ਰਾਹੁਲ ਗਾਂਧੀ ਅੱਜ ਵੀ ਪੱਪੂ, ਕਿਸਾਨਾਂ ਨਾਲ ਸਭ ਤੋਂ ਵਡਾ ਧੋਖਾ ਗਾਂਧੀ ਪਰਿਵਾਰ ਨੇ ਕੀਤਾ : ਮਜੀਠੀਆ।

ਰੋਡ ਸ਼ੋਅ ਦੌਰਾਨ ਯੂਥ ਅਕਾਲੀ ਦਲ ਦੇ ਜੋਸ਼ੀਲੇ ਨੌਜਵਾਨਾਂ ਵਲੋਂ ਮਜੀਠੀਆ ਅਤੇ ਬੀਬੀ ਜਗੀਰ ਕੌਰ ਦਾ ਕੀਤਾ ਗਰਮ ਜੋਸ਼ੀ ਨਾਲ ਸਵਾਗਤ । 

ਬੰਡਾਲਾ ਵਿਖੇ ਹਲਕਾ ਖਡੂਰ ਸਾਹਿਬ ਲਈ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ ‘ਚ ਹੋਈ ਵਡੀ ਰੈਲੀ। 

ਜੰਡਿਆਲਾ / ਅਮ੍ਰਿਤਸਰ , 20 ਅਪ੍ਰੈਲ (   ) ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਹਲਕਾ ਜੰਡਿਆਲਾ ਦੇ ਪਿੰਡ ਬੰਡਾਲਾ ਵਿਖੇ ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਅਕਾਲੀ ਭਾਜਪਾ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ ‘ਚ ਇਕ ਵਡੀ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਭਵਿਖ ਲਈ ਸਹੀ ਫੈਸਲਾ ਲੈਣ ਅਤੇ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਵਡੀ ਲੀਡ ਨਾਲ ਜਿਤ ਦਵਾਉਣ ਦੀ ਲੋਕਾਂ ਨੂੰ ਅਪੀਲ ਕੀਤੀ। 

ਇਸ ਤੋਂ ਪਹਿਲਾਂ ਜੰਡਿਆਲਾ ਗੁਰੂ ਤੋਂ ਪਿੰਡ ਬੰਡਾਲਾ ਤੱਕ ਇਕ ਰੋਡ ਸ਼ੋਅ ਦੌਰਾਨ ਟਰੈਕਟਰ ‘ਤੇ ਸਵਾਰ ਹੋਏ ਸ: ਮਜੀਠੀਆ ਅਤੇ ਬੀਬੀ ਜਗੀਰ ਕੌਰ ਦਾ ਯੂਥ ਅਕਾਲੀ ਦਲ ਦੇ ਜੋਸ਼ੀਲੇ ਨੌਜਵਾਨਾਂ ਵਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸ: ਮਜੀਠੀਆ ਨੇ ਕਿਹਾ ਕਿ ਢਾਈ ਸਾਲ ਪਹਿਲਾਂ ਕਾਂਗਰਸ ਦੀਆਂ ਝੂਠੀਆਂ ਤੇ ਸਾਜਿਸ਼ੀ ਚਾਲਾਂ ‘ਚ ਫਸ ਕੇ ਲੋਕਾਂ ਨੇ ਵੋਟਾਂ ਪਾਈਆਂ ਸਨ। ਲਾਰੇ ਹੀ ਬਥੇਰੇ ਲਾਏ ਗਏ ਸਨ ਲੋਕਾਂ ਨੂੰ, ਪਰ ਅੱਜ ਹਾਲ ਇਹ ਹੈ ਕਿ ਬੰਡਾਲੇ ਸਮੇਤ ਸਮੁੱਚੇ ਪੰਜਾਬ ਦੇ ਲੋਕ ਹੀ ਪਛਤਾਉਂਦੇ ਪਏ ਹਨ। ਅਜਿਹਾ ਦੁਬਾਰਾ ਨਾ ਹੋਵੇ, ਇਸ ਲਈ ਆਪਣਾ ਵਜ਼ੀਰ ਚੰਗਾ ਚੁਣਿਆ ਜਾਵੇ, ਜੋ ਤੁਹਾਡੇ ਇਲਾਕੇ ਨੂੰ ਸਵਾਰ ਸਕੇ ਅਤੇ ਪੰਜਾਬ ਦੇ ਹਿਤ ‘ਚ ਕੰਮ ਕਰ ਸਕੇ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ‘ਤੇ ਤੋਪਾਂ ਟੈਕਾਂ ਨਾ  ਹਮਲਾ ਕਰਨ ਵਾਲੀ ਕਾਂਗਰਸ ਨੂੰ ਸਬਕ ਸਿਖਾਉਣ ਦਾ ਵੇਲਾ ਆਗਿਆ ਹੈ। ਉਹਨਾਂ ਕਿਹਾ ਕਿ ਹਲਕਾ ਖਡੂਰ ਸਾਹਿਬ ਪੰਥਕ ਹਲਕਾ ਹੈ ਅਤੇ ਸੰਗਤ ਕਾਂਗਰਸ ਅਤੇ ਗਾਂਧੀ ਪਰਿਵਾਰ ਵਲੋਂ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਵਰਗੀ ਬਜਰ ਗੁਨਾਹ ਨੂੰ ਭੁਲੇ ਨਹੀਂ ਹਨ। ਸ: ਮਜੀਠੀਆ ਵਲੋਂ ਅਕਾਲੀ ਉਮੀਦਵਾਰ ਅਤੇ ਸ੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਨਿਧੜਕ ਜਰਨੈਲ ਦਸਦਿਆਂ ਉਨਾਂ ਨੂੰ ਜਿਤਾ ਕੇ ਕੇਦਰ ਵਿਚ ਭੇਜਣ ਪ੍ਰਤੀ ਅਪੀਲ ‘ਤੇ ਹਾਜਰ ਲੋਕਾਂ ਨੇ ਜੈਕਾਰਿਆਂ ਦੀ ਗੂੰਜ ‘ਚ ਬੀਬੀ ਜਗੀਰ ਕੌਰ ਦੇ ਹੱਕ ਵਿਚ ਹੱਥ ਖੜੇ ਕਰਦਿਆਂ ਵਡੀ ਲੀਡ ਨਾਲ ਜਿਤ ਦਵਾਉਣ ਦਾ ਭਰੋਸਾ ਦਿਤਾ। 

ਪਤਰਕਾਰਾਂ ਨਾਲ ਗਲਬਾਤ ਕਰਦਿਆਂ ਉਹਨਾਂ ਕਿਹਾ ਕਿ ਟਰੈਕਟਰ ‘ਤੇ ਬੈਠ ਕੇ ਰੈਲੀ ‘ਚ ਆਉਣ ਦਾ ਮਕਸਦ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਬੁਲੰਦ ਕਰਨਾ ਹੈ ਤੇ ਕਿਸਾਨਾਂ ਦਾ ਕਰਜਾ ਮੁਆਫ ਕਰਨਾ ਦਾ ਝੂਠਾ ਲਾਰਾ ਲਾਉਣ ਵਾਲੀ ਕਾਂਗਰਸ ਸਰਕਾਰ ਨੂੰ ਜਗਾਉਣਾ ਹੈ। ਕਾਂਗਰਸ ਪ੍ਰਧਾਨ ਰਾਹੁਲ ਨੂੰ ਪੱਪੂ ਕਰਦਾਨਦਿਆਂ ਉਹਨਾਂ ਕਿਹਾ ਕਿ ਕਿਸਾਨਾਂ ਨਾਲ ਸਭ ਤੋਂ ਵਡਾ ਧੋਖਾ ਕਿਸੇ ਨੇ ਕੀਤਾ ਤਾਂ ਉਹ ਗਾਂਧੀ ਪਰਿਵਾਰ ਨੇ ਕੀਤਾ ਹੈ। ਅਕਾਲੀ ਦਲ ਦੇ ਬੂਥ ਨਾ ਲਗਣ ਦੇਣ ਦੇ ਕਾਂਗਰਸੀ ਉਮਹਦਵਾਰ ਦੀ ਚੈਲਿੰਜ ਦੇ ਜਵਾਬ ‘ਚ ਉਹਨਾਂ ਕਾਂਗਰਸੀ ਆਗੂ ਨੂੰ ਅਕਾਲੀਦਲ ਦੇ ਇਤਿਹਾਸ ਨੂੰ ਪੜਚੋਲਣ ਦੀ ਸਲਾਹ ਦਿਤੀ।  ਰੈਲੀ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਕੋਈ ਪ੍ਰਾਪਤੀ ਨਹੀਂ ਰਹੀ ਅਤੇ ਕੈਪਟਨ ਸਰਕਾਰ ਹਰ ਫਰੰਟ ‘ਤੇ ਫੇਲ ਸਾਬਿਤ ਹੋਈ ਹੈ। ਕਾਂਗਰਸ ਸਰਕਾਰ ਨੂੰ ਆੜੇ ਹੱਥੀਂ ਲੈਦਿਆਂ ਉਹਨਾਂ ਕਿਹਾ ਕਿ ਗੁਟਕਾ ਸਾਹਿਬ ਲੈ ਕੇ ਸਹੁੰ ਖਾਣ ਉਪਰੰਤ ਮੁਕਰ ਜਾਣ ਵਾਲੀ ਸਰਕਾਰ ਤੋਂ ਕੋਈ ਕੀ ਆਸ ਰਖੇਗਾ। ਉਨਾਂ ਕਿਹਾ ਕਿ ਕਾਂਗਰਸ ਦੇ ਲਾਰਿਆਂ ਕਾਰਨ ਕਰਜਾਈ ਕਿਸਾਨ ਖੁਦਕਸ਼ੀਆਂ ਕਰਨ ਲਈ ਮਜਬੂਰ ਹਨ।  ਨਵੀਆਂ ਨੌਕਰੀਆਂ ਤਾਂ ਕੀ ਦੇਣੀਆਂ ਹਨ ਸਗੋਂ ਮੁਲਾਜਮਾਂ ਦੀਆਂ ਜੇਬਾਂ ‘ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ। ਸਭ ਤੋਂ ਮਹਿੰਗੀ ਬਿਜਲੀ ਅਤੇ ਡੀਜਲ ਪੰਜਾਬ ਵਿਚ ਵਿਕ ਰਿਹਾ ਹੈ। ਸਹੂਲਤਾਂ ਦੇਣ ਦੀ ਥਾਂ ਹਰਤਰਾਂ ਦੀਆਂ ਫੀਸਾਂ ਵਿਚ ਵਾਧਾ ਕਰਦਿਆਂ ਲੋਕਾਂ ਦਾ ਕਚੂਬਰ ਕਢਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਝੂਠ ਅਤੇ ਲਾਰਿਆਂ ਦੇ ਸਿਰ ‘ਤੇ ਸਿਆਸਤ ਲੰਮੀ ਨਹੀਂ ਚਲੇਗੀ। ਸ: ਮਜੀਠੀਆ ਨੇ ਹੱਕ ਲੈਣ ਲਈ ਲੋਕਾਂ ਨੂੰ ਲਾਮਬੰਦ ਹੋਣ ਅਤੇ ਕਾਂਗਰਸੀ ਆਗੂਆਂ ਨੂੰ ਸਬਕ ਸਿਖਾਉਣ ਲਈ ਉਹਨਾਂ ਦਾ ਘਿਰਾਓ ਕਰਨ ਦੀ ਸਲਾਹ ਦਿਤੀ। ਇਸ ਮੌਕੇ ਉਹਨਾਂ ਪਿੰਡ ਬੰਡਾਲਾ ਦੇ ਵਾਸੀ ਅਤੇ ਹਲਕੇ ਦੇ ਕਾਂਗਰਸੀ ਵਿਧਾਇਕ ਵਲੋਂ ਲੋਕਾਂ ਦੀ ਸਾਰ ਨਾ ਲੈਣ ਅਤੇ ਪਿੰਡ ਦੇ ਸਾਂਝੇ ਛਪਣ ਨੂੰ ਪੂਰਦਿਆਂ ਨਜਾਇਜ਼ ਕਬਜਾ ਜਮਾਉਣ ਲਈ ਉਨਾਂ ਦੀ ਸਖਤ ਅਲੋਚਨਾ ਕੀਤੀ । ਉਹਨਾਂ ਕਿਹਾ ਕਿ ਕੇਦਰ ‘ਚ ਇਸ ਵਾਰ ਵੀ ਭਾਜਪਾ ਅਕਾਲੀ ਦਲ ਦੀ ਸਰਕਾਰ ਬਣੇਗੀ ਅਤੇ ਬੀਬੀ ਜਗੀਰ ਕੌਰ ਦਾ ਕੇਦਰੀ ਵਜੀਰ ਬਣਨ ‘ਤੇ ਹਲਕੇ ਨੂੰ ਲਾਭ ਹੋਵੇਗਾ। ਉਹਨਾਂ ਬੀਬੀ ਜਗੀਰ ਕੌਰ ਦੀ ਜਿਤ ਯਕੀਨੀ ਬਣਾਉਣ ਲਈ ਸਮੂਹ ਅਕਾਲੀ ਆਗੂਆਂ ਨੂੰ ਇਕ ਜੁੱਟ ਹੋ ਕੇ ਘਰ ਘਰ ਪਹੁੰਚ ਕੇ ਪ੍ਰਚਾਰ ਕਰਨ ਦੀ ਅਪੀਲ ਕੀਤੀ। ਇਸ ਮੌਕੇ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਵੀ ਸੰਬੋਧਨ ਕਰਦਿਆਂ ਵਡੀ ਲੀਡ ਨਾਲ ਜਿਤ ਦਵਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਸਾਬਕਾ ਵਿਧਾਇਕ ਮਲਕੀਤ ਸਿੰਘ ਏ ਆਰ, ਮਨਜੀਤ ਸਿੰਘ ਮੰਨਾ, ਬਲਜੀਤ ਸਿੰਘ ਜਲਾਲ ਉਸਮਾ,ਯੂਥ ਆਗੂ ਸੰਦੀਪ ਸਿੰਘ ਏ ਆਰ, ਸ੍ਰੋਮਣੀ ਕਮੇਟੀ ਮੈਬਰ ਅਮਰਜੀਤ ਸਿੰਘ ਬੰਡਾਲਾ, ਸਮੇਤ ਪੰਚ ਸਰਪੰਚ ਆਦਿ ਮੌਜੂਦ ਸਨ। 

Read more