21 Apr 2021

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਸ਼ਬਦ ਗਾਇਨ ਦੇ ਬਲਾਕ ਪੱਧਰੀ ਨਤੀਜੇ ਐਲਾਨੇ ਗਏ

ਫ਼ਿਰੋਜ਼ਪੁਰ 23 ਜੁਲਾਈ

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਸ਼ਬਦ ਗਾਇਨ ਪ੍ਰਤੀਯੋਗਤਾ ਦੇ ਬਲਾਕ ਪੱਧਰ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਸਕੱਤਰ ਸਕੂਲ ਸਿੱਖਿਆ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਚ ਚੱਲ ਰਹੇ ਸ਼ਬਦ ਗਾਇਨ ਮੁਕਾਬਲਿਆਂ ਵਿੱਚ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀਮਿਡਲ ਤੇ ਪ੍ਰਾਇਮਰੀ ਵਰਗ ਦੇ 20410 ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ਚ ਹਿੱਸਾ ਲਿਆ।

            ਜਿਲ੍ਹਾ ਸਿੱਖਿਆ ਅਫਸਰ (ਐ.ਸਿ)  ਰਾਜੀਵ ਛਾਬੜਾ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ) ਸੁਖਵਿੰਦਰ ਸਿੰਘਰੁਪਿੰਦਰ ਕੌਰਰਜਿੰਦਰ ਸਿੰਘ ਰਾਜਾ ਨੋਡਲ ਅਫਸਰ ਵਿੱਦਿਅਕ ਮੁਕਾਬਲੇ ਫਿਰੋਜ਼ਪੁਰ,ਮਹਿੰਦਰ ਸਿੰਘ ਸ਼ੈਲੀ ਜ਼ਿਲ੍ਹਾ ਕੋਆਰਡੀਨੇਟਰ ਪਪਪਪ ਫਿਰੋਜ਼ਪੁਰਸਰਬਜੀਤ ਸਿੰਘ ਭਾਵੜਾਤਲਵਿੰਦਰ ਸਿੰਘ ਲੂੰਬੜੀ ਵਾਲਾ ਨੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਏ ਗਏ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜਿਲ੍ਹਾ ਪੱਧਰ ਤੇ ਸ਼ਬਦ ਗਾਇਨ ਮੁਕਾਬਲਿਆਂ ਦਾ ਸੰਚਾਲਨ ਕੀਤਾ ਜਾਵੇਗਾ । ਪ੍ਰਾਇਮਰੀ ਵਰਗ ਦੇ ਵਿੱਚੋਂ ਇਨ੍ਹਾਂ ਮੁਕਾਬਲਿਆਂ ਵਿੱਚ ਬਲਾਕ ਫਿਰੋਜ਼ਪੁਰ-1 ‘ਚੋਂ ਅਨਮੋਲ ਡੀਨ ਪਹਿਲੇ ਅਤੇ ਸਿਮਰਨ ਕੌਰ ਦੂਜੇ ਸਥਾਨ ਤੇ ਰਹੀਇਸੇ ਤਰ੍ਹਾਂ ਹੀ ਫਿਰੋਜ਼ਪੁਰ-ਦੇ ਹਰਮਨ ਅਤੇ ਹਰਮਨਦੀਪ ਕੌਰਫਿਰੋਜ਼ਪੁਰ-ਦੀ ਨਵਜੋਤ ਪਹਿਲੇ ਅਤੇ ਮਨਪ੍ਰੀਤ ਕੌਰ ਦੂਜੇ ਸਥਾਨ ਤੇ ਰਹੀਆਂਫਿਰੋਜ਼ਪੁਰ-4 ‘ਚੋਂ ਕਾਜਲਘੱਲਖ਼ੁਰਦ-ਦੀ ਏਕਮਪ੍ਰੀਤ ਕੌਰਘੱਲਖ਼ੁਰਦ-2 ‘ਚੋਂ ਹਰਮਨਪ੍ਰੀਤ ਕੌਰ ਅਤੇ ਕੁਲਦੀਪ ਕੌਰ ਨੇ ਮੱਲਾਂ ਮਾਰੀਆਂਗੁਰੂਹਰਸਹਾਏ-1 ‘ਚੋਂ ਹਰਪ੍ਰੀਤਬਲਾਕ ਗੁਰੂਹਰਸਹਾਏ-ਦੇ ਅਕਵਿੰਦਰ ਕੌਰ ਪਹਿਲੇ ਅਤੇ ਏਕਮ ਦੂਜੇ ਸਥਾਨ ਤੇਬਲਾਕ ਜੀਰਾ-ਦੀ ਗੁਰਸਿਮਰਨਜੋਤ ਕੌਰ ਬਲਾਕ ਵਿੱਚ ਪਹਿਲੇ ਸਥਾਨ ਤੇ ਅਤੇ ਸਿਮਰਨਜੋਤ ਕੌਰ ਦੂਜੇ ਸਥਾਨ ਤੇ ਰਹੀਆਂ। ਉਹਨਾਂ ਕਿਹਾ ਕਿ ਇੰਨ੍ਹਾਂ ਮੁਕਾਬਲਿਆਂ ਦੇ ਸੰਚਾਲਨ   ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਾਹਿਬਾਨਸੀ. ਐੱਚ.ਟੀ ਸਾਹਿਬਾਨਸਕੂਲ ਮੁਖੀਆਂਅਧਿਆਪਕਾਂਵਿਦਿਆਰਥੀਆਂ ਤੇ ਮਾਪਿਆਂ ਦਾ ਵੱਡਮੁੱਲਾ ਸਹਿਯੋਗ ਰਿਹਾ ਹੈ

Read more