ਮੁੱਖ ਮੰਤਰੀ ਦੇ ਸ਼ਹਿਰ ਵਿਖੇ ਹੋਈ ਸਮੂਹ ਮੁਲਾਜ਼ਮਾਂ ਦੀਆਂ ਜੱਥੇਬੰਦੀਆਂ ਦੀ ਮੀਟਿੰਗ, ਸਰਕਾਰ ਨੂੰ ਜਿਲ੍ਹਾਂ ਪੱਧਰ ਤੇ ਘੇਰਨ ਦੀ ਤਿਆਰੀ|

ਪਟਿਆਲਾ, 15 ਅਕਤੂਬਰ, 2018- ਅੱਜ “ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ.” ਦੀ ਅਗਵਾਈ ਹੇਠ ਵੱਖ ਵੱਖ ਜੱਥੇਬੰਦੀਆਂ ਦੀ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿੱਚ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਸਖਤ ਚੁਣੌਤੀ ਦੇਣ ਲਈ ਰਣਨੀਤੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ|  ਦੱਸਣਯੋਗ ਹੈ ਕਿ ਇਸੇ ਲੜੀ ਵਿੱਚ ਮਿਤੀ 13.10.2018 ਨੂੰ ਪਟਿਆਲਾ ਵਿਖੇ ਸੂਬਾ ਪਧਰੀ ਮੀਟਿੰਗ ਸ. ਮੇਘ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 8 ਜਿਲ੍ਹੇ ਹਾਜਰ ਹੋਏ ਅਤੇ 7 ਜਿਲ੍ਹਿਆਂ ਵੱਲੋਂ ਸਹਿਮਤੀ ਦਿੱਤੀ ਗਈ ਕਿ ਉਹ ਆਉਣ ਵਾਲੇ ਸਮੇਂ ਵਿੱਚ “ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ.” ਵੱਲੋਂ ਦਿੱਤੇ ਜਾਣ ਵਾਲੇ ਐਕਸ਼ਨ ਵਿੱਚ ਵੱਡੀ ਗਿਣਤੀ ਸਹਿਤ ਸ਼ਿਰਕਤ ਕਰਨਗੇ| 

“ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ.” ਵੱਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਸਮੂਹ ਜੱਥੇਬੰਦੀਆਂ ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼⌠ ਕਮੇਟੀ ਦੀ ਮੀਟਿੰਗ ਜੋ ਕਿ ਮਿਤੀ 18.10.2018 ਨੂੰ ਜਲੰਧਰ ਵਿਖੇ ਹੋਣੀ ਤੈਅ ਹੋਈ ਹੈ, ਵਿੱਚ ਸ਼ਾਮਿਲ ਹੋਣਗੇ|  “ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ.” ਵੱਲੋਂ ਨਿਰਣਾ ਕੀਤਾ ਗਿਆ ਕਿ ਮਿਤੀ 22.10.2018 ਅਤੇ 23.10.2018 ਨੂੰ ਜਿਲ੍ਹਾਂ ਪੱਧਰ ਤੇ ਕਾਲੇ ਬਿੱਲੇ ਲਗਾ ਕੇ ਸਰਕਾਰ ਦੀਆਂ ਨੀਤੀਆਂ ਦੀ ਵਿਰੋਧ ਕੀਤਾ ਜਾਵੇਗਾ|  ਮਿਤੀ 25.10.2018 ਨੂੰ ਪੰਜਾਬ ਸਰਕਾਰ ਦੇ ਵਿੱਤ ਮੰਤਰੀ  ਮਨਪ੍ਰੀਤ ਬਾਦਲ ਦੇ ਜਿਲ੍ਹੇ ਬਠਿੰਡਾ ਵਿਖੇ ਦੁਪਹੀਆਂ ਵਾਹਨਾ ਤੇ ਰੈਲੀ ਕੀਤੀ ਜਾਵੇਗੀ|  ਮਿਤੀ 15.10.2018 ਨੂੰ ਪਟਿਆਲਾ ਦੇ ਪੀ.ਡਬਲੀਯੂ.ਡੀ.(ਬੀ.ਐਂਡ ਆਰ) ਭਵਨ ਵਿਖੇ ਸਮੂਚੀਆਂ ਜੱਥੇਬੰਦੀਆਂ ਵੱਲੋਂ ਸਰਵ ਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਮਿਤੀ 01.11.2018 ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਜੋਨਲ ਪੱਧਰੀ ਰੈਲੀ ਵਿੱਚ ਜਿਲ੍ਹਾ ਰੋਪੜ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਬਰਨਾਂਲਾ ਅਤੈ ਲੁਧਿਆਣਾ ਦੇ ਮੁਲਾਜ਼ਮ ਸਮੂਹਿਕ ਛੁੱਟੀ ਲੈਕੇ ਇਸ ਰੈਲੀ ਵਿੱਚ ਸ਼ਾਮਿਲ ਹੋਣਗੇ ਅਤੇ ਬਾਕੀ ਜਿਲ੍ਹਿਆਂ ਤੋਂ  ਵੀ ਵੱਡੀ ਗਿਣਤੀ ਵਿੱਚ ਮੁਲਾਜ਼ ਇਸ ਰੈਲੀ ਵਿੱਚ ਸ਼ਾਮਿਲ ਹੋਣਗੇ|  ਇਸ ਮੀਟਿੰਗ ਵਿੱਚ ਵੱਖ ਵੱਖ ਜੱਥੇਬੰਦੀਆਂ ਦੇ ਨੁਮਾਂਇੰਦਿਆਂ ਵੱਲੋਂ ਕੁੱਝ ਸਾਂਝੀਆਂ ਮੰਗਾਂ ਜਿਵੇਂ ਕਿ ਡੀ.ਏ. ਦੀਆਂ ਚਾਰ ਕਿਸ਼ਤਾਂ ਜਾਰੀ ਕਰਨਾ,  ਪਿਛਲੇ 22 ਮਹੀਨਿਆਂ ਦੇ ਡੀ.ਏ. ਦੇ ਏਰੀਅਰ ਦੀ ਅਦਾਇਗੀ ਕਰਨਾ, ਪੇਅ-ਕਮਿਸ਼ਨ ਦੀ ਰਿਪੋਰਟ ਜਲਦੀ ਪੇਸ਼ ਕਰਨਾ ਅਤੇ ਤੁਰੰਤ ਲਾਗੂ ਕਰਨਾ, ਪ੍ਰੋਫੈਸ਼ਨਲ ਟੈਕਸ ਦੇ ਰੂਪ ਵਿੱਚ ਲਗਾਇਆ ਜਜ਼ੀਆ ਟੈਕਸ ਬੰਦ ਕਰਨਾ,  ਮੁਲਾਜ਼ਮਾਂ ਦਾ ਡੋਪ ਟੈਸਟ ਬੰਦ ਕਰਨਾ, ਰਾਜ ਵਿੱਚ ਵੱਖ ਵੱਖ ਕਾਡਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਤੇ ਰੈਗੂਲਰ ਤੌਰ ਤੇ ਭਰਤੀ ਕਰਨਾ, ਆਉਟਸੋਰਸ/ਵਰਕਚਾਰਜ/ਐਡਹਾਕ/ਠੇਕਾ ਮੁਲਾਜ਼ਮ ਜੋ ਕਿ ਵੱਖ ਵੱਖ ਵਿਭਾਗਾਂ/ਬੋਰਡਾਂ/ਕਾਰਪੋਰੇਸ਼ਨਾਂ ਵਿੱਚ ਕੰਮ ਕਰ ਰਹੇ ਹਨ, ਨੂੰ ਪੱਕਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਨਵੇਂ ਭਰਤੀ ਮੁਲਾਜ਼ਮਾਂ ਦਾ ਪਰਖਕਾਲ ਦਾ ਸਮਾਂ 2 ਸਾਲ ਕਰਦੇ ਹੋਏ ਉਨ੍ਹਾਂ ਨੂੰ ਪੂਰੇ ਤਨਖਾਹ/ਭੱਤੇ ਦੇਣਾ ਆਦਿ ਤੇ ਇੱਕਜੁਟਤਾ ਪ੍ਰਗਟ ਕੀਤੀ|  ਜੱਥੇਬੰਦੀਆਂ ਵੱਲੋਂ ਅਧਿਆਪਕਾਂ ਨਾਲ ਕੀਤੀ ਜਾ ਰਹੀ ਅਣਮਨੱਖੀ ਧੱਕੇਸ਼ਾਹੀ ਦੀ ਭਰਪੂਰ ਨਿੰਦਾ ਕੀਤੀ|  ਇਸ ਦੇ ਨਾਲ ਹੀ ਇੰਪਲਾਈਮੈਂਟ ਜਨਰੇਸ਼ਨ ਅਤੇ ਟ੍ਰਨਿੰਗ ਵਿਭਾਗ ਵਿੱਚ ਗਜਟਿਡ ਛੁੱਟੀਆਂ ਬੰਦ ਕਰਨ ਅਤੇ ਦਫਤਰੀ ਸਮਾਂ ਸਵੇਰ 8.00 ਵਜੇ ਤੋਂ ਲੈਕੇ ਰਾਤ 8.00 ਵਜੇ ਤੱਕ ਕਰਨ ਦਾ ਵਿਰੋਧ ਕੀਤਾ|  ਮੁਲਾਜ਼ਮ ਜੱਥੇਬੰਦੀਆਂ”ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ.”  ਵੱਲੋਂ ਮਿਤੀ 26.10.2018 ਨੂੰ ਮੁਹਾਲੀ ਵਿਚੇ ਕੀਤੀ ਜਾ ਰਹੀ ਸੁਬਾਈ ਰੈਲੀ ਸੰਬਧੀ ਵੀ ਰਣਨੀਤੀ ਤੈਅ ਕੀਤੀ ਗਈ| 

ਇਸ ਮੌਕੇ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਅਤੇ “ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ.”  ਦੇ ਕਨਵੀਨਰ-ਕਮ-ਕੋਆਰਡੀਨੇਟਰ ਸੁਖਚੈਨ ਸਿੰਘ ਖਹਿਰਾ, ਪੀ.ਐਸ.ਐਮ.ਐਸ.ਯੂ ਦੇ ਆਬਕਾਰੀ ਤੇ ਕਰ ਵਿਭਾਗ ਤੋਂ ਨਛੱਤਰ ਸਿੰਘ ਭਾਈਰੂਪਾ ਅਤੇ ਕੁਲਦੀਪ ਸਿੰਘ ਕੌਲ, ਲੋਕ ਨਿਰਮਾਣ ਵਿਭਾਗ ਤੋਂ ਗੁਰਮੀਤ ਸਿੰਘ ਵਾਲੀਆ, ਜਲ ਸਰੋਤ ਵਿਭਾਗ ਤੋਂ ਸੁਖਵਿੰਦਰ ਸਿੰਘ, ਸੂਬਾ ਪ੍ਰਧਾਨ ਖੁਸ਼ਵਿੰਦਰ ਕਪਿਲਾ, ਜਗਦੇਵ ਕੌਲ, ਗੁਰਮੀਤ ਮਨੌਲੀ, ਐਸ.ਸੀ./ਬੀ.ਸੀ. ਫੈਡਰੇਸ਼ਨ, ਪੰਜਾਬ ਦੇ ਪ੍ਰਧਾਨ ਅਰਮੀਕ ਸਿੰਘ ਬੰਗੜ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਪਰਮਜੀਤ ਸਿੰਘ ਬੈਨੀਪਾਲ, ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਤੋਂ ਬਿੱਕਰ ਸਿੰਘ, ਪੰਜਾਬ ਸਬਆਰਡੀਨੇਟ ਸਰਵਿਸਜ਼ ਫੈਡਰੇਸ਼ਨ ਤੋਂ ਦਰਸ਼ਨ ਸਿੰਘ ਬੇਲੂਮਾਜਰਾ, ਇਪਲਾਈਮੈਂਟ ਵਿਭਾਗ ਤੋਂ ਹਰਭਜਨ ਸਿੰਘ, ਪੀ.ਐਸ.ਪੀ.ਸੀ.ਐਲ ਤੋਂ ਜਤਿੰਦਰ ਸਿੰਘ ਚੱਢਾ, ਖੇਤੀਬਾੜੀ ਵਿਭਾਗ ਤੋਂ ਅਮਿਤ ਕਟੋਚ, ਇੰਡਸਟ੍ਰੀ ਵਿਭਾਗ, ਪਟਿਆਲਾ ਤੋਂ ਗਗਨਦੀਪ ਸਿੰਘ,  ਪੰਜਾਬ ਸਿਵਲ ਸਕੱਤਰੇਤ ਤੋਂ ਸੁਸ਼ੀਲ ਕੁਮਾਰ ਅਤੇ ਮਨਜੀਤ ਸਿੰਘ ਰੰਧਾਵਾ ਆਦਿ ਨੇ ਇਸ ਮੀਟਿੰਗ ਵਿੱਚ ਭਾਗ ਲਿਆ|  

Read more