Friday 10 July 2020

ਲਾੱਕ ਡਾਊਨ ਦੇ ਦੋਰਾਨ ਕਰੀਬ 50 ਦਿਨ ਲੋਕਾਂ ਵੱਲੋਂ ਬਹੁਤ ਸਹਿਯੋਗ ਦਿੱਤਾ ਅਤੇ ਅਪੀਲ ਹੈ ਕਿ ਅੱਗੇ ਵੀ ਇਸੇ ਹੀ ਤਰ੍ਹਾਂ ਸਹਿਯੋਗ ਦੇਣਗੇ –ਡਿਪਟੀ ਕਮਿਸ਼ਨਰ

- Posted on 13 May 2020

 —- ਹਾਟ ਸਪਾਟ ਅਤੇ ਕੰਨਟੋਨਮੈਂਟ ਖੇਤਰ ਨੂੰ ਛੱਡ ਕੇ ਬਾਕੀ ਸਥਾਨਾਂ ਤੇ ਸਵੇਰੇ 7 ਤੋਂ ਸਾਮ 7 ਵਜੇ ਤੱਕ ਹੋਟਲ , ਰੇਸਟੋਰੇਂਟ ਅਤੇ ਢਾਬਿਆਂ ਨੂੰ ਕੇਵਲ ਹੋਮ ਡਿਲਵਰੀ ਲਈ ਖੋਲਣ ਦੀ ਦਿੱਤੀ ਆਗਿਆ

ਪਠਾਨਕੋਟ, 13 ਮਈ (  ) ਕੋਵਿਡ-19 ਦੇ ਪ੍ਰਕੋਪ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਜਿਲ੍ਹਾ ਪ੍ਰਸਾਸਨ ਵੱਲੋਂ 23 ਮਾਰਚ 2020 ਤੋਂ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਕਰਫਿਊ ਦਾ ਹੁਕਮ ਜਾਰੀ ਕੀਤਾ ਗਿਆ ਸੀ। ਗ੍ਰਹਿ ਮੰਤਰਾਲੇ ਅਤੇ ਪੰਜਾਬ ਸਰਕਾਰ ਦੁਆਰਾ ਸਮੇਂ-ਸਮੇਂ ਤੇ ਜਾਰੀ ਕੀਤੇ ਜਾ ਰਹੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਵੱਡੇ ਪੱਧਰ ਤੇ ਆਮ ਲੋਕਾਂ ਦੀਆਂ ਰੋਜ਼ਾਨਾ ਜ਼ਰੂਰੀ ਜਰੂਰਤਾਂ ਦੀ ਪੂਰਤੀ ਲਈ ਵੱਖ-ਵੱਖ ਸੈਕਟਰਾਂ ਵਿੱਚ ਕੁਝ ਢਿੱਲਾਂ/ਛੋਟਾਂ ਵਧਾਈਆਂ ਗਈਆਂ ਸਨ ਇਸ ਤੋਂ ਇਲਾਵਾ ਅੱਜ ਤੋਂ ਜਿਲ੍ਹਾ ਪਠਾਨਕੋਟ ਵਿੱਚ ਹਾਟ ਸਪਾਟ ਖੇਤਰਾਂ ਅਤੇ ਕੰਨਟੋਨਮੈਂਟ ਖੇਤਰ ਨੂੰ ਛੱਡ ਕੇ ਬਾਕੀ ਸਥਾਨਾਂ ਤੇ ਸਵੇਰੇ 7 ਤੋਂ ਸਾਮ 7 ਵਜੇ ਤੱਕ ਹੋਟਲ , ਰੇਸਟੋਰੇਂਟ ਅਤੇ ਢਾਬਿਆਂ ਨੂੰ ਕੇਵਲ ਹੋਮ ਡਿਲਵਰੀ ਲਈ ਖੋਲਣ ਦੀ ਆਗਿਆ ਦਿੱਤੀ ਗਈ ਹੈ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਇੱਕ ਪ੍ਰੈਸ ਕਾਨਫਰੰਸ ਦੋਰਾਨ ਸੰਬੋਧਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਇੱਕ ਅਜਿਹੀ ਸਥਿਤੀ ਚੋਂ ਵੀ ਗੁਜਰਿਆ ਜਦੋਂ ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਸੀ ਪਰ ਅੱਜ ਖੁਸੀ ਦੀ ਗੱਲ ਇਹ ਹੈ ਕਿ ਹੁਣ ਜਿਲ੍ਹਾ ਪਠਾਨਕੋਟ ਵਿੱਚ ਕੇਵਲ 17 ਹੀ ਕਰੋਨਾ ਪਾਜੀਟਿਵ ਮਰੀਜ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇ ਕਿ ਭਵਿੱਖ ਲਈ ਜਿਲ੍ਹਾ ਪ੍ਰਸਾਸਨ ਵੱਲੋਂ ਚਿੰਤਪੁਰਨੀ ਮੈਡੀਕਲ ਕਾਲਜ ਨੂੰ ਕਰੀਬ ਇੱਕ ਹਜਾਰ ਬੈਡ ਦਾ ਆਈਸੋਲੇਟ ਹਸਪਤਾਲ ਬਣਾਇਆ ਗਿਆ ਹੈ । ਇਸ ਤੋਂ ਇਲਾਵਾ ਜਿਲ੍ਹਾ ਪਠਾਨਕੋਟ ਵਿੱਚ ਲੋਕਾਂ ਨੂੰ ਵਾਰ ਵਾਰ ਇੱਕ ਹੀ ਕੰਮ ਲਈ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਘਰ੍ਹਾਂ ਅੰਦਰ ਰਹੋਂ ਜਿਲ੍ਹਾ ਪ੍ਰਸਾਸਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰੋਂ। ਉਨ੍ਹਾਂ ਕਿਹਾ ਕਿ ਸੋਸਲ ਡਿਸਟੈਂਸ ਨਾਲ ਹੀ ਅਸੀਂ ਕਰੋਨਾ ਵਾਈਰਸ ਦੇ ਵਿਸਥਾਰ ਤੇ ਰੋਕ ਪਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਹ ਲਾੱਕ ਡਾਊਨ ਦੇ ਦੋਰਾਨ ਕਰੀਬ 50 ਦਿਨ ਲੋਕਾਂ ਵੱਲੋਂ ਬਹੁਤ ਸਹਿਯੋਗ ਦਿੱਤਾ ਗਿਆ ਅਤੇ ਅਪੀਲ ਹੈ ਕਿ ਅੱਗੇ ਵੀ ਇਸੇ ਹੀ ਤਰ੍ਹਾਂ ਸਹਿਯੋਗ ਦੇਣਗੇ।

ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਬਾਹਰੀ ਸੂਬਿਆਂ ਤੋਂ ਘਰ੍ਹਾਂ ਨੂੰ ਆ ਰਹੇ ਲੋਕਾਂ ਨੂੰ ਜਿਲ੍ਹਾ ਪਠਾਨਕੋਟ ਵਿੱਚ ਪਹੁੰਚਣ ਤੇ ਹੋਮ ਕੋਰਿਨਟਾਈਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਵੀ ਦੇਖਿਆ ਜਾਂਦਾ ਹੈ ਕਿ ਜਿਲ੍ਹਾ ਪਠਾਨਕੋਟ ਵਿੱਚ ਆਉਂਣ ਵਾਲਾ ਵਿਅਕਤੀ ਅਗਰ ਕਿਸੇ ਰੈਡ ਜੋਨ ਖੇਤਰ ਚੋਂ ਆਇਆ ਹੈ ਤਾਂ ਉਨ੍ਹਾਂ ਲਈ ਜਿਲੇ ਅੰਦਰ ਕੋਰਿਨਟਾਈਨ ਸੈਂਟਰ ਵੀ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਦਾ ਰਹਿਣ ਅਤੇ ਖਾਣੇ ਆਦਿ ਦਾ ਖਰਚ ਜਿਲ੍ਹਾ ਪ੍ਰਸਾਸਨ ਵੱਲੋਂ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ 50 ਦਿਨ੍ਹਾਂ ਦੇ ਲਾੱਕ ਡਾਊਣ ਦੇ ਦੋਰਾਨ ਸਰਕਾਰ ਵੱਲੋਂ ਭੇਜੀਆਂ ਕਰੀਬ 23 ਤੋਂ 24 ਹਜਾਰ ਰਾਸ਼ਨ ਦੀਆਂ ਕਿੱਟਾਂ ਜਰੂਰਤਮੰਦਾਂ ਤੱਕ ਵੰਡੀਆਂ ਗਈਆਂ ਹਨ ਇਸ ਤੋਂ ਇਲਾਵਾ ਐਨ.ਜੀ.ਓੁਜ ਵੱਲੋਂ ਵੀ ਕਰੀਬ 400 ਰਾਸ਼ਨ ਦੀ ਕਿੱਟ ਜਿਲ੍ਹਾ ਪ੍ਰਸਾਸਨ ਨੂੰ ਦਿੱਤੀ ਗਈ ਸੀ ਜੋ ਜਰੂਰਤਮੰਦ ਲੋਕਾਂ ਤੱਕ ਪਹੁੰਚਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰਾਧਾ ਸਵਾਮੀ ਸੰਤਸੰਗ ਘਰ੍ਹਾਂ, ਨਿਰੰਕਾਰੀ ਸੰਤਸੰਗ ਘਰ੍ਹਾਂ ਅਤੇ ਡੇਰਾ ਸਵਾਮੀ ਜਗਤ ਗਿਰੀ ਜੀ ਪਠਾਨਕੋਟ ਵੱਲੋਂ ਵੀ ਤਿਆਰ ਕੀਤਾ ਭੋਜਨ ਲੋਕਾਂ ਨੂੰ ਤਿੰਨੋਂ ਟਾਈਮ ਕਰੀਬ 50 ਦਿਨ੍ਹਾਂ ਤੋਂ ਦਿੱਤਾ ਜਾ ਰਿਹਾ ਹੈ ਅਤੇ ਰੋਜਾਨਾਂ ਕਰੀਬ 4 ਹਜਾਰ ਲੋਕਾਂ ਤੱਕ ਤਿਆਰ ਕੀਤਾ ਭੋਜਨ ਪਹੁੰਚਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਪ੍ਰਵਾਸੀ ਮਜਦੂਰ ਜੋ ਜਿਲ੍ਹਾ ਪਠਾਨਕੋਟ ਵਿੱਚ ਰਹਿੰਦੇ ਹਨ ਉਨ੍ਹਾਂ ਦਾ ਡਾਟਾ ਤਿਆਰ ਕੀਤਾ ਗਿਆ ਅਤੇ ਪਿਛਲੇ ਦਿਨ੍ਹਾਂ ਦੋਰਾਨ ਕਰੀਬ 900 ਲੋਕਾਂ ਨੂੰ ਛੱਤੀਸਗੜ੍ਹ ਲਈ ਜੋ ਆਪਣੇ ਘਰ੍ਹਾਂ ਨੂੰ ਲੋਕ ਵਾਪਸ ਜਾਣਾ ਚਾਹੁੰਦੇ ਸਨ ਉਨ੍ਹਾਂ ਦੇ ਜਾਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਗੇ ਵੀ ਇਸੇ ਤਰ੍ਹਾਂ ਜੋ ਪ੍ਰਵਾਸੀ ਮਜਦੂਰ ਆਪਣੇ ਆਪਣੇ ਘਰ੍ਹਾਂ ਨੂੰ ਜਾਣਾ ਚਾਹੁੰਦੇ ਹਨ ਉਨ੍ਹਾਂ ਦੀ ਇੱਛਾਂ ਅਨੁਸਾਰ ਵਿਵਸਥਾ ਕੀਤੀ ਜਾਵੇਗੀ ਜੋ ਲੋਕ ਇੱਥੇ ਰਹਿ ਕੇ ਕੰਮ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਕੋਈ ਬੰਦਿਸ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਸਾਂਤੀ ਬਣਾਈ ਰੱਖਣ ਘਰ੍ਹਾਂ ਅੰਦਰ ਰਹਿਣ ਅਤੇ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਅਗਰ ਅਸੀਂ ਤੰਦਰੂੁਸਤ ਰਹਿਣਾ ਹੈ ਅਤੇ ਕਰੋਨਾਂ ਵਾਈਰਸ ਨਾਲ ਜੋ ਲੜਾਈ ਚਲ ਰਹੀ ਹੈ ਉਸ ਤੇ ਜਿੱਤ ਪਾਉਂਣੀ ਹੈ ਤਾਂ ਸਾਨੂੰ ਸੋਸਲ ਡਿਸਟੈਂਸ ਦੀ ਪਾਲਣਾ ਕਰਨੀ ਹੀ ਪਵੇਗੀ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com