ਰਾਹੁਲ ਗਾਂਧੀ ਨੇ ਕਿਸਾਨ ਖੁਦਕੁਸ਼ੀਆਂ ਦੇ ਮੁੱਦੇ ‘ਤੇ ਘੇਰੀ ਸਰਕਾਰ

Gurwinder Singh Sidhu

ਅੱਜ ਲੋਕ ਸਭਾ ਦੇ ਜ਼ੀਰੋਂ ਕਾਲ ਵਿੱਚ ਵਾਇਨਾਡ ਤੋਂ ਕਾਂਗਰਸ ਦੇ ਸੰਸਦ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਕਰੜੇ ਹੱਥੀ ਲਿਆ।ਰਾਹੁਲ ਨੇ ਕਿਹਾ ਕਿ ਕੇਂਦਰੀ ਬਜਟ ਵਿੱਚ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਅਤੇ ਕਿਸਾਨਾਂ ਦੀ ਕਰਜ਼ ਮਾਫ਼ੀ ਦੇ ਮੁੱਦੇ ‘ਤੇ ਕੇਂਦਰੀ ਵਿੱਤ ਮੰਤਰੀ ਵੱਲੋਂ ਕੁਝ ਨਹੀਂ ਬੋਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ਦੋਰਾਨ ਕਿਸਾਨਾਂ ਨੂੰ ਬਹੁਤ ਘੱਟ ਪੈਸੇ ਦਿੱਤੇ ਹਨ ਜਦੋਂ ਕਿ ਅਮੀਰ ਕਾਰੋਬਾਰੀਆਂ ਦੇ ਲਈ ਖਜਾਨੇ ਦਾ ਮੂੰਹ ਖੁੱਲਾ ਕਿਉਂ ਰੱਖਿਆ ਗਿਆ।

ਰਾਹੁਲ ਨੇ ਕਿਹਾ ਕਿ ਕੇਦਰ ਸਰਕਾਰ ਦੋਹਰੀ ਨੀਤੀ ਅਪਣਾ ਰਹੀ ਹੈ।ਜਿਸ ਦਾ ਲਾਭ ਅਮੀਰ ਕਾਰੋਬਾਰੀਅਆਂ ਨੂੰ ਹੋ ਰਿਹਾ ਹੈ।ਰਾਹੁਲ ਗਾਂਧੀ ਨੇ ਕਿਸਾਨਾਂ ਦੀ ਖੁਦਕੁਸ਼ੀ ਦੇ ਮੁੱਦੇ ‘ਤੇ ਬੋਲਦੇ ਹੋਏ ਕਿਹਾ ਕਿ ਕੇਰਲਾ ਵਿੱਚ ਕਿਸਾਨਾਂ ਵੱਲੋਂ ਬੈਕਾਂ ਦਾ ਕਰਜ਼ਾ ਨਾ ਮੋੜੇ ਜਾਣ ‘ਤੇ ਕਿਸਾਨ ਖੁਦਕੁਸ਼ੀ ਕਰ ਰਹੇ ਹਨ।ਵਾਇਨਾਡ ਸੰਸਦੀ ਹਲਕੇ ਵਿੱਚ ਅੱਠ ਹਜ਼ਾਰ ਦੇ ਕਰੀਬ ਕਿਸਾਨਾਂ ਨੂੰ ਬੈਕਾਂ ਵੱਲੋਂ ਲੋਨ  ਨਾ ਮੋੜਨ ਕਾਰਨ ਨੋਟਿਸ ਭੇਜੇ ਗਏ ਹਨ।ਜਿਸ ਕਾਰਨ ਕਿਸਾਨ ਖੁਦਕੁਸ਼ੀ ਕਰ ਰਹੇ ਹਨ ਇਸ ਲਈ ਕੋਣ ਜ਼ਿੰਮੇਵਾਰ ਹੈ।

Read more