ਮੁੱਖ ਚੋਣ ਅਫ਼ਸਰ, ਪੰਜਾਬ ਨੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਨੂੰ ਸਰਕਾਰੀ ਅਤੇ ਨਿੱਜੀ ਬੱਸ ਸਰਵਿਸ ਪ੍ਰੋਵਾਈਡਰਾਂ ਨੂੰ ਅਦਰਸ਼ ਚੋਣ ਜ਼ਾਬਤੇ ਦੀ ਪਾਲਣਾ ਹਿੱਤ ਐਡਵਾਇਜ਼ਰੀ ਜਾਰੀ ਕਰਨ ਲਈ ਲਿਖਿਆ

ਚੰਡੀਗੜ•, 20 ਅਪ੍ਰੈਲ:

ਮੁੱਖ ਚੋਣ ਅਫ਼ਸਰ, ਪੰਜਾਬ, ਡਾ. ਐਸ ਕਰੁਣਾ ਰਾਜੂ ਨੇ ਪ੍ਰਮੁੱਖ ਸਕੱਤਰ ਟਰਾਂਸਪੋਰਟ, ਪੰਜਾਬ ਸਰਕਾਰ ਨੂੰ ਸਰਕਾਰੀ ਅਤੇ ਨਿੱਜੀ ਬੱਸ ਸਰਵਿਸ ਪ੍ਰੋਵਾਈਡਰਾਂ ਨੂੰ ਅਦਰਸ਼ ਚੋਣ ਜ਼ਾਬਤੇ ਦੀ ਪਾਲਣਾ ਹਿੱਤ ਐਡਵਾਇਜ਼ਰੀ ਜਾਰੀ ਕਰਨ ਲਈ ਕਿਹਾ ਹੈ।

ਇਸ ਸਬੰਧ ਵਿੱਚ ਮੁੱਖ ਚੋਣ ਅਫ਼ਸਰ, ਪੰਜਾਬ, ਡਾ. ਐਸ ਕਰੁਣਾ ਰਾਜੂ ਨੇ ਪ੍ਰਮੁੱਖ ਸਕੱਤਰ ਟਰਾਂਸਪੋਰਟ, ਪੰਜਾਬ ਸਰਕਾਰ ਨੂੰ ਸਰਕਾਰੀ ਅਤੇ ਨਿੱਜੀ ਬੱਸ ਸਰਵਿਸ ਪ੍ਰੋਵਾਈਡਰਾਂ ਨੂੰ ਲੋਕ ਸਭਾ ਚੋਣਾਂ 2019 ਦੇ ਅਦਰਸ਼ ਚੋਣ ਜ਼ਾਬਤੇ ਦੀ ਪਾਲਣਾ ਹਿੱਤ ਸਲਾਹ ਜਾਰੀ ਕਰਨ ਲਈ ਪੱਤਰ ਲਿਖਿਆ ਗਿਆ ਹੈ। ਪੱਤਰ ਵਿੱਚ ਡਾ. ਰਾਜੂ ਨੇ ਕਿਹਾ ਹੈ ਕਿ ਚੋਣ ਲੜ ਰਹੇ ਉਮੀਦਵਾਰਾਂ ਨੂੰ ਇੱਕ ਸਮਾਨ ਮੌਕੇ ਉਪਲੱਬਧ ਕਰਵਾਉਣ ਦੇ ਮਕਸੱਦ ਨਾਲ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਖਰਚਿਆਂ ਦੀ ਨਿਗਰਾਨੀ ਲਈ ਵਿਸਥਾਰਿਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਇਹਨਾਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੀਆਂ ਖਰਚ-ਨਿਗਰਾਨ ਟੀਮਾਂ ਸੂਬੇ ਦੇ ਸਮੂਹ ਜ਼ਿਲਿ•ਆਂ ਵਿੱਚ ਚੋਣ ਜ਼ਾਬਤੇ ਐਲਾਨ ਵਾਲੇ ਦਿਨ ਤੋਂ ਕੰਮ ਕਰ ਰਹੀਆਂ ਹਨ।

ਉਹਨਾਂ ਕਿਹਾ ਕਿ ਬੀਤੇ ਸਮੇਂ ਵਿੱਚ ਕਈ ਵਾਰ ਬੱਸਾਂ ਵਿੱਚ ਨਕਦੀ ਅਤੇ ਹੋਰ ਵਸਤਾਂ ਵੱਡੇ ਪੱਧਰ ਤੇ ਇੱਕ ਥਾਂ ਤੋਂ ਦੂਜੇ ਥਾਂ ਤੇ ਲਿਜਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਬੱਸਾਂ ਦੀ ਜਾਂਚ ਲਈ ਕਈ ਥਾਵਾਂ ਤੇ ਨਾਕੇ ਲਗਾਏ ਗਏ ਹਨ। ਨਾਕੇ ਦੌਰਾਨ ਜੇਕਰ ਕਿਸੇ ਬੱਸ ਵਿੱਚੋਂ ਬਿਨ•ਾਂ ਲੋੜੀਂਦੀ ਦਸਤਾਵੇਜਾਂ ਤੋਂ ਨਕਦੀ, ਵਿਦੇਸ਼ੀ ਕਰੰਸੀ, ਗੈਰਕਾਨੂੰਨੀ ਹਥਿਆਰ, ਸਮਾਨ, ਸੋਨਾ, ਚਾਂਦੀ ਜਾਂ ਕੋਈ ਨਸ਼ੀਲਾ ਪਦਾਰਥ ਪ੍ਰਾਪਤ ਹੋਇਆ ਤਾਂ ਇਸ ਸਥਿਤੀ ਵਿੱਚ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹੋ ਜਿਹੀ ਸਥਿਤੀ ਨੂੰ ਟਾਲਣ ਲਈ ਬੱਸ ਓਪਰੇਟਰਾਂ ਨੂੰ ਯਤਨ ਕਰਨਾ ਚਾਹੀਦਾ ਹੈ।

ਉਨ•ਾਂ ਬੱਸ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਸ ਸੰਚਾਲਨ ਲਈ ਲਗਾਏ ਗਏ ਡਰਾਈਵਰ, ਕੰਡਕਟਰ ਅਤੇ ਹੋਰ ਹੈਲਪਰਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਤਾਂ ਜੋ ਇਸ ਤਰ•ਾਂ ਦੀਆਂ ਘਟਨਾ ਨਾ ਵਾਪਰੇ ਕਿਉਂਕਿ ਇਸ ਤਰ•ਾਂ ਦੀ ਘਟਨਾ ਨਾਲ ਬੱਸ ਸੰਸਥਾ ਦਾ ਨਾਮ ਅਤੇ ਚੋਣ ਮਾਹੌਲ ਖਰਾਬ ਹੁੰਦਾ ਹੈ ਜਿਸ ਨੂੰ ਹਰਗਿਜ਼ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਇਸ ਤਰ•ਾਂ ਦੀ ਕੋਈ ਗੈਰਕਾਨੂੰਨੀ ਕਾਰਵਾਈ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਕਾਨੂੰਨ ਜਿਵੇਂ ਮੋਟਰ ਵਹੀਕਲ, ਆਰਮਜ਼ ਐਕਟ, ਐਕਸਾਇਜ਼ ਐਕਟ, ਆਈ.ਪੀ.ਸੀ, ਕਰੰਸੀ ਸਬੰਧੀ ਕਾਨੂੰਨ ਅਧੀਨ ਕਾਰਵਾਈ ਕੀਤੀ ਜਾਵੇਗੀ।

ਮੁੱਖ ਚੋਣ ਅਧਿਕਾਰੀ ਨੇ ਬੱਸ ਓਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸੇਵਾਵਾਂ ਸਹਿਜੇ ਹੀ ਲੋਕਾਂ ਨੂੰ ਉਪਲੱਬਧ ਕਰਵਾਉਂਦੇ ਰਹਿਣ। ਉਹਨਾਂ ਨੇ ਸਰਕਾਰੀ ਅਤੇ ਨਿੱਜੀ ਬੱਸ Àਪਰੇਟਰਾਂ ਤੋਂ 2019 ਦੇ ਲੋਕ ਸਭਾ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਨ ਲਈ ਸਹਿਯੋਗ ਦੀ ਮੰਗ ਕੀਤੀ।    

Read more