ਲੋਕਤੰਤਰ ਦਾ ਘਾਣ ਹੋਣ ਤੋਂ ਬਚਾਉਣ ਪ੍ਰਤੀ ਅਕਾਲੀ ਦਲ ਦੇ ਹੱਕ ‘ਚ ਇਕਤਰਫਾ ਫੈਸਲੇ ਲਈ ਮਜੀਠਾ ਵਾਸੀ ਵਧਾਈ ਦੇ ਪਾਤਰ : ਮਜੀਠੀਆ

-ਮਜੀਠਾ ‘ਚ ਮਜੀਠੀਆ ਦੀ ਝੰਡੀ ਬੁਲੰਦ ਰਹੀ, ਚਾਰੇ ਜਿਲਾ ਪ੍ਰੀਸ਼ਦ ਅਤੇ 32 ‘ਚੋ 28 ਬਲਾਕ ਸੰਮਤੀ ‘ਤੇ ਅਕਾਲੀ ਕਾਬਜ

Punjab Update

ਮਜੀਠਾ / ਅਮ੍ਰਿਤਸਰ 22 ਸਤੰਬਰ: ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ‘ਚ ਹਲਕਾ ਮਜੀਠਾ ਵਿਚੋਂ ਅਕਾਲੀ ਉਮੀਦਵਾਰਾਂ ਨੂੰ ਹੂਝਾਫੇਰੂ ਜਿਤ ਨਾਲ ਮਿਲੀ ਵਡੀ ਕਾਮਯਾਬੀ ਲਈ ਗੁਰੂ ਪ੍ਰਮਾਤਮਾ ਦਾ ਸ਼ਕਰਾਨਾ ਕਰਦਿਆਂ ਹਰ ਤਰਾਂ ਦੀ ਧਕੇਸ਼ਾਹੀ ਅਤੇ ਦਬਾਅ ਅਗੇ ਨਾ ਝੁਕਦਿਆਂ ਲੋਕਤੰਤਰ ਅਤੇ ਭਾਈਚਾਰਕ ਸਾਂਝ ਨੁੰ ਬਚਾਉਣ ‘ਚ ਪਾਏ ਗਏ ਵਡੇ ਯੋਗਦਾਨ ਲਈ ਜੁਝਾਰੂ ਅਕਾਲੀ ਵਰਕਰ ਅਤੇ ਮਜੀਠੇ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। 

ਸ: ਮਜੀਠੀਆ ਨੇ ਜੇਤੂ ਉਮੀਦਵਾਰਾਂ ਨੁੰ ਸਨਮਾਨਤ ਕਰਨ ਉਪਰੰਤ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ ਕਿ  ਉਹ ਸਰਕਾਰ ਦੇ ਡੰਡਾਤੰਤਰ ਦੇ ਖਿਲਾਫ ਲੋਕਤੰਤਰ ਨੂੰ ਬਚਾਉਣ ਲਈ ਇਕਤਰਫਾ ਫੈਸਲਾ ਕਰਦਿਆਂ ਤਗੜਿਆਂ ਹੋਕੇ ਲੜਾਈ ਲੜ ਕੇ ਅਕਾਲੀ ਦਲ ਨੂੰ ਬੇਮਿਸਾਲ ਜਿਤ ਦਿਵਾਉਣ ਲਈ ਮਜੀਠਾ ਹਲਕੇ ਦੀਆਂ ਸਾਡੀਆਂ ਮਾਂਵਾਂ, ਭੈਣਾਂ, ਬਜੁਰਗਾਂ ਅਤੇ ਨੌਜਵਾਨ ਵੋਟਰ ਖਾਸ ਤੌਰ ‘ਤੇ ਵਧਈ ਦੇ ਪਾਤਰ ਹਨ, ਜਿਨਾਂ ਅਗੇ ਮੇਰਾ ਮਸਤਕ ਹਮੇਸ਼ਾਂ ਝੁਕਦਾ ਰਹੇਗਾ। ਉਹਨਾਂ ਕਿਹਾ ਕਿ ਆਮ ਤੌਰ ‘ਤੇ ਸਥਾਨਕ ਪਧਰ ਦੀਆਂ ਚੋਣਾਂ ‘ਚ ਜਿਤ ਸਤਾਧਾਰੀ ਪਾਰਟੀ ਦੀ ਝੋਲੀ ਪੈਦੀਆਂ ਰਹੀਆਂ ਹਨ ਪਰ ਇਹ ਇਤਿਹਾਸ ‘ਚ ਪਹਿਲੀ ਵਾਰ ਦੇਖਣ ‘ਚ ਆਇਆ ਹੈ ਕਿ ਮਜੀਠਾ ਹਲਕੇ ਦੇ ਸੂਝਵਾਨ ਵੋਟਰਾਂ ਨੇ ਚਾਰੇ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 32 ਵਿਚੋਂ 28 ‘ਤੇ ਅਕਾਲੀ ਦਲ ਨੂੰ ਇਕਤਰਫਾ ਤੇ ਸ਼ਾਨਦਾਰ ਇਤਿਹਾਸਕ ਜਿਤ ਦਿਵਾ ਕੇ ਉਕਤ ਧਾਰਨਾ ਦਾ ਭੋਗ ਪਾ ਦਿਤਾ ਹੈ। ਅਕਾਲੀ ਦਲ ਨੂੰ ਮਜੀਠੇ ‘ਚ ਮਿਲੀ ਵਡੀ ਸਫਲਤਾ ਤੋਂ ਗਦ ਗਦ ਹੋਏ ਮਜੀਠੀਆ ਨੇ ਕਿਹਾ ਕਿ ਕਾਂਗਰਸ ਵਲੋਂ ਝੁਠ ਬੋਲ ਕੇ ਸਤਾ ‘ਤੇ ਕਾਬਜ ਹੋਣ ਉਪਰੰਤ ਕੁਲ ਵਾਅਦਿਆਂ ਨੂੰ ਵਿਸਾਰ ਦੇਣ, ਪੈਨਸ਼ਨ, ਸ਼ਗਨ ਸਕੀਮ, ਬਿਜਲੀ ਮਹਿਗੀ ਕਰਨ ਅਤੇ ਆਮ ਲੋਕਾਂ ਪ੍ਰਤੀ ਧਕੇਸ਼ਾਹੀਆਂ ‘ਤੇ ਉਤਰੀ ਕਾਂਗਰਸ ਅਤੇ ਸਰਕਾਰ ਨੂੰ ਮਜੀਠਾ ਹਲਕੇ ਨੇ ਕਰਾਰਾ ਜਵਾਬ ਦੇ ਦਿਤਾ ਹੈ। ਉਹਨਾਂ ਕਿਹਾ ਕਿ ਜੇ ਸਾਰੇ ਪੰਜਾਬ ਚ ਚੋਣਾਂ ਨਿਰਪਖ ਹੁੰਦੀਆਂ ਤਾਂ ਨਤੀਜਾ ਕੁਝ ਹੋਰ ਹੋਣਾ ਸੀ। ਚੋਣਾਂ ‘ਚ ਨਾਕੇਵਲ ਧਕੇਸ਼ਾਹੀਆਂ ਹੋਈਆਂ ਸਗੋਂ ਅਕਾਲੀ ਵਰਕਰਾਂ ਅਤੇ ਸਮਰਥਕਾਂ ‘ਤੇ ਹਮਲੇ ਕੀਤੇ ਗਏ, ਕਈਆਂ ਨੂੰ ਤਾਂ ਕਾਗਜ ਵੀ ਭਰਨ ਨਹੀਂ ਦਿਤਾ ਗਿਆ ਜਾਂ ਫਿਰ ਨਾਮਜਦਗੀ ਪੇਪਰ ਫੜ ਫੜ ਪਾੜ ਦਿਤੇ ਗਏ।  ਉਹਨਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਨੇ ਸਤਾ ਧਿਰ ਅਗੇ ਗੋਡੇ ਟੇਕਦਿਆਂ ਆਪਣੇ ਹੱਥ ਖੜੇ ਕਰ ਦਿਤੇ ਸਨ । ਅਕਾਲੀ ਦਲ ਵਲੋਂ ਪੋਲਿੰਗ ਦੌਰਾਨ ਨੀਮ ਸੁਰਖਿਆ ਬਲ ਤਾਇਨਾਤ ਕਰਨ ਅਤੇ ਵੀਡੀਓ ਗਰਾਫਿੰਗ ਕਰਨ ਦੀਆਂ ਨਿਆਇਤ ਜਾਇਜ ਮੰਗਾਂ ਨੂੰ ਵੀ ਠੁਕਰਾਦਿਤਾ ਗਿਆ। ਉਹਨਾਂ ਕਾਂਗਰਸ ਦੀ ਜਿਤ ‘ਤੇ ਸਵਾਲ ਖੜਾ ਕਰਦਿਆਂ ਕਿਹਾ ਕਿ ਇਹ ਜਿਤ ਕਾਂਗਰਸ ਦੀ ਨਾ ਹੋਕੇ ਕਾਂਗਰਸ ਵਲੋਂ ਦੁਰਵਰਤਂੋ ਕੀਤੀ ਗਈ ਪੁਲੀਸ ਪ੍ਰਸ਼ਾਸਨ ਅਤੇ ਗੈਗਸਟਰਾਂ ਦੀ ਜਿਤ ਹੈ।  ਉਹਨਾਂ ਕਿਹਾ ਕਿ ਜਿਨਾਂ ਅਧਿਕਾਰੀਆਂ ਨੇ ਵਧੀਆ ਕੰਮ ਕੀਤਾ ਉਹਨਾਂ ਦਾ ਉਹ ਸਦਾ ਅਭਾਰੀ ਰਹਿਣਗੇ ਅਤੇ ਜਿਨਾਂ ਨੇ ਲੋਕਤੰਤਰ ਦਾ ਘਾਣ ਕਰਨ ‘ਚ ਕਾਂਗਰਸ ਦਾ ਸਾਥ ਦਿਤਾ, ਸਮਾਂ ਆਉਣ ‘ਤੇ ਉਹਨਾਂ ਨਾਲ ਸਖਤੀ ਨਾਲ ਨਜਿਠਿਆ ਜਾਵੇਗਾ। ਉਹਨਾਂ ਦੋਸ਼ੀ ਅਧਿਕਾਰੀਆਂ ਨੂੰ ਅੰਦਰਝਾਤ ਮਾਰਨ ਦੀ ਸਲਾਹ ਦਿਤੀ ਤੇ ਕਿਹਾ ਕਿ ਕੀ ਉਹ ਧਕੇਸ਼ਾਹੀ ਅਤੇ ਲੋਕਤੰਤਰ ਦਾ ਘਾਣ ਕਰਕੇ ਸ਼ਹੀਦਾਂ ਦੇ ਸੁਪਨਿਆਂ ਦਾ ਅਪਮਾਨ ਨਹੀਂ ਕਰ ਰਹੇਹਨ? ਉਹਨਾਂ ਕਿਹਾ ਕਿ ਅਜ ਲੋਕਾਂ ਨੁੰ ਇਹ ਪਤਾ ਲਗ ਗਿਆ ਹੈ ਕਿ ਪੰਜਾਬ ‘ਚ ਕਾਂਗਰਸ ਨੁੰ ਟਕਰ ਦੇਣ ਲਈ ਮੈਦਾਨ ‘ਚ ਨਿਤਰਣ ਵਾਲੇ ਅਕਾਲੀ ਵਰਕਰ ਹੀ ਪੰਜਾਬ ਦੇ ਅਸਲ ਰਾਖੇ ਹਨ ਅਤੇ ਅਸਲੀ ਵਿਰੋਧੀ ਧਿਰ ਹਨ। ਉਨਾਂ ਦਸਿਆ ਕਿ ਚੋਣਾਂ ‘ਚ ਕੇਜਰੀਵਾਲ ਦੀ ਪਾਰਟੀ ਨੇ ਕੋਈ ਉਮੀਦਵਾਰ ਖੜਾ ਨਾ ਕਰ ਕੇ ਅਤੇ ਆਪ ਦੀ ਬਾਗੀ ਧਿਰ ਸੁਖਪਾਲ ਖਹਿਰਾ ਅਤੇ ਸੰਧੂ ਗਰੁਪ ਨੇ ਕਾਂਗਰਸ ਦਾ ਸਮਰਥਨ ਕਰਕੇ ਆਪਣੇ ਚਿਹਰੇ ਬੇਨਕਾਬ ਕਰ ਲਏ ਹਨ। ਹਲਕਾ ਮਜੀਠਾ ਦੀਆਂ ਚਾਰੇ ਜਿਲਾ ਪ੍ਰੀਸ਼ਦ ਅਤੇ 32 ‘ਚੋਂ 28 ਬਲਾਕ ਸੰਮਤੀ ਸੀਟਾਂ ਜਿਤਣ ਨਾਲ ਪੂਰੇ ਪੰਜਾਬ ‘ਚ ਸ: ਬਿਕਰਮ ਸਿੰਘ ਮਜੀਠੀਆ ਦਾ ਲੋਕ ਆਗੂ ਵਜੋਂ ਸਿਆਸੀ ਕਦ ਹੋਰ ਵਧਿਆ ਹੈ। ਮਜੀਠਾ ‘ਚ ਕਾਂਗਰਸ ਵਲੋਂ ਧਕੇਸ਼ਾਹੀਆਂ ਅਤੇ ਅਕਾਲੀ ਵਰਕਰਾਂ ‘ਤੇ ਹਰ ਤਰਾਂ ਦਾ ਦਬਾਅ ਪਾਉਣ ਦੇ ਬਾਵਜੂਦ ਸ: ਮਜੀਠੀਆ ਦਾ ਝੰਡਾ ਬੁਲੰਦ ਰਿਹਾ। ਇਸ ਮੌਕੇ ਜਿਲਾ ਪ੍ਰੀਸ਼ਦ ਦੇ ਜੇਤੂ ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਗੁਰਮੀਤ ਕੌਰ ਅਲਕੜੇ, ਗੁਰਮੀਤ ਕੌਰ ਕਲੇਰ ਅਤੇ ਸਕਤਰ ਸਿੰਘ ਮਿੰਟੂ ਮਰੜੀ ਆਦਿ ਨੁੰ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਤਲਬੀਰ ਸਿੰਘ ਗਿੱਲ, ਯੋਧਾ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀ ਵਿੰਡ, ਅਮਨਦੀਪ ਸਿੰਘ ਜੈਤੀਪੁਰ, ਪ੍ਰਮਜੀਤ ਸਿੰਘ ਜੈਤੀਪੁਰ, ਮਲੂਕ ਸਿੰਘ ਫਤੂਭੀਲਾ ਆਦਿ ਮੌਜੂਦ ਸਨ।

Read more