ਰਾਜਿੰਦਰ ਸਿੰਘ ਚਾਨੀ ਸਿੱਖਿਆ ਵਿਭਾਗ ਦਾ ਬੁਲਾਰਾ ਬਣੇ

Punjab Update

ਐੱਸ.ਏ.ਐੱਸ.ਨਗਰ 18 ਅਕਤੂਬਰ : ਰਾਜਿੰਦਰ ਸਿੰਘ ਚਾਨੀ ਨੂੰ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਬੁਲਾਰੇ ਵੱਜੋਂ ਅਧਿਕਾਰਤ ਕੀਤਾ ਗਿਆ ਹੈ| ਸਿੱਖਿਆ ਵਿਭਾਗ ਵੱਲੋਂ ਪ੍ਰੈਸ ਨੂੰ ਭੇਜੀ ਗਈ ਜਾਣਕਾਰੀ ‘ਚ ਦੱਸਿਆ ਗਿਆ ਹੈ ਕਿ ਸਕੂਲ ਸਿੱਖਿਆ ਸਕੱਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਰਾਜਿੰਦਰ ਸਿੰਘ ਚਾਨੀ ਨੂੰ ਸਕੂਲ ਸਿੱਖਿਆ ਵਿਭਾਗ ਦਾ ਬੁਲਾਰਾ ਅਧਿਕਾਰਤ ਕਰਦਿਆਂ ਉਹਨਾਂ ਨੂੰ ਵਿਭਾਗ ਅਤੇ ਮੀਡੀਆ ਨਾਲ ਤਾਲਮੇਲ ਰੱਖਣ ਦੀ ਜਿੰਮੇਵਾਰੀ ਸੌਂਪੀ ਗਈ ਹੈ| 

ਰਾਜਿੰਦਰ ਸਿੰਘ ਚਾਨੀ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਜ਼ਿਲ੍ਹਾ ਪਟਿਆਲਾ ਵਿਖੇ ਐੱਸ.ਐੱਸ. ਮਾਸਟਰ ਵੱਜੋਂ ਤੈਨਾਤ ਹਨ ਅਤੇ ਪਿਛਲੇ ਅਰਸੇ ਤੋਂ ਸਿੱਖਿਆ ਵਿਭਾਗ ‘ਚ ਮੁੱਖ ਦਫਤਰ ਵਿਖੇ ਡੈਪੂਟੇਸ਼ਨ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ| ਰਾਜਿੰਦਰ ਸਿੰਘ ਚਾਨੀ ਪੱਤਰਕਾਰਤਾ ਖੇਤਰ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਨ ਅਤੇ ਅਖ਼ਬਾਰੀ ਮਸੌਦਾ ਤਿਆਰ ਕਰਨ ਵਿੱਚ ਉਹਨਾਂ ਨੂੰ ਵਿਸ਼ੇਸ਼ ਮੁਹਾਰਤ ਹਾਸਲ ਹੈ| 

Read more