ਵਿਦੇਸ਼ੀ ਧਰਤੀ ਨੇ ਨਿਗਲਿਆਂ ਇਕ ਹੋਰ ਮਾਂ ਦਾ ਪੁੱਤ

Gurwinder Singh Sidhu:ਆਏ ਦਿਨ ਕਿਸੇ ਨਾ ਕਿਸੇ ਮੁਲਕ ‘ਚੋ ਪੰਜਾਬੀ ਨੋਜਵਾਨ ਦੇ ਮਾਰੇ ਜਾਣ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ।ਇਸੇ ਤਰ੍ਹਾਂ 11 ਮਈ ਨੂੰ ਦੁਬਈ ਗਏ ਕੁਲਦੀਪ ਦੇ ਪਰਿਵਾਰ ਨੇ ਸੋਚਿਆ ਵੀ ਨਹੀਂ ਹੋਵੇਗਾਂ ਕਿ ਹੁਣ ਉਨ੍ਹਾਂ ਦੇ ਪੁੱਤਰ ਨੇ ਜ਼ਿੰਦਾ ਕਦੇ ਵਾਪਿਸ ਨਹੀਂ ਆਉਣਾ।ਜ਼ਿਕਰਯੋਗ ਹੈ ਕਿ ਜਲੰਧਰ ਦੇ ਬਸਤੀ ਬਾਵਾ ਖੇਲ ਦਾ ਰਹਿਣ ਵਾਲਾ ਕੁਲਦੀਪ ਸਿੰਘ 11 ਮਈ ਨੂੰ ਦੁਬਈ ਵਿਜੀਟਰ ਵੀਜੇ ‘ਤੇ ਗਿਆ ਸੀ, ਪਰ ਜਾਣ ਤੋਂ 10 ਦਿਨਾਂ ਬਾਅਦ ਹੀ ਉਸਦਾ ਕਤਲ ਕਰ ਦਿੱਤਾ ਗਿਆ।
ਜਿਸਤੋਂ ਬਾਅਦ ਪਰਿਵਾਰ ਵੱਲੋਂ ਸਰਬੱਤ ਦਾ ਬਲਾ ਟਰਸੱਟ ਦੇ ਸਰਪ੍ਰਸਤ ਅੇੱਸ.ਪੀ.ਉਬਰਾਏ ਨੂੰ ਉਨ੍ਹਾਂ ਦੇ ਪੁੱਤਰ ਦੀ ਲਾਸ਼ ਭਾਰਤ ਲੈ ਕੇ ਆੳਣ ਦੀ ਗੁਹਾਰ ਲਾਈ ਸੀ।ਜਿਸਤੋਂ ਬਾਅਦ ਟਰਸੱਟ ਦੇ ਯਤਨਾਂ ਸਦਕਾ ਕੁਲਦੀਪ ਦੀ ਲਾਸ਼ ਅੱਜ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੁੱਜੀ।ਪਰਿਵਾਰ ਦੇ ਮੈਂਬਰਾਂ ਵੱਲੋਂ ਐੱਸ.ਪੀ. ਉਵਰਾਏ ਦਾ ਧੰਨਵਾਦ ਕੀਤਾ,ਕਿਉਂਕਿ ਉਨ੍ਹਾਂ ਦੇ ਯਤਨਾਂ ਸਦਕਾ ਉਹ ਆਪਣੇ ਪੁੱਤਰ ਨੂੰ ਆਖਰੀ ਵਾਰ ਦੇਖ ਸਕਣਗੇ।

Read more