ਰੋੜੀ ਨੇ ਸਵਾਲਾਂ ਦੇ ਜਵਾਬ ਨਾ ਮਿਲਣ ਦਾ ਮੁੱਦਾ ਸਪੀਕਰ ਕੋਲ ਉਠਾਇਆ

ਚੰਡੀਗੜ•, 20 ਫਰਵਰੀ, 2019

ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ‘ਆਪ’ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜ ਨੇ ਸਪੀਕਰ ਸਾਹਮਣੇ ਵਿਧਾਇਕਾਂ ਨੂੰ ਬਿਨਾਂ ਨਿਸ਼ਾਨ ਵਾਲੇ (ਅਣਸਟਾਰਡ) ਸਵਾਲਾਂ ਦੇ ਜਵਾਬ ਹੀ ਨਹੀਂ ਮਿਲਦੇ। ਰੋੜੀ ਨੇ ਦੱਸਿਆ ਕਿ ਪਹਿਲੇ ਸੈਸ਼ਨ ਦੇ ਜਵਾਬ ਅੱਜ ਤੱਕ ਨਹੀਂ ਮਿਲੇ। ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੂੰ ਕਿਹਾ ਕਿ ਸਾਰੇ ਵਿਧਾਇਕਾਂ ਨਾਲ ਜੁੜਿਆ ਮੁੱਦਾ ਹੈ, ਅਜਿਹੀ ਕੁਤਾਹੀ ਰੋਕੀ ਜਾਵੇ। ਜਿਸ ‘ਤੇ ਬ੍ਰਹਮ ਮਹਿੰਦਰਾ ਨੇ ਭਰੋਸਾ ਦਿੱਤਾ ਕਿ ਉਨ•ਾਂ ਇਸ ਸੰਬੰਧੀ ਸਬੰਧਿਤ ਵਿਭਾਗ ਨੂੰ ਪੱਤਰ ਲਿਖ ਕੇ ਨਿਰਦੇਸ਼ ਦੇ ਦਿੱਤੇ ਹਨ।

ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਨੇ ਨਸ਼ਿਆਂ ਅਤੇ ਬੇਰੁਜ਼ਗਾਰੀ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਨਸ਼ੇ ਖ਼ਤਮ ਕਰਨ ਦੀ ਗੱਲ ‘ਚ ਦਮ ਨਹੀਂ ਹੈ। ਉਨ•ਾਂ ਮੀਡੀਆ ਰਿਪੋਰਟਾਂ ਮੁਤਾਬਿਕ ਜੂਨ 2018 ਦੇ ਪਹਿਲੇ 6 ਮਹੀਨਿਆਂ ‘ਚ 60 ਨੌਜਵਾਨਾਂ ਦੀ ਨਸ਼ਿਆਂ ਨਾਲ ਮੌਤ ਹੋਈ। ਇਸੇ ਤਰ•ਾਂ ਕੱਲ• ਜਾਰੀ ਹੋਈ ਏਮਜ਼ ਦੀ ਸਰਵੇ ਰਿਪੋਰਟ ਨੇ ਪੰਜਾਬ ਸਰਕਾਰ ਦੀ ਪੋਲ ਖੋਲ• ਦਿੱਤੀ ਹੈ। ਰਿਪੋਰਟ ‘ਚ ਗਾਂਜੇ ਤੇ ਭੰਗ ‘ਚ ਪੰਜਾਬ ਦਾ ਦੇਸ਼ ਵਿਚੋਂ ਦੂਜਾ ਨੰਬਰ, ਨਸ਼ੇ ਦੀਆਂ ਗੋਲੀਆਂ ਵਿਚੋਂ ਤੀਜਾ ਨੰਬਰ ਅਤੇ ਅਫ਼ੀਮ ਦੀ ਹੈਰੋਇਨ ਸ੍ਰੋਣੀ ਦੇ ਪੱਕੇ ਨਸ਼ੇੜੀਆਂ ਦੀ ਸੂਚੀ ‘ਚ ਵੀ ਦੇਸ਼ ਵਿਚੋਂ ਦੂਜਾ ਨੰਬਰ ਹੈ।

ਮੀਤ ਹੇਅਰ ਨੇ ਸਰਕਾਰ ਨੂੰ ਘਰ-ਘਰ ਨੌਕਰੀ ਤੇ ਰੋਜ਼ਗਾਰ ਦੇਣ ਦਾ ਵਾਅਦਾ ਯਾਦ ਕਰਾਉਂਦੇ ਹੋਏ ਸਰਕਾਰ ਵੱਲੋਂ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਦੀ ਖਿੱਲੀ ਉਡਾਈ। ਉਨ•ਾਂ ਕਿਹਾ ਕਿ ਪਹਿਲਾਂ ਵੀ ਕਾਲਜ-ਯੂਨੀਵਰਸਿਟੀਆਂ ਰੁਜ਼ਗਾਰ ਮੇਲੇ ਆਪਣੇ ਖ਼ਰਚਿਆਂ ‘ਤੇ ਲਗਾਉਂਦੇ ਸਨ ਹੁਣ ਸਰਕਾਰ ਨੇ ਉਨ•ਾਂ ਦਾ ਸਿਆਸੀਕਰਨ ਕਰਦੇ ਹੋਏ ਸਰਕਾਰੀ ਖ਼ਜ਼ਾਨੇ ‘ਚੋਂ ਖ਼ਰਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਰੁਜ਼ਗਾਰ ਮੇਲਿਆਂ ਦਾ ਪੱਧਰ ਇੰਨਾ ਡੇਗ ਦਿੱਤਾ ਕਿ ਉੱਥੇ ਜਸਬੀਰ ਦੀ ਹੱਟੀ ਅਤੇ ਕਥੂਰੀਆ ਕਲਾਥ ਹਾਊਸ ਵਰਗੀਆਂ ਦੁਕਾਨਾਂ ਪਹੁੰਚਣ ਲੱਗ ਪਈਆਂ। ਮੀਤ ਨੇ ਕਿਹਾ ਕਿ ਸਰਕਾਰ ਬਦਲੀ ਪਰ ਅਸਲ ‘ਚ ਕੁੱਝ ਵੀ ਨਹੀਂ ਬਦਲਿਆ।

ਜਗਰਾਓ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਟਰਾਂਸਪੋਰਟ ਮਾਫ਼ੀਆ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਬਾਦਲ ਸਰਕਾਰ ਸਮੇਂ ਇੰਟੈਗਰਲ ਕੋਚ ਬੱਸਾਂ ਲਈ ਜੋ 73 ਪਰਮਿਟਾਂ ਦੀ ਯੂ.ਟੀ ਚੰਡੀਗੜ• ਦੇ ਪ੍ਰਸ਼ਾਸਨ ਤੋਂ ਮਨਜ਼ੂਰੀ ਲਈ ਸੀ ਉਹ ਅੱਜ ਵੀ ਮਨਮਰਜ਼ੀ ਦੇ ਉਨ•ਾਂ ਟਾਈਮ ਟੇਬਲਾਂ ‘ਤੇ ਬੱਸਾਂ ਚਲਾ ਕੇ ਸਰਕਾਰੀ ਬੱਸਾਂ ਨੂੰ ਚੂਨਾ ਲਗਾ ਰਹੇ ਹਨ।

ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਮਹਿਲਾ ਸ਼ਸਕਤੀਕਰਨ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਜਿੰਨਾ ਚਿਰ ਹਰੇਕ ਨੂੰ ਸਿੱਖਿਆ ਯਕੀਨੀ ਨਹੀਂ ਬਣਾਈ ਜਾਂਦੀ ਉਨ•ਾਂ ਚਿਰ ਅਮਲੀ ਤੌਰ ‘ਤੇ ਇਹ ਸੰਭਵ ਨਹੀਂ। ਉਨ•ਾਂ ਸਰਕਾਰ ਦੇ ਮਹਿਲਾ ਅਧਿਕਾਰਾਂ ਪ੍ਰਤੀ ਪਹੁੰਚ ਨੂੰ ਗੈਰ-ਗੰਭੀਰ ਕਰਾਰ ਦਿੱਤਾ। ਉਨ•ਾਂ ਕਿਹਾ ਕਿ ਅੱਜ ਜੋ ਮਹਿਲਾਵਾਂ ਪੜ•-ਲਿਖ ਕੇ ਰੁਜ਼ਗਾਰ ਮੰਗ ਰਹੀਆਂ ਹਨ, ਸਰਕਾਰ ਉਨ•ਾਂ ‘ਤੇ ਡਾਂਗਾਂ ਚਲਾ ਰਹੀ ਹੈ। ਰੂਬੀ ਨੇ ਸਰਕਾਰ ‘ਤੇ ਵਾਅਦਿਆਂ ਤੋਂ ਮੁੱਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹੁਣ ਤਾਂ ਔਰਤਾਂ ਗੀਤ ਗਾਉਣ ਲੱਗ ਪਈਆਂ ਹਨ ਕਿ ਸਹੁੰ ਖਾ ਕੇ ਮੁੱਕਰ ਗਿਆ ਹੁਣ ਵੱਸ ਨਾ ਰਾਜਿਆ ਤੇਰੇ।

ਗੜ•ਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਪਾਣੀਆਂ ਦੀ ਅਣਹੋਂਦ ਕਾਰਨ ਸਭਿਅਤਾਵਾਂ ਖ਼ਤਮ ਹੁੰਦੀਆਂ ਰਹੀਆਂ ਹਨ ਅੱਜ ਪੰਜਾਬ ਉਸੇ ਸੰਕਟ ਵੱਲ ਵੱਧ ਰਿਹਾ ਹੈ। ਉਨ•ਾਂ ਆਲ ਇੰਡੀਆ ਗੁਰਦੁਆਰਾ ਐਕਟ ਅਤੇ ਅਨੰਦ ਮੈਰੇਜ ਐਕਟ ਨੂੰ ਲਾਗੂ ਕਰਨ ਦੀ ਮੰਗ ਕੀਤੀ।  

Read more