Thursday 13 August 2020

ਲੋਕ ਸਭਾ ਵਿਚ ਗੂੰਜਿਆ ਜਗਮੇਲ ਕਤਲ ਕਾਂਡ ਦਾ ਮੁੱਦਾ : ਭਗਵੰਤ ਮਾਨ ਨੇ ਕੈਪਟਨ ਸਰਕਾਰ ਉਤੇ ਕੀਤੇ ਤਿੱਖੇ ਹਮਲੇ

- Posted on 18 November 2019

Punjab Update

ਨਵੀਂ ਦਿੱਲੀ/ਚੰਡੀਗੜ੍ਹ, 18 ਨਵੰਬਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਚੰਗਾਲੀਵਾਲਾ ਕਾਂਡ ਦਾ ਮੁੱਦਾ ਪਾਰਲੀਮੈਂਟ ‘ਚ ਉਠਾਉਂਦੇ ਹੋਏ ਪੀੜਿਤ ਪਰਿਵਾਰ ਨੂੰ ਇਨਸਾਫ਼ ਲਈ ਕੇਂਦਰੀ ਗ੍ਰਹਿ ਮੰਤਰਾਲੇ ਦਾ ਤੁਰੰਤ ਦਖ਼ਲ ਮੰਗਿਆ ਹੈ।

ਸੋਮਵਾਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਸਿਫਰਕਾਲ ਦੌਰਾਨ ਇਸ ਸੰਵੇਦਨਸ਼ੀਲ ਮੁੱਦੇ ‘ਤੇ ਭਗਵੰਤ ਮਾਨ ਵਿਸਤਾਰ ਨਾਲ ਬੋਲੇ ਅਤੇ ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਰੱਜ ਕੇ ਕੋਸਿਆ।

ਭਗਵੰਤ ਮਾਨ ਨੇ ਦੱਸਿਆ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਪਿੰਡ ਚੰਗਾਲੀਵਾਲਾ ‘ਚ ਇੱਕ ਦਲਿਤ ਨੌਜਵਾਨ ਜਗਮੇਲ ਸਿੰਘ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਪਲਾਸ ਨਾਲ ਨੋਚ ਕੇ ਉੱਤੇ ਤੇਜ਼ਾਬ ਛਿੜਕਿਆ ਗਿਆ ਅਤੇ ਪਾਣੀ ਮੰਗਣ ‘ਤੇ ਪਿਸ਼ਾਬ ਪਿਲਾਇਆ ਗਿਆ, ਪਰੰਤੂ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ (ਮੁੱਖ ਮੰਤਰੀ) ਕੈਪਟਨ ਅਮਰਿੰਦਰ ਸਿੰਘ ਛੁੱਟੀਆਂ ਮਨਾਉਣ ਅਤੇ ਸ਼ਿਕਾਰ ਖੇਡਣ ਵਿਦੇਸ਼ ਗਈ ਹੈ ਅਤੇ ਇਸ ਸਮੇਂ ਸੂਬੇ ‘ਚ ਕੋਈ ਵੀ ਫ਼ੈਸਲਾ ਲੈਣ ਦੇ ਸਮਰੱਥ ਨਹੀਂ ਹੈ, ਦੂਜੇ ਪਾਸੇ ਲੋਕ ਸੜਕਾਂ ‘ਤੇ ਹਨ ਅਤੇ ਪਰਿਵਾਰ ਪੀਜੀਆਈ ਚੰਡੀਗੜ੍ਹ ‘ਚ ਧਰਨਾ ਲਗਾਈ ਬੈਠੇ ਹਨ। ਮਾਨ ਨੇ ਦੱਸਿਆ ਕਿ ਪਰਿਵਾਰ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਦੀ ਮੰਗ ਕਰ ਰਿਹਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਕਿਉਂਕਿ ਇਸ ਸਮੇਂ ਕਿਸੇ ਕੋਲ ਪਰਿਵਾਰ ਦੀ ਮੰਗ ਮੰਨੇ ਜਾਣ ਦਾ ਅਧਿਕਾਰੀ ਨਹੀਂ ਹੈ, ਇਸ ਲਈ ਕੇਂਦਰੀ ਗ੍ਰਹਿ ਮੰਤਰਾਲਾ ਤੁਰੰਤ ਦਖ਼ਲ ਦੇ ਕੇ ਪੰਜਾਬ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਕੇ ਪੀੜਿਤ ਪਰਿਵਾਰ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਮਿਸਾਲੀ ਸਜਾ ਯਕੀਨੀ ਬਣਾਵੇ ਤਾਂ ਕਿ ਭਵਿੱਖ ‘ਚ ਕੋਈ ਅਜਿਹੀ ਦਰਿੰਦਗੀ ਕਰਨ ਦੀ ਸੋਚ ਵੀ ਨਾ ਸਕੇ।

ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਵਿਦੇਸ਼ਾਂ ‘ਚ ਸ਼ਿਕਾਰ ਖੇਡਣ ਗਈ ਹੋਈ ਹੈ। ਦੂਜੇ ਪਾਸੇ ਪੰਜਾਬ ‘ਚ ਦਰਿੰਦੇ ਇਨਸਾਨੀਅਤ ਦਾ ਸ਼ਿਕਾਰ ਕਰਨ ਲੱਗੀ ਹੋਈ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਸਕੱਤਰ ਪੰਜਾਬ ਨਾਲ ਦੋ ਵਾਰ ਫ਼ੋਨ ‘ਤੇ ਗੱਲ ਕਰ ਚੁੱਕੇ ਹਨ, ਪਰੰਤੂ ਉਹ ਫੈਸਲਾਕੁੰਨ ਹੱਲ ਕੱਢਣ ‘ਚ ਬੇਬਸ ਹਨ।

ਦਲਿਤ ਕਾਂਗਰਸੀ ਆਗੂ ਅਤੇ ਵਿਧਾਇਕ ਰਾਜ ਕੁਮਾਰ ਵੇਰਕਾ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਪੀੜਿਤ ਪਰਿਵਾਰ ਨੂੰ ਸੰਤੁਸ਼ਟ ਨਹੀਂ ਕਰ ਸਕੇ, ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਛੁੱਟੀਆਂ ਰੱਦ ਕਰਕੇ ਤੁਰੰਤ ਵਾਪਸ ਆਉਣ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com