“ਸਰਕਾਰ ਨੂੰ ਨੀਂਦ ਤੋਂ ਜਗਾਉਣ ਲਈ ਮੁੜ ਲਾਮਬੰਦ ਹੋਇਆ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ”

“ਅੱਜ ਸੈਕਟਰ 17 ਵਿਖੇ ਕੀਤੀ ਗਈ ਵਿਸ਼ਾਲ ਰੈਲੀ”

ਚੰਡੀਗੜ੍ਹ, 24 ਜੂਨ,

ਸਾਂਝਾ  ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ.  ਇੰਪਲਾਈਜ਼ ਨੇ ਲੋਕ ਸਭਾ ਚੋਣਾਂ, 2019 ਤੋਂ ਪਹਿਲਾਂ ਸੂਬਾ ਲੀਡਰਸਿੰਪ ਨਾਲ ਅਤੇ ਮੁਲਾਜ਼ਮ ਵਰਗ ਨਾਲ ਹੋ ਰਹੀਆਂ ਬੇਇਨਸਾਫੀਆਂ ਦੂਰ ਕਰਨ ਹਿੱਤ ਤਿੰਨ ਮੰਤਰੀਆਂ ਦੀ ਕਮੇਟੀ ਨਾਲ ਹੋਈ ਮੀਟਿੰਗ ਮਿਤੀ 27.02.2019 ਨੂੰ ਪੰਜਾਬ ਭਵਨ, ਚੰਡੀਗੜ੍ਹ ਜਿਸ ਸਬੰਧੀ ਕਾਰਵਾਈ ਰਿਪੋਰਟ ਵੀ ਜਾਰੀ ਕੀਤੀ ਗਈ ਸੀ, ਵਿੱਚ ਮੰਨੀਆਂ ਗਈਆਂ ਮਗਾਂ ਸਬੰਧੀ ਕੀਤੇ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਅੱਜ ਮਿਤੀ 24, ਜੂਨ ਨੂੰ ਸੈਕਟਰ 17 ਵਿੱਚ ਸਮੂਹ ਵਿਭਾਗਾਂ ਅਤੇ ਡਾਇਰੈਕਟਰੇਟਾਂ ਦੇ ਸਮੂਹ ਕਰਮਚਾਰੀਆਂ ਵੱਲੋਂ ਭਰਵੀਂ ਰੋਸ ਰੈਲੀ ਕੀਤੀ ਗਈ।

ਸਾਂਝੇ ਮੰਚ ਦੇ ਕਨਵੀਨਰ-ਕੋਆਰਡੀਨੇਟਰ  ਸ. ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਬੰਧੀ ਅੱਖਾਂ ਅਤੇ ਕੰਨ ਬੰਦ ਕਰੀਂ ਬੈਠੀ ਹੈ।  ਮੁੱਖ ਮੰਗਾਂ ਵਿੱਚ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨਾ, 2018-19 ਦੀਆਂ ਡੀ.ਏ. ਦੀਆਂ ਚਾਰ ਕਿਸ਼ਤਾਂ ਜਾਰੀ ਕਰਨ, ਮਹਿੰਗਾਈ ਪੱਤੇ ਦੇ ਲਗਭੱਗ 60-65 ਮਹੀਨਿਆਂ ਦੇ ਬਕਾਏ ਜਾਰੀ ਕਰਨਾ, ਮਿਤੀ 01.01.2014 ਤੋਂ ਬਾਅਦ ਨਵੇਂ ਭਰਤੀ ਕਰਮਚਰੀਆਂ ਨੁੰ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਬਣਾਈ ਗਈ ਕਮੇਟੀ ਨੂੰ ਲੋੜੀਂਦੀ ਕਾਰਵਾਈ ਕਰਾਉਣਾ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਪਰਖਕਾਲ ਦਾ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕਰਨਾ ਅਤੇ ਇਸ ਦੌਰਾਨ ਕੀਤੀ ਸਰਵਿਸ ਨੂੰ ਬਤੌਰ ਕੁਆਲੀਫਾਈਂਗ ਸਰਵਿਸ ਵਿੱਚ ਗਿਣਨਾ, ਪਰਖਕਾਲ ਦੌਰਾਨਾ ਮੁੱਢਲੀ ਤਨਖਾਹ ਦੀ ਬਜਾਏ ਪੂਰੀ ਤਨਖਾਹ ਦੇਣਾ, 200/-ਰੁਪਏ ਵਿਕਾਸ ਟੈਕਸ ਖ਼ਤਮ ਕਰਨਾ, ਆਉਟਸੋਰਸ/ਕੱਚੇ/ਵਰਕ ਚਾਰਜ/ਐਡਹਾਕ ਆਦਿ ਕਰਮਚਾਰੀਆਂ ਨੂੰ ਮੁਲਾਜ਼ਮ ਭਲਾਈ ਐਕਟ-2016 ਵਿੱਚ ਸੋਧ ਕਰਕੇ ਰੈਗੂਲਰ ਕਰਨਾ  ਆਦਿ ਸ਼ਾਮਿਲ ਹਨ।  

ਇਸ ਰੋਸ ਰੈਲੀ ਵਿੱਚ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ ਦੇ ਸੂਬਾ ਕਨਵੀਨਰ ਸ਼੍ਰੀ ਗੁਰਮੇਲ ਸਿੰਘ ਸਿੱਘੂ, ਸ਼੍ਰੀ ਸੁਰਿੰਦਰ ਸੂਦ ਪ੍ਰਧਾਨ ਡਰਾਇੰਗ ਐਸੋਸੀਏਸ਼ਨ, ਸ਼੍ਰੀ ਸੁਖਵਿੰਦਰ ਸਿੰਘ ਪ੍ਰਧਾਨ, ਸ਼੍ਰੀ ਪਵਨ ਕੁਮਾਰ, ਮੀਤ ਪ੍ਰਧਾਨ ਕਲੇਰੀਕਲ ਐਸੋਸੀਏਸ਼ਨ, ਸ਼੍ਰੀ ਜਗਦੇਵ ਕੌਲ, ਮੈਂਬਰ ਸਾਂਝਾ ਮੰਚ ਅਤੇ ਵੱਖ ਵੱਖ ਦਫਤਰਾਂ ਤੋਂ ਸ਼੍ਰੀ ਦੀਦਾਰ ਸਿੰਘ, ਸ਼੍ਰੀ ਜਗਮੋਹਨ ਸਿੰਘ, ਸ਼੍ਰੀ ਦਵਿੰਦਰ ਸਿੰਘ, ਸ਼੍ਰੀ ਰਜੀਵ ਸ਼ਰਮਾ, ਸ਼੍ਰੀ ਜਗਜੀਵ ਸਿੰਘ, ਸ਼੍ਰੀ ਅਮਰਜੀਤ ਸਿੰਘ, ਸ਼੍ਰੀ ਲਾਭ ਸਿੰਘ ਸੈਣੀ, ਸ਼੍ਰੀ ਓਂਕਾਰ ਸਿੰਘ, ਸ਼੍ਰੀ ਮਲਕੀਤ ਸਿੰਘ, ਸ਼੍ਰੀ ਜਸਵਿੰਦਰ ਸਿੰਘ ਕਾਈਨੌਰ, ਸ਼੍ਰੀ ਜਗਤਾਰ ਸਿੰਘ, ਸ਼੍ਰੀ ਦਰਸ਼ਨ ਸਿੰਘ ਪਤਲੀ, ਸ਼੍ਰੀ ਮਨਦੀਪ ਸਿੰਘ ਸਿੱਧੂ, ਸ਼੍ਰੀ ਦਰਸ਼ਨ ਸਿੰਘ,  ਸ਼੍ਰੀ ਦੀਪਕ ਵੈਦ, ਸ਼੍ਰੀ ਨਵਰਾਜ ਸਿੰਘ, ਜਗਜੀਵਨ ਸਿੰਘ, ਜਸਮਿੰਦਰ ਸਿੰਘ, ਗੁਰਨਾਮ ਸਿੰਘ ਸਿੱਧੂ, ਸ਼੍ਰੀ ਗੁਰਵਿੰਦਰ ਸਿੰਘ, ਸ਼੍ਰੀ ਰਣਜੀਤ ਸਿੰਘ ਹੰਸ ਯੂ.ਟੀ. ਸ਼੍ਰੀ ਰਜਿੰਦਰ ਸਿੰਘ ਯੂ.ਟੀ. ਆਦਿ ਨੇ ਮੁਲਾਜ਼ਮਾਂ ਨੂੰ ਸਾਂਝਾ ਮੁਲਾਜ਼ਮ ਮੰਚ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ/ਰੈਲੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।  ਇਸ ਤੋਂ ਇਲਾਵਾ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਸ਼੍ਰੀ ਕ੍ਰਿਸ਼ਨ ਕੁਮਾਰ ਚੱਢਾ, ਪ੍ਰਧਾਨ ਨੂੰ ਤੁਰੰਤ ਬਹਾਲ ਕੀਤਾ ਜਾਵੇ।

Read more