ਵਿਸ਼ਵ ਕੱਪ 2019: ਭਾਰਤ-ਪਾਕਿਸਤਾਨ ਵਿਚਕਾਰ ਅੱਜ ਹੋਵੇਗੀ ਟੱਕਰ

 

Gurwinder Singh Sidhu: ਆਈਸੀਸੀ ਵਿਸ਼ਵ ਕੱਪ 2019 ਦੀ ਮਜ਼ਬੂਤ ਦਾਵੇਦਾਰ ਮੰਨੀ ਜਾਂਦੀ ਭਾਰਤੀ ਟੀਮ ਦੀ ਟੱਕਰ ਅੱਜ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਹੋਵੇਗੀ।ਭਾਰਤ ਅਤੇ ਪਾਕਿਸਤਾਨ ਦੇ ਹਰ ਇਕ ਮੈਚ ਦਾ ਖੇਡ ਪ੍ਰੇਮੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ।ਸੱਟ ਦੇ ਕਾਰਨ ਵਿਸ਼ਵ ਕੱਪ ਵਿੱਚੋਂ ਬਾਹਰ ਹੋਏ ਸ਼ਿਖਰ ਧਵਨ ਦੀ ਜਗ੍ਹਾ ਕੇ.ਐਲ ਰਾਹੁਲ ਰੋਹਿਤ ਸ਼ਰਮਾਂ ਨਾਲ ਪਾਰੀ ਦੀ ਸ਼ੁਰੂਆਤ ਕਰਨਗੇ।ਮੱਧ ਕ੍ਰਮ ਵਿੱਚ ਟੀਮ ਨੂੰ ਮਜ਼ਬੂਤੀ ਦੇਣ ਲਈ ਕਪਤਾਨ ਵਿਰਾਟ ਕੋਹਲੀ ,ਐਮ ਐਸ ਧੋਨੀ ਅਤੇ ਹਾਰਦਿਕ ਪਾਂਡਯ ਦੀ ਅਹਿਮ ਭੂੁਮਿਕਾ ਹੋਵੇਗੀ।ਜੇਕਰ ਗੇਦਬਾਜ਼ੀ ਦੀ ਗੱਲ ਕੀਤੀ ਜਾਵੇਂ ਤਾਂ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਤੋਂ ਸ਼ਾਨਦਾਰ ਗੇਦਬਾਜ਼ੀ ਦੀ ਉਮੀਦ ਹੈ ਅਤੇ ਸਪਿੰਨਰਾਂ ਖ਼ਿਲਾਫ਼ ਪਾਕਿ ਟੀਮ ਦੀ ਮਜ਼ਬੂਤੀ ਨੂੰ ਦੇਖਦੇ ਹੋਏ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਿਲ ਦੀ ਜਗ੍ਹਾਂ ਮੁਹੰਮਦ ਸ਼ੰਮੀ ਨੂੰ ਮੌਕਾ ਮਿਲ ਸਕਦਾ ਹੈ।ਭਾਰਤੀ ਟੀਮ ਇਸ ਸਮੇਂ ਤਿੰਨ ਮੈਚਾਂ ਵਿੱਚੋਂ ਦੋ ਜਿੱਤਾਂ ਅਤੇ ਇਕ ਡਰਾਅ ਖੇਡ ਕੇ ਪੰਜ ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ, ਜਦੋ ਕਿ ਪਾਕਿਸਤਾਨ ਦੀ ਟੀਮ ਚਾਰ ਮੈਚਾਂ ਵਿੱਚੋਂ ਦੋ ਮੈਚ ਹਾਰ ਕੇ ਇਕ ਜਿੱਤਿਆਂ ਹੈ ਅਤੇ ਇਕ ਡਰਾਅ ਖੇਡਿਆ ਹੈ ਜਿਸ ਨਾਲ ਉਸਦੇ ਤਿੰਂਨ ਅੰਕ ਹਨ।ਜੇਕਰ ਮੌਸਮ ਦੀ ਗੱਲ ਕੀਤੀ ਜਾਵੇਂ ਤਾਂ ਮੀਂਹ ਦੋਵੇਂ ਟੀਮਾਂ ਦੀ ਉਮੀਦਾਂ ‘ਤੇ ਪਾਣੀ ਫੇਰ ਸਕਦਾ ਹੈ।
    

Read more