Friday 10 July 2020

ਸਮੁੱਚੇ ਖੇਡ ਜਗਤ ਵੱਲੋਂ ਪਿਰਥੀਪਾਲ ਸਿੰਘ ਹੇਅਰ ਦੇ ਮਾਤਾ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

- Posted on 04 June 2020

• ਪਦਮ ਸ੍ਰੀ, ਅਰਜੁਨਾ ਐਵਾਰਡੀ, ਦਰੋਣਾਚਾਰੀ ਐਵਾਰਡੀ, ਓਲੰਪੀਅਨਾਂ ਨੇ ਹੇਅਰ ਪਰਿਵਾਰ ਦੀ ਖੇਡਾਂ ਨੂੰ ਦੇਣ ਲਈ ਮਾਤਾ ਜੀ ਨੂੰ ਯਾਦ ਕੀਤਾ

ਲੁਧਿਆਣਾ, 4 ਜੂਨ

ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਅਤੇ ਉਘੇ ਖੇਡ ਪ੍ਰਮੋਟਰ ਪਿਰਥੀਪਾਲ ਸਿੰਘ ਹੇਅਰ ਦੇ ਮਾਤਾ ਦੇ ਦੇਹਾਂਤ ਉਤੇ ਸਮੁੱਚੇ ਖੇਡ ਜਗਤ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੇਸ਼ ਦੇ ਨਾਮੀਂ ਖਿਡਾਰੀਆਂ, ਕੋਚਾਂ, ਖੇਡ ਲਿਖਾਰੀਆਂ ਤੇ ਹੋਰਨਾਂ ਵੱਲੋਂ ਸ.ਪਿਰਥੀਪਾਲ ਨਾਲ ਨਿੱਜੀ ਤੌਰ ‘ਤੇ ਦੁੱਖ ਸਾਂਝਾ ਕੀਤਾ ਗਿਆ। ਸ. ਪਿਰਥੀਪਾਲ ਸਿੰਘ ਹੇਅਰ ਦੇ ਮਾਤਾ ਮਹਿੰਦਰ ਕੌਰ ਜੋ ਲੁਧਿਆਣਾ ਵਿਖੇ ਜ਼ੇਰੇ ਇਲਾਜ ਸਨ, ਦਾ ਬੀਤੀ ਰਾਤ ਦੇਹਾਂਤ ਹੋ ਗਿਆ ਸੀ।

ਆਪਣੇ ਸਾਂਝੇ ਸ਼ੋਕ ਸੰਦੇਸ਼ ਵਿੱਚ ਸਾਬਕਾ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ, ਦੇਸ਼ ਦੇ ਵੱਡੇ ਖਿਡਾਰੀਆਂ ਗੁਰਬਚਨ ਸਿੰਘ ਰੰਧਾਵਾ, ਵਿਧਾਇਕ ਪਰਗਟ ਸਿੰਘ ਤੇ ਸੁਨੀਤਾ ਰਾਣੀ (ਸਾਰੇ ਪਦਮ ਸ੍ਰੀ), ਗੁਰਬਖਸ਼ ਸਿੰਘ ਸੰਧੂ ਤੇ ਐਸ.ਐਸ.ਪੰਨੂੰ (ਦੋਵੇਂ ਦਰੋਣਾਚਾਰੀਆ ਐਵਾਰਡੀ) ਬ੍ਰਿਗੇਡੀਅਰ ਹਰਚਰਨ ਸਿੰਘ, ਸੁਰਿੰਦਰ ਸਿੰਘ ਸੋਢੀ, ਰਾਜਬੀਰ ਕੌਰ, ਸੁਖਪਾਲ ਸਿੰਘ ਪਾਲੀ, ਬਲਜੀਤ ਸਿੰਘ ਢਿੱਲੋਂ, ਮਨਜੀਤ ਕੌਰ, ਅਵਨੀਤ ਕੌਰ ਸਿੱਧੂ, ਤੇਜਿੰਦਰ ਪਾਲ ਸਿੰਘ ਤੂਰ, ਸਵਰਨ ਸਿੰਘ ਵਿਰਕ, ਪ੍ਰਭਜੋਤ ਸਿੰਘ, ਗਗਨਦੀਪ ਸਿੰਘ ਭੁੱਲਰ (ਸਾਰੇ ਅਰਜੁਨਾ ਐਵਾਰਡੀ), ਹਰਪ੍ਰੀਤ ਸਿੰਘ ਮੰਡੇਰ, ਸਰਵਨਜੀਤ ਸਿੰਘ, ਮਨਦੀਪ ਕੌਰ, ਗੁਰਵਿੰਦਰ ਸਿੰਘ ਚੰਦੀ (ਸਾਰੇ ਓਲੰਪੀਅਨ), ਏਸ਼ੀਅਨ ਚੈਂਪੀਅਨ ਅਰਪਿੰਦਰ ਸਿੰਘ, ਜੂਨੀਅਰ ਵਿਸ਼ਵ ਚੈਂਪੀਅਨ ਨਵਜੀਤ ਕੌਰ ਢਿੱਲੋਂ, ਡੀ.ਆਈ.ਜੀ. ਗੁਰਪ੍ਰੀਤ ਸਿੰਘ ਤੂਰ, ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ, ਜਸਵੰਤ ਸਿੰਘ ਗਿੱਲ, ਨਵਦੀਪ ਸਿੰਘ ਗਿੱਲ, ਫੁਟਬਾਲ ਕੋਚ ਦਲਬੀਰ ਸਿੰਘ ਕਾਲਾ ਅਫਗਾਨਾ ਨੇ ਦੁਖੀ ਪਰਿਵਾਰ ਨਾਲ ਸਾਂਝਾ ਕੀਤਾ। ਸਾਰਿਆਂ ਨੇ ਪਰਿਵਾਰ ਦੀ ਖੇਡ ਨੂੰ ਦੇਣ ਯਾਦ ਕਰਦਿਆਂ ਕਿਹਾ ਕਿ ਇਹ ਮਾਤਾ ਜੀ ਦਾ ਇਹ ਅਸ਼ੀਰਵਾਦ ਤੇ ਗੁੜਤੀ ਸੀ ਜਿਸ ਬਦੌਲਤ ਉਨ•ਾਂ ਦੇ ਇਕ ਪੁੱਤਰ ਨੇ ਖੇਡ ਮੈਦਾਨ ਵਿੱਚ ਨਾਂ ਰੌਸ਼ਨ ਕੀਤਾ ਤੇ ਦੂਜੇ ਪੁੱਤਰ ਨੇ ਖੇਡਾਂ ਨੂੰ ਪ੍ਰਮੋਟ ਕਰਨ ਅਤੇ ਖੇਡ ਸੱਭਿਆਚਾਰ ਨੂੰ ਫੈਲਾਉਣ ਵਿੱਚ ਯੋਗਦਾਨ ਪਾਇਆ।

ਆਪਣੇ ਪਿੱਛੇ ਉਹ ਤਿੰਨ ਪੁੱਤਰ ਤੇ ਦੋ ਧੀਆਂ ਛੱਡ ਗਏ। ਇਕ ਪੁੱਤਰ ਕਮਲਜੀਤ ਸਿੰਘ ਜੋ ਕੌਮੀ ਪੱਧਰ ਦਾ ਅਥਲੀਟ ਸੀ, ਦੀ ਜਵਾਨੀ ਵਿੱਚ ਹਾਦਸੇ ਵਿੱਚ ਮੌਤ ਹੋ ਗਈ ਸੀ। ਪਿਰਥੀਪਾਲ ਸਿੰਘ ਜੋ ਪੰਜਾਬ ਪੁਲਿਸ ਵਿੱਚ ਐਸ.ਪੀ. ਹਨ, ਨੇ ਆਪਣੇ ਭਰਾ ਦੀ ਯਾਦ ਵਿੱਚ ਆਪਣੇ ਪਿੰਡ ਕੋਟਲਾ ਸ਼ਾਹੀਆ (ਬਟਾਲਾ) ਵਿਖੇ ਕਮਲਜੀਤ ਖੇਡਾਂ ਦੀ ਸ਼ੁਰੂਆਤ ਕੀਤੀ ਸੀ। ਤਿੰਨ ਦਹਾਕੇ ਤੋਂ ਪ੍ਰਚੱਲਿਤ ਓਲੰਪਿਕ ਚਾਰਟਰ ਦੀਆਂ ਇਨ•ਾਂ ਵਿੱਚ ਜਿੱਥੇ ਹਜ਼ਾਰਾ ਦੇਸ਼ ਦੇ ਵੱਡੇ ਅਥਲੀਟ ਤੇ ਖਿਡਾਰੀ ਹਿੱਸਾ ਲੈ ਚੁੱਕੇ ਹਨ ਉਥੇ ਸੈਂਕੜੇ ਖਿਡਾਰੀਆਂ ਨੂੰ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ। ਸਭ ਖਿਡਾਰੀ ਮਾਤਾ ਜੀ ਤੋਂ ਆਸ਼ੀਰਵਾਦ ਲੈਂਦੇ ਰਹੇ। ਮਾਤਾ ਜੀ ਖਿਡਾਰੀਆਂ ਨੂੰ ਥਾਪੀ ਦੇ ਕੇ ਬਹੁਤ ਖੁਸ਼ ਤੇ ਮਾਣ ਮਹਿਸੂਸ ਕਰਦੇ ਹੁੰਦੇ ਸਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com