ਸਕੂਟਰੀ `ਤੇ ਜਾਂਦੇ ਪਤੀ ਪਤਨੀ ਭਾਖੜਾ ਨਹਿਰ ਵਿੱਚ ਡਿੱਗੇ,ਪਤਨੀ ਦੀ ਮੌਤ

ਮ੍ਰਿਤਕ ਦੇ ਪਰਿਵਾਰ ਨੇ ਜਵਾਈ `ਤੇ ਜਾਣ ਬੁੱਝ ਕੇ ਸੁੱਟਣ ਦੇ ਦੋਸ਼ ਲਾਇਆ  

Gurwinder Singh Sidhu: ਪਸਿਆਣਾ ਕੋਲ ਭਾਖੜਾ ਨਹਿਰ ਦੇ ਪੁਲ ਕੋਲੋਂ ਸਕੂਟਰੀ ਸਵਾਰ ਪਤੀ, ਪਤਨੀ ਅਚਾਨਕ ਨਹਿਰ ਵਿੱਚ ਡਿੱਗ ਗਏ।ਪਾਣੀ ਦੇ ਤੇਜ਼ ਵਹਾਅ ਕਾਰਨ ਪਤਨੀ ਨਹਿਰ ਵਿੱਚ ਰੁੜ ਹਈ ਜਦੋਂ ਕਿ ਪਤੀ ਸਖਤ ਮੇਹਨਤ ਤੋਂ ਬਾਅਦ ਬਾਹਰ ਨਿਕਲਣ ਵਿੱਚ ਸਫ਼ਲ ਹੋਇਆ।ਜ਼ਿਕਰਯੋਗ ਹੈ ਕਿ ਮ੍ਰਿਤਕ ਲੜਕੀ ਸਰਬਜੀਤ ਕੌਰ ਸਰਕਾਰੀ ਕਰਦੀ ਸੀ ਅਤੇ ਉਸਦਾ ਵਿਆਹ ਚਾਰ ਸਾਲ ਪਹਿਲਾਂ ਫੌਜ ਵਿੱਚ ਨੌਕਰੀ ਕਰਦੇ ਜੌਲਾਂ ਕਲਾਂ ਦੇ ਹਰਬਜੀਤ ਸਿੰਘ ਨਾਲ ਹੋਇਆ ਸੀ
ਲੜਕੀ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜਵਾਈ ਵੱਲੋਂ ਜਾਨ ਬੁੱਝ ਕੇ ਆਪਣੀ ਪਤਨੀ ਨੂੰ ਨਹਿਰ ਵਿੱਚ ਸੁੱਟਿਆ ਹੈ ਜਦੋਂ ਕਿ ਆਪ ਬਚ ਕੇ ਬਾਹਰ ਆ ਗਿਆ।ਉਨ੍ਹਾਂ ਦੋਸ਼ ਲਾਇਆ ਕਿ ਮ੍ਰਿਤਕ ਦੇ ਸਹੁਰੇ ਪਰਿਵਾਰ ਵੱਲੋਂ ਲੜਕੀ ਨੂੰ ਦਾਜ਼ ਲਈ ਅਤੇ ਉਸ ਕੋਲ ਬੱਚਾ ਨਾ ਹੋਣ ਲਈ ਤੰਗ ਕੀਤਾ ਜਾ ਰਿਹਾ ਸੀ।ਮ੍ਰਿਤਕ ਦੇ ਪਰਿਵਾਰ ਵੱਲੋਂ ਹਰਬਜੀਤ ਸਿੰਘ ਖ਼ਿਲਾਫ ਐੱਫਆਈਆਰ ਦਰਜ਼ ਕਰਨ ਲਈ ਥਾਣੇ ਅੱਗੇ ਪ੍ਰਦਰਸ਼ਨ ਕੀਤਾ ਗਿਆ।
ਥਾਣਾ ਪਾਸਿਆਣਾ ਪੁਲੀਸ ਦੁਆਰਾ ਗੋਤਾਖੋਰਾਂ ਦੀ ਸਹਾਇਤਾ ਨਾਲ ਸਰਬਜੀਤ ਦੀ ਲਾਸ਼ ਭਾਲ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਖ਼ਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
      

Read more