ਕੇਂਦਰੀ ਨੀਤੀ ਅਯੋਗ ਦੇ ਉਪ-ਪ੍ਰਧਾਨ ਦੇ ਬਿਆਨ ਦੀ ਭਾ:ਕਿ:ਯੂ: ਏਕਤਾ (ਉਗਰਾਹਾਂ) ਵੱਲੋਂ ਸਖ਼ਤ ਨਿਖੇਧੀ- ਉਗਰਾਹਾਂ, ਕੋਕਰੀ

PunjabUpdate.Com
ਚੰਡੀਗੜ• 2 ਜੂਨ 

ਕੇਂਦਰੀ ਨੀਤੀ ਅਯੋਗ ਦੇ ਉਪ-ਪ੍ਰਧਾਨ ਰਾਜੀਵ ਕੁਮਾਰ ਦੇ ਉਸ ਬਿਆਨ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਦੀ ਦੂਜੀ ਪਾਰੀ ਦੇ ਪਹਿਲੇ ਸੌਂ ਦਿਨਾਂ ਵਿੱਚ ਜਨਤਕ ਖੇਤਰ ਦੇ 40 ਤੋਂ ਵੱਧ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾਵੇਗਾ ਜਾਂ ਕੁੱਝ ਬੰਦ ਵੀ ਕੀਤੇ ਜਾ ਸਕਦੇ ਹਨ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਜਾਰੀ ਕੀਤੇ ਸਾਂਝੇ ਬਿਆਨ ‘ਚ ਦੋਸ਼ ਲਾਇਆ ਗਿਆ ਕਿ ਵਿੱਦਿਆ, ਸਿਹਤ, ਬਿਜਲੀ, ਨਹਿਰੀ ਸੰਚਾਈ, ਆਵਾਜਾਈ ਆਦਿ ਜਨਤਕ ਸਹੂਲਤਾਂ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਅੰਨ•ੇ ਮੁਨਾਫ਼ਿਆਂ ਦੇ ਸਾਧਨ ਬਣਾਉਣਾ ਆਮ ਕਿਰਤੀ ਕਿਸਾਨਾਂ ਨੂੰ ਇਹਨਾਂ ਸਹੂਲਤਾਂ ਤੋਂ ਬਿੱਲਕੁਲ ਵਾਂਝੇ ਕਰਨਾ ਹੋਵੇਗਾ। ਜਨਤਕ ਅਦਾਰਿਆਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਦੇਸ਼ੀ ਵਿਦੇਸ਼ੀ ਨਿਵੇਸ਼ਕਾਰਾਂ ਨੂੰ ਸੌਂਪਣ ਤੋਂ ਇਲਾਵਾ ਨਵੇਂ ਉਦਯੋਗ ਦੀ ਸਥਾਪਤੀ ਲਈ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਨ ਦੇ ਨਾਲ-ਨਾਲ ਕਿਰਤ ਕਾਨੂੰਨਾਂ ‘ਚ ਮਜ਼ਦੂਰ ਵਿਰੋਧੀ ਸੋਧਾਂ ਕਰਨ ਦੇ ਇਰਾਦੇ ਸਰਕਾਰ ਦੇ ਕਿਸਾਨ-ਮਜ਼ਦੂਰ ਵਿਰੋਧੀ ਮਨਸ਼ਿਆਂ ਬਾਰੇ ਭੁਲੇਖੇ ਦੀ ਭੋਰਾ ਵੀ ਗੁੰਜਾਇਸ਼ ਨਹੀਂ ਛੱਡ ਰਹੇ। ਨਵੇਂ ਵਿਕਾਸ ਮਾਡਲ ਵਜੋਂ ਧੁੰਮਾਇਆ ਜਾ ਰਿਹਾ ਇਹ ਮਾਡਲ ਅਸਲ ਵਿੱਚ ਅਮਰੀਕਾ ਤੇ ਪੱਛਮੀ ਯੂਰਪੀ ਦੇਸ਼ਾਂ ਵਿਚਲੀ ਨਵਉਦਾਰਵਾਦੀ ਸੋਚ ‘ਤੇ ਆਧਾਰਤ ਮਾਡਲ ਹੈ, ਜਿਸ ਵਿੱਚ ਕੁੱਝ ਵੀ ਸਵਦੇਸ਼ੀ ਨਹੀਂ। ਪਿਛਲੇ 5 ਸਾਲ ਇਹਨਾਂ ਹੀ ਨੀਤੀਆਂ ‘ਤੋਂ ਥੋੜ•ਾ ਬੋਚ ਕੇ ਚੱਲਣ ਦੇ ਨਤੀਜੇ ਵਜੋਂ ਹੀ ਦੇਸ਼ ‘ਚ ਬੇਰੁਜ਼ਗਾਰੀ ਦੀ ਦਰ ਬੀਤੇ 45 ਸਾਲਾਂ ਵਿੱਚ ਸਭ ਤੋਂ ਵੱਧ ਹੋ ਗਈ ਹੈ। ਹੁਣ ਦਿਖਾਈ ਜਾ ਰਹੀ ਤੇਜ਼ੀ ਨਾਲ ਇਹ ਬੇਰੁਜ਼ਗਾਰੀ ਵਧਾਉਣ ਵਾਲਾ ਆਰਥਿਕ ਸੰਕਟ ਹੋਰ ਵਧੇਰੇ ਡੂੰਘਾ ਹੋਵੇਗਾ। ਬਿਆਨ ਦੇ ਅਖੀਰ ਵਿੱਚ ਕਿਸਾਨ ਆਗੂਆਂ ਵੱਲੋਂ ਨਿੱਜੀਕਰਨ ਵਿਰੋਧੀ ਜੋਰਦਾਰ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਹੈ। 
                                                               ਜਾਰੀ ਕਰਤਾ :- ਸੁਖਦੇਵ ਸਿੰਘ ਕੋਕਰੀ ਕਲਾਂ
95015-93265
94174-66038

Read more