Tuesday 07 July 2020

ਸਵੈ ਰੋਜ਼ਗਾਰ ਲਈ ਲੋਨ ਲੈਣ ਦੇ ਚਾਹਵਾਨ ਨੌਜਵਾਨ ਹੁਣ ਘਰ ਬੈਠੇ ਹੀ ਕਰ ਸਕਣਗੇ ਅਪਲਾਈ

- Posted on 27 May 2020

*ਬਿਊਰੋ ਵੱਲੋਂ ਆਨ-ਲਾਇਨ ਕਾਊਂਸਲਿੰਗ ਦੀ ਸਹੂਲਤ ਵੀ ਕਰਵਾਈ ਜਾ ਰਹੀ ਹੈ ਮੁਹੱਈਆ-ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫ਼ਸਰ

*ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲੈਣ ਲਈ 89060-22220 ਨੰਬਰ ਤੇ ਕੀਤਾ ਜਾ ਸਕਦੈ ਸੰਪਰਕ

ਫਾਜ਼ਿਲਕਾ, 27 ਮਈ:

ਰੋਜ਼ਗਾਰ ਉਤਪੱਤੀ ਅਤੇ ਸਿਖਲਾਈ ਵਿਭਾਗ ਪੰਜਾਬ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਬੇਰੋਜ਼ਗਾਰ ਨੌਜਵਾਨ ਹੁਣ ਰੋਜ਼ਗਾਰ/ਸਵੈ ਰੋਜ਼ਗਾਰ ਲਈ ਘਰ ਬੈਠੇ ਹੀ ਬਹੁਤ ਸਾਰੀਆ ਸਕੀਮਾਂ ਦਾ ਫਾਈਦਾ ਚੁੱਕ ਸਕਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫ਼ਸਰ ਸ੍ਰੀ ਕਿ੍ਰਸ਼ਨ ਲਾਲ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਬਿਊਰੋ ਵੱਲੋ ਈ-ਸਵੈ ਰੋਜ਼ਗਾਰ ਲੋਨ ਸੁਵਿਧਾ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਤਹਿਤ ਪ੍ਰਾਰਥੀ ਆਪਣੇ ਘਰ ਤੋਂ ਹੀ ਸਵੈ-ਰੋਜ਼ਗਾਰ ਲੋਨ ਲਈ ਅਪਲਾਈ ਕਰ ਸਕਦਾ ਹੈ।ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਪਬਲਿਕ ਡੀਲਿੰਗ ਬੰਦ ਹੋ ਜਾਣ ਕਰਕੇ ਕਈ ਲੋੜਵੰਦ ਪ੍ਰਾਰਥੀ ਰੋਜ਼ਗਾਰ ਨਾਲ ਸਬੰਧੰਤ ਸਕੀਮਾਂ ਦਾ ਲਾਹਾ ਲੈਣ ਤੋ ਵਾਂਝੇ ਰਹਿ ਗਏ ਹਨ, ਸੋ ਇਸ ਲਈ ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਈ-ਸਵੈ ਰੋਜ਼ਗਾਰ ਲੋਨ ਸੁਵਿਧਾ ਦੀ ਸ਼ੁਰੂਆਤ ਕੀਤੀ ਗਈ ਹੈ। 

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਦਿਆਰਥੀਆਂ ਤੇ ਬੇ-ਰੋਜ਼ਗਾਰ ਨੌਜਵਾਨਾਂ ਨੂੰ ਹੋਰਨਾਂ ਆਨਲਾਈਨ ਸੇਵਾਵਾਂ ਦੇ ਨਾਲ ਨਾਲ ਹੁਣ ਸਵੈ-ਰੋਜ਼ਗਾਰ ਸਬੰਧੀ ਲੋਨ ਨੂੰ ਘਰ ਤੋ ਹੀ ਅਪਲਾਈ ਕਰਨ ਦੀ ਸੁਵਿਧਾ ਵੀ ਦੇ ਰਿਹਾ ਹੈ ਜਿਸਦਾ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਬਹੁਤ ਲਾਹਾ ਪ੍ਰਾਪਤ ਹੋਵੇਗਾ।  ਉਹਨਾਂ ਦੱਸਿਆ ਕਿ ਇਸ ਸੁਵਿਧਾ ਲਈ ਪ੍ਰਾਰਥੀਆਂ ਨੂੰ ਨਿੱਜੀ ਤੋਰ ਤੇ ਕਿਸੇ ਦਫਤਰ ਜਾਣ ਦੀ ਜਰੂਰਤ ਨਹੀ, ਪ੍ਰਾਰਥੀ ਘਰ ਬੈੈਠੇ ਇੰਟਰਨੈੱਟ ਦੀ ਮਦਦ ਨਾਲ ਈ-ਫਾਰਮ ਭਰ ਸਕਦੇ ਹਨ। ਇਹ ਬਹੁਤ ਹੀ ਸੋਖੇ ਤਰੀਕੇ ਨਾਲ ਭਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਰਥੀ  https://docs.google.com/forms/d/1afE5j401mE9brKuKUWEI_Dg-pQA9_xDcN7D821EBjfo/edit  ਵਿੱਚ ਆਪਣਾ ਨਾਮ, ਪਤਾ, ਯੋਗਤਾ ਅਤੇ ਜਿਸ ਕੰਮ ਲਈ ਲੋਨ ਲੈਣਾ ਹੈ ਆਦਿ ਦੀ ਜਾਣਕਾਰੀ ਮੁਹੱਈਆ ਕਰਵਾ ਕੇ ਲੋਨ ਅਪਲਾਈ ਕਰ ਸਕਦੇ ਹਨ। ਇਹ ਅਰਜ਼ੀ ਸਿੱਧੀ ਰੋਜਗਾਰ ਦਫਤਰ ਕੋਲ ਚਲੀ ਜਾਵੇਗੀ ਅਤੇ ਸੋਧ ਕਰਨ ਤੋ ਬਾਅਦ ਇਹ ਅਰਜ਼ੀਆ ਸੰਬੰਧਤ ਵਿਭਾਗਾਂ ਨੂੰ ਅਗਲੇਰੀ ਕਾਰਵਾਈ ਲਈ ਭੇਜ਼ ਦਿੱਤੀਆ ਜਾਣਗੀਆ।

ਇਸ ਤੋ ਇਲਾਵਾ ਉਹਨਾਂ ਕਿਹਾ ਕਿ ਪਹਿਲਾ ਵੀ ਬਿਊਰੋ ਵੱਲੋਂ ਆਨ-ਲਾਇਨ ਕਾਊਸਲਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸਦਾ ਲਾਹਾ ਸੈਕੜੇ ਨੌਜਵਾਨਾਂ ਵੱਲੋ ਲਿਆ ਜਾ ਰਿਹਾ ਹੈ। ਈ-ਸਵੈ ਰੋਜ਼ਗਾਰ ਲੋਨ ਵੀ ਪ੍ਰਾਰਥੀਆ ਲਈ ਬਹੁਤ ਮੱਦਦਗਾਰ ਸਾਬਿਤ ਹੋ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਾਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਆਉਦੀ ਹੈ ਤਾਂ ਉਹ ਸਹਾਇਤਾ ਨੰਬਰ  89060-22220 ਅਤੇ ਈ-ਮੇਲ ਆਈ.ਡੀ[email protected]    ਨਾਲ ਸੰਪਰਕ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com