14 Jun 2021
Punjabi Hindi

ਮੁਸਲਿਮ ਭਾਈਚਾਰੇ ਦੀ ਪੰਜਾਬ ਪੱਧਰੀ ਸਲਾਹਕਾਰ ਕਮੇਟੀ ਦਾ ਐਲਾਨ


ਇਕਬਾਲ ਸਿੰਘ ਝੂੰਦਾ ਅਤੇ ਰਣਜੀਤ ਸਿੰਘ ਢਿੱਲੋਂ ਹੋਣਗੇ ਕੋਆਰਡੀਨੇਟਰ
ਚੰਡੀਗੜ੍ਹ 10 ਮਈ :- ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਵੱਲੋਂ ਮੁਸਲਿਮ ਭਾਈਚਾਰੇ ਦੀ ਪੰਜਾਬ ਪੱਧਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਅੱਜ ਮੁੱਖ ਦਫਤਰ ਤੋਂ ਜਾਰੀ ਪੈ੍ਰੱਸ ਬਿਆਨ ਵਿੱਚ ਸ. ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਕਮੇਟੀ ਦੇ ਕੋਆਰਡੀਨੇਟਰ ਸ. ਇਕਬਾਲ ਸਿੰਘ ਝੂੰਦਾ ਜਿਲਾ ਪ੍ਰਧਾਨ ਸੰਗਰੂਰ ਅਤੇ ਸ. ਰਣਜੀਤ ਸਿੰਘ ਢਿੱਲੋਂ ਜਿਲਾ ਪ੍ਰਧਾਨ ਲੁਧਿਆਣਾ ਸ਼ਹਿਰੀ ਹੋਣਗੇ। ਉਹਨਾਂ ਵੱਲੋਂ ਮੁਸਲਿਮ ਭਾਈਚਾਰੇ ਨਾਲ ਤਾਲਮੇਲ ਰੱਖਦਿਆਂ ਇਸ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਨਗੇ। ਸਮੇਂ-ਸਮੇਂ ਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਖੁੱਦ ਮੀਟਿੰਗਾਂ ਲਿਆ ਕਰਨਗੇ ਉਸੇ ਕੜੀ ਦੇ ਤਹਿਤ ਹੀ ਪਹਿਲੀ ਮੀਟਿੰਗ ਪਿਛਲੀ ਲੰਘੀ 10 ਅਪ੍ਰੈਲ ਨੂੰ ਪਾਰਟੀ ਮੁੱਖ ਦਫਤਰ ਵਿਖੇ ਕਰ ਚੁੱਕੇ ਹਨ। ਇਸ ਸਲਾਹਕਾਰ ਕਮੇਟੀ ਵਿੱਚ ਨੂਸਰਤ ਇਕਰਮ ਖਾਨ ਸਾਬਕਾ ਮੰਤਰੀ, ਮਹੁੰਮਦ ਓਵੈਸ ਮਲੇਟਕੋਟਲਾ, ਬੀਬੀ ਮੰਜੂ ਕੁਰੇਸ਼ੀ ਪਟਿਆਲਾ, ਦਿਲਬਾਗ ਹੁਸੈਨ, ਐਡਵੋਕੇਟ ਮੂਸਾ ਖਾਨ, ਮਹੁੰਮਦ ਉਸਮਾਨ ਕੁਰੇਸ਼ੀ, ਮਹੁੰਮਦ ਆਯੂਬ ਖਾਨ ਕਰਤਾਰਪੁਰ, ਕੇਵਲ ਖਾਨ ਧਰਮਗੜ੍ਹ, ਕਰਮਜੀਤ ਖਾਨ ਜਾਖੂਵਾਲੀ, ਲੁਧਿਆਣਾ ਈਸਟ ਤੋਂ ਹਾਜੀ ਤਸੀਨ ਅਹਿਮਦ, ਇਰਸ਼ਾਦ ਮਹੁੰਮਦ, ਸਾਗੀਰ ਮਹੁੰਮਦ, ਸਤਾਰ ਮਹੁੰਮਦ ਰਾਮਗੜ੍ਹ ਸਰਦਰਾਂ, ਮਹੁੰਮਦ ਇਲਤਾਫ ਲੁਧਿਆਣਾ, ਅਕਰਮ ਅਲੀ ਲੁਧਿਆਣਾ, ਮੰਸੂਰ ਆਲਮ ਬਹਾਮਣੀਆਂ ਕਲਾਂ ਮੋਜੂ ਖਾਨ ਘਨੌਰ, ਗੁਲਜ਼ਾਰ ਮਹੁੰਮਦ ਪਟਿਆਲਾ, ਕੇਸਰ ਖਾਨ ਅਜੀਮਬਾਦ, ਨਫੀਜ਼ ਅਹਿਮਦ ਡੇਰਾਬੱਸੀ, ਮਹੁੰਮਦ ਸੀਤਾਰ, ਜਹੀਰ ਖਾਨ ਬਿਜੋਕੀ ਖਾਨ, ਅਜਮਲ ਖਾਨ ਸਾਬਕਾ ਸਰਪੰਚ, ਇਰਫਾਨ ਖਾਨ ਰੋਹੀੜਾ, ਮਹੁੰਮਦ ਅਸਲਮ ਦਹਿਲੀਜ ਕਲਾਂ, ਅਕਰਮ ਸਿਦਕੀ ਪਟਿਆਲਾ, ਸਰਫਰਾਜ ਖਾਨ ਦਿਉਲ ਭਵਾਨੀਗੜ੍ਹ, ਸਰਫਰਾਜ ਅਲੀ ਭੂਟੋ ਮੋਗਾ,. ਚਰਨਜੀਤ ਖਾਨ ਹੈਪੀ ਸਨੇਟਾ, ਰੂਪ ਚੰਦ ਸਨੇਟਾ, ਮਹੁੰਮਦ ਯੁਨੀਸ ਮਲੇਰਕੋਟਲਾ, ਮਹੁੰਮਦ ਸ਼ਮਸਾਦ ਮਲੇਰਕੋਟਲਾ, ਸਾਕੀਬ ਅਲੀ ਖਾਨ ਮਲੇਰਕੋਟਲਾ, ਸਾਰਜ ਮਹੁੰੰਮਦ ਮਲੇਰਕੋਟਲਾ, ਮਹੁੰੰਮਦ ਮੁਕਰਾਕ ਕਾਫੀ ਮਲੇਰਕੋਟਲਾ, ਸਾਬਰ ਅਲੀ ਢਿਲੋਂ ਮਲੇਰਕੋਟਲਾ, ਮਹੁੰਮਦ ਨਾਜੀਰ ਮਲੇਰਕੋਟਲਾ, ਬਿੰਦਰ ਖਾਨ ਬਲਰਾਨ, ਮਹੁੰਮਦ ਅਲੀਆਸ ਮੁੱਦਕੀ, ਅੰਦਰੀਸ ਖਾਨ (ਜੁਗਨੂੰ) ਦੁੱਗਨੀ, ਰਾਮਜ਼ਾਨ ਖਾਨ ਬੰਗਾਵਾਲੀ ਸ਼ਾਮਲ ਹਨ। ਬਾਕੀ ਮੈਂਬਰਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।

Spread the love

Read more

© Copyright 2021, Punjabupdate.com