰ), ਸ.ੇਰ ਸਿੰਘ(ਹਾਰਟੀਕਲਚਰ ਵਿਭਾਗ),ਮੋਹਨ ਸਿੰਘ ਭੇਡਪੁਰ(ਰੈਵੀਨਿਊ ਪਟਵਾਰੀ ਯੂਨੀਅਨ),ਭੁਪਿੰਦਰ ਸਿੰਘ ਵੜੈਚ(ਪੰਜਾਬ ਪੁਲਿਸ),ਤਿਲਕ ਰਾਜ(ਆਈ.ਟੀ.ਆਈ),ਮਨਜਿੰਦਰ ਸਿੰਘ ਸਿੱਧੂ,ਅਮਰ ਸਿੰਘ ਧਾਲੀਵਾਲ, ਬਾਬੂ ਸਿੰਘ,ਸੁਖਚੈਨ ਸਿੰਘ ਸੈਣੀ, ਭੁਪਿੰਦਰ ਸਿੰਘ ਸੋਮਲ, ਕੁਲਦੀਪ ਸਿੰਘ ਭਿੰਡਰ, ਸੰਦੀਪ ਸਿੰਘ ਸੰਧੂ,(ਭੂਮੀ ਪਾਲ)ਮੋਹਨ ਸਿੰਘ(ਡਰਾਇਵਰ ਯੂਨੀਅਨ), ਮਨਮੋਹਨ ਸਿੰਘ, ਰਜਿੰਦਰ ਗੌੜ, ਭੁਪਿੰਦਰ ਸਿੰਘ (ਡਿਪੋਲਮਾ ਕੋਸਲ) ਰਣਜੀਤ ਸਿੰਘ ਬੈਂਸ, (ਖੇਤੀ ਬਾੜੀ ਅਫਸਰ ਯੂਨੀਅਨ),ਜਸਵੀਰ ਸਿੰਘ ਖੇੜਾ,ਅਮਰਜੀਤ ਸਿੰਘ, ਰੰਜੀਵ ਸ.ਰਮਾ(ਉਦਯੋਗ ਵਿਭਾਗ),ਪਰਮਜੀਤ ਸਿੰਘ, ਸਿ.ਵਚਰਨ ਸਿੰਘ,(ਤਕਨੀਕੀ ਸਿੱਖਿਆ ਵਿਭਾਗ), ਡਾ  ਜਸਵੰਤ ਸਿੰਘ,(ਡਾਕਟਰ ਐਸੋਸੀਏਸ.ਨ), ਕਰਨੈਲ ਸੈਣੀ, ਸ.ਾਮ ਲਾਲ ਸ.ਰਮਾ, ਅਮਰਜੀਤ ਸਿੰਘ ਵਾਲੀਆ,ਸੁਖਪਾਲ ਸਿੰਘ(ਪੰਚਾਇ ਸਕੱਤਰ ਯੂਨੀਅਨ) ਜਗਦੇਵ ਕੌਲ, ਸੁਖਵਿੰਦਰ ਸਿੰਘ,ਵੀ.ਕੇ ਅਗਰਵਾਲ(ਐਸ.ਏ.ਐਸ ਆਫਿਸਰ ਯੂਨੀਅਨ) ਅਸੋਕ ਕੁਮਾਰ(ਕੰਟਰੈਕਟ ਯੂਨੀਅਨ ਯੂ.ਟੀ),ਦਲਜੀਤ ਸਿੰਘ, ਸ.ੁਸੀਲ ਕੁਮਾਰ ਫੋਜੀ,(ਸਕੱਤਰੇਤ) ਸੁਰਿੰਦਰ ਸਿੰਘ( ਜਲ ਸਰੋਤ ਵਿਭਾਗ)

Read more