ਵਿੱਤ ਮੰਤਰੀ ਦੁਆਰਾ ਪੇਸ਼ ਕੀਤੇ ਗਏ ਬਜ਼ਟ 2019 ਬਾਰੇ ਜਾਣਨ ਲਈ ਕਲਿਕ ਕਰੋ

Gurwinder Singh Sidhu

ਐਨ.ਡੀ.ਏ ਅਤੇ ਭਾਜਪਾ ਗੱਠਬੰਧਨ ਦੀ ਸਰਕਾਰ ਨੇ ਅੱਜ ਆਪਣੀ ਦੂਸਰੀ ਪਾਰੀ ਦਾ ਪਹਿਲਾਂ ਬਜਟ ਪੇਸ਼ ਕੀਤਾ।ਕੇਂਦਰੀ ਵਿੱਤ ਮੰਤਰੀ ਨਿਰਮਾਲ ਸੀਤਾਰਮਨ ਨੇ ਅੱਜ ਰਿਵਾਇਤੀ ਬਰੀਫ਼ਕੇਸ਼ ਤੋਂ ਹੱਟ ਕੇ ਲਾਲ ਬਹੀ ਖਾਤੇ ਨਾਲ ਨਜ਼ਰ ਆਈ।ਉਨ੍ਹਾਂ ਨੇ ਲਾਲ ਰੰਗ ਨੂੰ ਭਾਰਤੀ ਸੱਭਿਆਚਾਰ ਵਿੱਚ ਸ਼ੁਭ ਰੰਗ ਦੱਸਿਆ।ਵਿੱਤ ਮੰਤਰੀ ਅੱਗੇ ਦੇਸ਼ ਦੀ ਕਮਜ਼ੋਰ ਵਿੱਤੀ ਸਥਿਤੀ ਨੂੰ ਊਭਾਰਨ ਲਈ ਬਣਟ ਪੇਸ਼ ਕਰਨਾ ਇਕ ਵੱਡੀ ਚਣੌਤੀ ਹੈ ਕਿਉਂਕਿ ਦੇਸ਼ ਦੀ ਜੀ.ਡੀ.ਪੀ ਲਗਾਤਾਰ ਡਿੱਗਦੀ ਜਾ ਰਹੀ ਹੈ।ਵਿੱਤ ਮੰਤਰੀ ਨੇ ਅਮੀਰਾਂ ਲੋਕਾਂ ‘ਤੇ ਜ਼ਿਆਦਾ ਟੈਕਸ ਲਗਾਇਆ ਇਸੇ ਨਾਲ ਹੀ ਸੋਨਾ, ਪੈਟਰੋਲ, ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ।ਟੈਕਚ ਦੀਆਂ ਦਰਾਂ ਵਿੱਚ ਕੋਈ ਤਬਦੀਲ ਨਾ ਕਰਨ ਦਾ ਫੈਸਲਾ ਕੀਤਾ ਹੈ।ਵਿੱਚ ਮੰਤਰੀ ਨੇ ਆਪਣੇ ਪਹਿਲੇ ਵਿੱਚ ਗਰੀਬ ਅਤੇ ਮੱਧ ਵਰਗੀ ਲੋਕਾਂ ਨੂੰ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ।


ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਪੇਸ਼ ਕੀਤੇ ਬਜ਼ਟ ਦੇ ਤੱਥ ਇਸ ਤਰ੍ਹਾਂ ਹਨ :-
1.    ਅਮੀਰ ਲੋਕਾਂ ‘ਤੇ ਪਾਇਆ ਗਿਆ ਟੈਕਸ ਦਾ ਬੋਝ। 5 ਕਰੋੜ ਸਲਾਨਾ ਤੱਕ ਕਮਾਉਣ ਵਾਲਿਆਂ ਨੰੁ ਦੇਣਾ ਪਵੇਗਾ 3 ਫ਼ੀਸਦੀ ਜ਼ਿਆਦਾ ਟੈਕਸ, 5 ਕਰੋੜ ਸਲਾਨਾ ਤੋਂ ਜ਼ਿਆਦ ਕਮਾਉਣ ਵਾਲਿਆਂ ਨੂੰ ਦੇਣਾ ਪਵੇਗਾ 7 ਫ਼ੀਸਦੀ ਜ਼ਿਆਦਾ ਟੈਕਸ
2.    ਬੈਂਕ ਵਿੱਚੋਂ ਪੈਸੇ ਕਢਾਉਣ ‘ਤੇ ਲੱਗੇਗਾ ਟੈਕਸ, ਜੇਕਰ ਕੋਈ ਵੀ ਵਿਅਕਤੀ ਇਕ ਸਾਲ ਵਿੱਚ ਬੈਂਕ ਵਿਚੋਂ 1 ਕਰੋੜ ਤੋਂ ਵੱਧ ਪੈਸੇ ਕਡਾਉਦਾ ਹੈ ਤਾਂ 2 ਫ਼ੀਸਦੀ ਟੀ.ਡੀ.ਐਸ. ਲਗੇਗਾ।
3.    ਬਿਜਲਈ ਵਾਹਨਾਂ ਦੇ ਖਰੀਦਣ ‘ਤੇ ਦਿੱਤਾ ਜਾਵੇਗਾ ਲੋਨ, 1.50 ਲੱਖ ਤੱਲ ਲੋਨ ਹੋਵੇਗਾ ਵਿਆਜ਼ ਤੋਂ ਮੁਕਤ,ਬਿਜਲਈ ਵਾਹਨਾਂ ‘ਤੇ ਲੱਗੇਗਾ 5 ਫ਼ੀਸਦੀ ਜੀ.ਐਸ.ਟੀ
4.    ਸਰਕਾਰ ਇਕ, ਦੋ, ਪੰਜ, ਦਸ ਅਤੇ 20 ਰੁਪਏ ਦੇ ਨਵੇਂ ਸਿੱਕੇ ਲੈ ਆਵੇਗੀ।
5.    2022 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕੀਤੀ ਜਾਵੇਗੀ।
6.    ਐਨ .ਆਰ.ਆਈ. ਨੂੰ ਭਾਰਤ ਆਉਦੇ ਸਮੇਂ ਮਿਲੇ ਗਈ ਅਧਾਰ ਕਾਰਡ ਦੀ ਸਹੂਲਤ,ਅਧਾਰ ਕਾਰਡ ਲਈ 180 ਦਿਨ ਰਹਿਣ ਦੀ ਜ਼ਰੂਰਤ ਨਹੀ
7.    ਤਿੰਨ ਕਰੋੜ ਛੋਟੇ ਦੁਕਾਨਦਾਰਾਂ ਨੂੰ ਮਿਲੇਗੀ ਪੈਨਸ਼ਨ ਦੀ ਸਹੂਲਤ
8.    ਉਚ ਸਿੱਖਿਆ ਲਈ 400 ਕਰੋੜ ਰੁਪਏ ਕਰਚੇ ਜਾਣਗੇ।ਨਵੀਂ ਸਿੱਖਿਆ ਨੀਤੀ ਤਹਿਤ ਸਕੂਲਾਂ ਅਤੇ ਕਾਲਜ਼ਾਂ ਵਿੱਚ ਕੀਤਾ ਜਾਵੇਗਾ ਬਦਲਾਅ।
9.    ਵਿਦੇਸ਼ਾਂ ਵਿੱਚ ਨੋਕਰੀ ਕਰਨ ਲਈ ਦਿੱਤੀ ਜਾਵੇਗੀ ਸਿਖਲਾਈ।
10.    ਦੁੱਧ ਉਤਪਾਦਨ ਵਧਾਉਣ ਲਈ ਕੀਤੇ ਜਾਣਗੇ ਉਪਰਾਲੇ।
11.    ਕਿਸਾਨਾਂ ਨੂੰ ਦਿੱਤਾ ਜਾਵੇਗਾਂ ਫਸਲ ਦਾ ਸਹੀ ਮੁੱਲ।ਜਿਸਦੇ ਲਈ ਕੀਤੇ ਜਾਵੇਗੀ ਡਿਜ਼ਟਿਲ ਅਦਾਇਗੀ
12.    ਪੰਚਾਇਤਾਂ ਨੂੰ ਇੰਟਰਨੈਂਟ ਰਾਹੀ ਜੋੜਿਆ ਜਾਵੇਗਾ
13.    2014 ਤੋਂ ਬਾਅਦ ਸਰਕਾਰ ਨੇ ਕਰਵਾਇਆਂ 9.6 ਕਰੋੜ ਪਖਾਨਿਆ ਦਾ ਨਿਰਮਾਣ।
14.    2 ਕਰੋੜ ਕਿਸਾਨਾਂ ਨੂੰ ਦਿੱਤੀ ਜਾਵੇਗੀ ਡਿਜ਼ੀਟਲ ਸਿੱਖਿਆ।
15.    ਭਾਰਤ ਇਕ ਪੁਲਾੜ ਤਾਕਤ ਵਜੋਂ ਉਭਰਿਆ ਹੈ।ਸੈਟੇਲਾਇਟ ਸਮਰਥਾ ਵਿੱਚ ਕੀਤਾ ਜਾਵੇਗਾ ਵਾਧਾ।
16.    ਛਾਰ ਸਾਲਾ ਵਿੱਚ ਗੰਗਾ ਨਦੀ ‘ਤੇ ਕਾਰਗੋਂ ਦੀ ਆਵਾਜਾਈ ਹੋਵੇਗੀ ਸ਼ੁਰੂ
17.    ਪਾਣੀ ਅਤੇ ਗੈਂਸ ਲਈ ਸਥਾਪਿਤ ਕੀਤੇ ਜਾਣਗੇ ਕੌਮੀ ਗਰਿੱਡ
18.    657 ਕਿਲੋ ਮੀਟਰ ਦੇ ਮੈਟਰੋਂ ਪ੍ਰੋਜੈਕਟ ਕੀਤੇ ਚਾਲ, 300 ਕਿਲੋ ਮੀਟਰ ਦੇ ਮੈਟਰੋਂ ਪ੍ਰੋਜੈਕਟ ਕੀਤੇ ਜਾਣਗੇ ਚਾਲੂ।
19.    ਪੈਟਰੋਲ ਅਤੇ ਡੀਜ਼ਲ ਦੇ ਸੈਸ ਵਿੱਚ ਵਾਧਾ
20.    ਸੋਨੇ ਦੀ ਅਕਸਾਇਜ਼ ਡਿਊਟੀ 10 ਫੀਸਦੀ ਤੋਂ 12.5 ਫੀਸਦੀ ਕੀਤੀ ਗਈ।
21.    ਪੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 1.25.000 ਕਿਲੋ ਮੀਟਰ ਸੜਕਾਂ ਨੂੰ ਅਪਗਰੇਡ ਕੀਤਾ ਜਾਵੇਗਾ।
22.    ਸਰਕਾਰ ਦੁਆਰਾ 114 ਦਿਨਾਂ ਵਿੱਚ 1.95 ਕਰੋੜ ਘਰ ਬਣਾਉਣ ਦਾ ਟੀਚਾ, ਪੀਐਸਯੂ ਕੰਪਨੀਆਂ ਦੀਆਂ ਜ਼ਮੀਨਾਂ ‘ਤੇ ਬਣਾਏ ਜਾਣਗੇ ਘਰ।
23.    ਦੇਸ਼ ਵਿੱਚ 256 ਜਿਲ੍ਹਿਆਂ ਵਿੱਚ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣ ਕਈ ‘ਜਲ ਸ਼ਕਤੀ ਯੋਜਨਾ’ ਚਲਾਈ ਜਾਵੇਗੀ।
  

Read more