ਮੁਹੰਮਦ ਸਦੀਕ ਦੀ ਪੰਜਾਬੀ ਨੇ ਪੜ੍ਹਨੇ ਪਾਏ ਸੰਸਦ ਮੈਬਰ

Guwinder Singh Sidhu

ਸੰਸਦੀ ਹਲਕਾ ਫਰੀਦਕੋਟ ਕਾਂਗਰਸ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਕੇਂਦਰੀ ਬਜਟ ਬਾਰੇ ਪੰਜਾਬੀ ਵਿੱਚ ਬੋਲਦੇ ਹੋਏ ਸੰਸਦ ਮੈਂਬਰਾਂ ਨੂੰ ਪੰਜਾਬੀ ਪੜ੍ਹਨ ਲਈ ਮਜ਼ਬੂਰ ਕਰ ਦਿੱਤਾ।ਸਦੀਕ ਨੇ ਕਿਹਾ ਕਿ ‘ਮੈਡਮ ਇਕ ਗੱਲ ਕਹਿ ਸਕਦਾ ਕਿ ਇਸ ਬਜਟ ਨੂੰ ਸੁਣ ਕੇ ਦਿਲ ਜਿਹੀਆ ਟੁੱਟ ਗਿਆ ਏ’।ਦੂਸਰੇ ਸੰਸਦ ਮੈਂਬਰਾਂ ਵੱਲੋਂ ਪੰਜਾਬੀ ਬੋਲਣ ‘ਤੇ ਇਤਰਾਜ਼ ਕਰਨ ‘ਤੇ ਸਦੀਕ ਨੇ ਕਿਹਾ ਮੈਂ ਸਪੀਕਰ ਮੈਡਮ ਕਰਕੇ ਪੰਜਾਬੀ ਬੋਲ ਰਿਹਾ ਹਾਂ ਕਿਉਂਕਿ ਉਨ੍ਹਾਂ ਨੂੰ ਪੰਜਾਬੀ ਸਮਝ ਆਉਂਦੀ ਹੈ।ਸਦੀਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਸ਼ਬਦੀ ਹਮਲਾ ਕਰਦਿਆ ਕਿਹਾ ਕਿ ‘ਮੋਦੀ ਜੀ ਕੇ ਲਾਰੇ ਵਿਆਹੇ ਵੀ ਕਵਾਰੇ’

ਮੁਹੰਮਦ ਸਦੀਕ ਨੇ ਲੋਕ ਸਭਾ ਸਪੀਕਰ ਮੈਡਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ‘ਮੈਂ ਆਪ ਜੀ ਦਾ ਅਤਿ ਧੰਨਵਾਦੀ ਹਾਂ, ਸੁਕਰਗੁਜ਼ਾਰ ਹਾਂ, ਕਿ ਆਪ ਜੀ ਨੇ ਮੈਨੂੰ ਬਜਟ 2019-20 ‘ਤੇ ਬੋਲਣ ਦਾ ਮੌਕਾ ਦਿੱਤਾ ਹੈ।ਪਹਿਲੀ ਵਾਰ ਸੰਸਦ ਮੈਂਬਰ ਨਵੇਂ ਮੁਹੰਮਦ ਸਦੀਕ ਨੇ ਸੰਸਦ ਵਿੱਚ ਮਾਂ ਬੋਲੀ ਵਿੱਚ ਬੋਲ ਕੇ ਦੂਸਰੇ ਸਾਰੇ ਪੰਜਾਬੀ ਸੰਸਦ ਮੈਂਬਰਾਂ ਲਈ ਇਕ ਮਿਸਾਲ ਪੈਦਾ ਕਰ ਦਿੱਤੀ ਹੈ।ਦੱਸਣਯੋਗ ਹੈ ਕਿ ਮੁਹੰਮਦ ਸਦੀਕ ਵੱਲੋਂ ਸੰਸਦ ਵਿੱਚ ਪੰਜਾਬੀ `ਚ ਬੋਲਣ ਸਬੰਧੀ ਪਹਿਲਾਂ ਨੋਟਿਸ ਦਿੱਤਾ ਗਿਆ ਸੀ।

Read more