ਰਾਜਪਾਲ ਵੱਲੋਂ ਮਨਜੀਤ ਧਨੇਰ ਦੀ ਸਜ਼ਾ ਮੁਆਫ ਕਰਨ ਨੂੰ ਦਿੱਤੀ ਹਰੀ ਝੰਡੀ

ਰਾਜਪਾਲ ਪੰਜਾਬ ਵੀ ਪੀ ਬਦਨੌਰ ਨੇ ਬਰਨਾਲਾ ਜੇਲ੍ਹ ‘ਚ ਬੰਦ ਕਿਸਾਨ ਆਗੂ ਮਨਜੀਤ  ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਮਾਫ਼ ਕਰਨ ਦੀ ਫਾਈਲ ਤੇ ਸਹੀ ਪਾ ਦਿੱਤੀ ਹੈ ਭਾਵ ਉਸਦੀ ਰਿਹਾਈ ਦੇ ਹੁਕਮ ਦਿੱਤੇ ਹਨ . ਮਿਲੀ ਜਾਣਕਾਰੀ ਅਨੁਸਾਰ ਰਾਜ ਭਵਨ ਵੱਲੋਂ ਇਹ ਫਾਈਲ ਅੱਜ ਸ਼ਾਮੀਂ ਮੁੱਖ ਮੰਤਰੀ ਦਫ਼ਤਰ ਨੂੰ  ਭੇਜ ਦਿੱਤੀ ਗਈ ਹੈ ਜਿਸ ਤੇ ਅਗਲੀ ਕਾਨੂੰਨੀ ਕਾਰਵਾਈ ਛੇਤੀ ਹੋਵੇਗੀ । ਮਨਜੀਤ ਧਨੇਰ ਦੇ ਹੱਕ ਚ ਕਿਸਾਨਾਂ ਵੱਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਅੱਗੇ ਮਨਜੀਤ ਧਨੇਰ ਦੀ ਰਿਹਾਈ ਤੱਕ ਦਿੱਤੇ ਧਰਨੇ ਨੇ ਲਿਆਂਦਾ ਸੁੱਖ ਦਾ ਸੁਨੇਹਾ ॥ ਬਹੁਤ ਚਰਚਿਤ ਕਿਰਨਜੀਤ ਕਾਂਡ ਐਕਸ਼ਨ ਕਮੇਟੀ ਦੇ ਆਗੂ  ਮਨਜੀਤ ਸਿੰਘ ਧਨੇਰ  ਨੂੰ ਸੁਪਰੀਮ  ਕੋਰਟ ਵੱਲੋਂ  ਉਮਰ ਕੈਦ ਦੀ ਸਜ਼ਾ ਹਾਈ ਕੋਰਟ ਦੇ ਫੈਸਲੇ ਮੁਤਾਬਕ  ਬਹਾਲ ਰੱਖੀ ਗਈ ਸੀ । ਪਰ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕੀਤੀ ਗਈ  ਸਜ਼ਾ ਮੁਆਫ਼ੀ ਦੀ ਸਿਫਾਰਿਸ਼ ਤਹਿਤ ਅੱਜ ਦੇਰ ਸ਼ਾਮ ਪੰਜਾਬ ਦੇ ਰਾਜਪਾਲ  ਵੱਲੋਂ  ਪੰਜਾਬ ਸਰਕਾਰ ਦੀ ਫਾਈਲ ਤੇ ਸਹੀ ਪਾ ਦਿੱਤੀ ਗਈ ਹੈ ।  

Read more