ਮੁਲਾਜ਼ਮਾ ਨੇ ਮਨਾਈ ਠੰਡੀ ਅਤੇ ਫੋਕੀ ਲੋਹੜੀ- FIKKI LOHRI celebrated by SANJHA MULAZAM MANCH Punjab and UT in Sector-17, Chandigarh

ਸੈਕਟਰ-17 ਵਿਚ ਮੁਲਾਜਮਾ ਵੱਲੋਂ ਠੰਡ ਵਿਚ ਮਨਾਈ ਠੰਡੀ ਅਤੇ ਫੋਕੀ ਲੋਹੜੀ   

ਚੰਡੀਗੜ੍ਹ,13 ਜਨਵਰੀ

ਸਾਂਝਾ ਮੁਲਾਜਮ ਮੰਚ ਪੰਜਾਬ ਅਤੇ ਯੂ.ਟੀ. ਦੀ ਲੀਡਰਸ਼ਿਪ ਵੱਲੋਂ ਅੱਜ ਸੈਕਟਰ-17 ਦੇ ਪੁੱਲ ਦੇ ਹੇਠ ਇਕ ਅਨੋਖੇ ਢੰਗ ਨਾਲ ਠੰਡੀ ਅਤੇ ਫੋਕੀ ਲੋਹੜੀ ਮਨਾਈ ਗਈ। ਮੁਲਾਜਮ ਆਗੂਆਂ ਵੱਲੋਂ ਆਪਣੇ ਪਰਿਵਾਰਕ ਮੈਂਬਰਾ ਨਾਲ ਪੁੱਲ ਥੱਲੇ ਇਕੱਠੇ ਹੋ ਕੇ ਲੱਕੜਾਂ ਇਕੱਠੀਆਂ ਕਰ ਕੇ ਉਹਨਾ ਨੂੰ ਬਿਨਾਂ ਅੱਗ ਲਾਏ ਉਸ ਦੇ ਆਲੇ ਦੁਆਲੇ ਬੈਠ ਕੇ ਸਰਕਾਰ ਵਿਰੁੱਧ ਨਿਵੇਕਲੇ ਢੰਗ ਨਾਲ ਆਪ ਬਣਾਏ ਲੋਹੜੀ ਦੇ ਗੀਤ ਗਾਉਂਦੇ ਹੋਏ ਸਰਕਾਰ ਤੇ ਤਿੱਖੇ ਵਿਅੰਗ ਕੱਸੇ। ਮੁਲਾਜਮਾ ਦਾ ਕਹਿਣਾ ਸੀ ਕਿ ਤਿਊਹਾਰ ਦੇ ਦਿਨਾਂ ਵਿਚ ਪੰਜਾਬੀ ਸਭਿਆਚਾਰ ਅਨੁਸਾਰ ਪਰਿਵਾਰ ਅਤੇ ਰਿਸਤੇਦਾਰੀਆਂ ਵਿਚ ਕਈ ਤਰਾਂ ਦੇ ਉਪਹਾਰਾਂ ਦਾ ਦੇਣ ਲੈਣ ਲੰਮੇ ਸਮੇਂ ਤੋਂ ਚਲਿਆ ਆ ਰਿਹਾ ਹੈ ਜਿਸ ਤੇ ਸਮਾਜਿਕ ਰੁਤਬੇ ਅਨੁਸਾਰ ਕਾਫੀ ਖਰਚ ਆ ਜਾਂਦਾ ਹੈ। ਪ੍ਰੰਤੂ ਸਰਕਾਰ ਵੱਲੋਂ ਮੁਲਾਜਮਾ ਦੇ ਲੰਮੇ ਸਮੇਂ ਤੋਂ ਵਿੱਤੀ ਲਾਭਾਂ ਤੇ ਰੋਕਾ ਕਾਰਨ ਉਹਨਾ ਦੇ ਤਿਉਹਾਰ ਫਿਕੇ ਰਹਿੰਦੇ ਹਨ, ਇਸੀ ਹੀ ਵਜ੍ਹਾ ਕਰਕੇ ਮੁਲਾਜਮਾਂ ਨੇ ਅੱਜ ਠੰਡੀ, ਫਿਕੀ ਅਤੇ ਫੋਕੀ ਲੋਹੜੀ ਮਨਾਂਈ ਹੈ। ਜਦੋਂ ਕਿ ਪੰਜਾਬ ਦੇ ਵਾਸੀ ਲੋਹੜੀ ਦੇ ਦਿਨਾ ਵਿਚ ਅੱਗ ਸੇਕਦੇ ਹਨ ਅਤੇ  ਨਾਲ ਹੀ ਗਰਮ ਵਸਤੂਆ ਮੁੰਗਫਲੀ , ਰਿਉੜੀਆਂ ਅਤੇ ਤਿਲ ਵਗੈਰਾ ਖਾ ਕੇ ਠੰਡ ਨੂੰ ਦੂਰ ਕਰਦੇ ਹੋਏ ਖੁਸੀ ਵਿਚ ਆਪਣੇ ਰਿਵਾਇਤੀ ਸਾਜਾਂ ਤੇ ਨੱਚਦੇ ਝੂੰਮਦੇ ਹਨ ਤੇ ਪੰਜਾਬ ਸਰਕਾਰ ਦੇ ਮੁਲਾਜਮ ਸੈਕਟਰ-17 ਵਿਚ ਇਕੱਠੇ ਹੋ ਕਿ ਆਪਣੇ ਦੁੱਖ ਦੀ ਦਾਸਤਾਂ ਬਿਆਨ ਕਰ ਰਹੇ ਹਨ।

ਮੁਲਾਜਮ ਆਗੂ ਸੂਖਚੈਨ ਸਿੰਘ ਖਹਿਰਾ,ਗੁਰਮੇਲ ਸਿੰਧੂ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਅਖਬਾਰਾ ਦੀਆਂ ਸੁਰਖਿਆਂ ਤੋਂ ਪਤਾ ਲਗ ਰਿਹਾ ਹੈ ਕਿ ਪੰਜਾਬ ਸਰਕਾਰ ਆਪਣੇ ਮੁਲਾਜਮਾਂ ਨੂੰ ਫਰਵਰੀ ਮਹੀਨੇ ਵਿਚ 6ਵਾਂ ਪੈ ਕਮਿਸ਼ਨ ਦੇਣ ਵਾਲੀ ਹੈ। ਉਹਨਾ ਨੇ ਖਦਸ਼ਾਂ ਪ੍ਰਗਟ ਕੀਤਾ ਕਿ ਤਨਖਾਹ ਕਮਿਸ਼ਨ ਵਿਚ ਇਸ ਸਮੇਂ ਸਬਾਰਡੀਨੇਟ ਸਟਾਫ ਦੇ ਬਹੁੱਤ ਘੱਟ ਮੁਲਾਜਮ ਹਨ। ਉਹ ਤਨਖਾਹ ਕਮਿਸ਼ਨ ਵੱਲੋ  ਵਿਭਾਗਾਂ ਕੋਲੋਂ ਮੰਗੀ ਗਈ ਸੂਚਨਾ ਨੂੰ ਜਲਦੀ ਕੰਪਾਈਲ ਨਹੀਂ ਕਰ ਸਕਦੇ ਤੇ ਇਸ ਸੂਚਨਾ ਉਪਰੰਤ ਤਨਖਾਹ  ਕਮਿਸ਼ਨ ਦੀਆਂ ਬਾਕੀ ਰਹਿੰਦੀਆਂ ਕਾਰਵਾਈਆਂ ਕਰਨ ਲਈ ਅਜੇ ਤੱਕ ਸਰਕਾਰ ਵੱਲੋਂ ਕੋਈ ਵੀ ਬ੍ਰਾਚ/ਸ਼ਾਖਾ ਦਾ ਗੱਠਨ ਨਹੀਂ ਕੀਤਾ ਗਿਆ ਹੈ ਉਹਨਾ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਸੱਚ ਮੁਚ ਹੀ ਮੁਲਾਜਮਾ ਨੂੰ 6ਵਾਂ ਤਨਖਾਹ ਕਮਿਸ਼ਨ ਜਲਦੀ ਦੇਣਾ ਚਾਹੁੰਦੀ ਹੈ ਤੇ ਮੁਲਾਜਮਾ ਦੀਆਂ ਵੋਟਾਂ ਪਾਰਲੀਮੈਂਟ ਚੋਣਾ ਵਿਚ ਪ੍ਰਾਪਤ ਕਰਨਾ ਚਾਹੁ਼ੰਦੀ ਹੈ ਤਾਂ ਤੁਰੰਤ ਤਨਖਾਹ ਕਮਿਸ਼ਨ ਨੂੰ ਸਟਾਫ ਮੁਹੱਇਆ ਕਰਵਾਏ ਨਹੀਂ ਦਾ ਇਹੀ ਸਮਝਿਆ ਜਾਵੇਗਾ ਕਿ ਸਰਕਾਰ ਮੁਲਾਜਮਾ ਦੇ ਅੱਖਾ ਵਿਚ ਘਟਾ ਪਾ ਰਹੀ ਹੈ। ਅੱਜ ਦੇ ਇਸ ਐਕਸ਼ਨ ਵਿਚ ਸੇਵਾ ਨਿਵਰਿਤ ਮੁਲਾਜਮਾ ਨੇ ਵੀ ਸ਼ਿਰਕਤ ਕੀਤੀ ਤੇ ਆਖਿਆ ਕਿ ਉਹ ਜਲਦੀ ਦੀ ਮੁਲਾਜਮਾਂ ਦੇ ਰਾਜਨੀਤਿਕ ਵਿੰਗ ਦੀ ਸਥਾਪਨਾ ਕਰ ਕੇ ਰਾਜਨੀਤਿਕ ਪਾਰਟੀਆਂ ਵੱਲੋ ਮੁਲਾਜਮਾਂ,ਮਜਦੂਰ ਅਤੇ ਕਿਸਾਨਾ ਦੀ ਕੀਤੀ ਜਾ ਰਹੀ ਲੁੱਟ- ਖਸੁੱਟ ਨੂੰ ਬੰਦ ਕਰਨ ਲਈ ਉਪਰਾਲੇ ਕਰਨਗੇ। ਮੁਲਾਜਮ ਆਗੂਆਂ ਨੇ ਮੰਗ ਕੀਤੀ ਕਿ ਉਹਨਾ ਲੰਮੇ ਸਮੇਂ ਤੋਂ ਲਟਕਦੀਆਂ ਆ ਰਹਿਆ ਮੰਗਾਂ  6ਵਾਂ ਤਨਖਾਹ ਕਮਿਸ਼ਨ, ,ਪੁਰਾਣੀ ਪੈਨਸ਼ਨ ਸਕੀਮ, ਮਹਿੰਗਾਈ ਭੱਤੇ ਦੀਆ 4+1 ਕਿਸਤਾਂ, ਬਰਾਬਰ ਕੰਮ ਬਰਾਬਰ ਤਨਖਾਹ, 200 ਰੁ. ਡਵੈਲਪਮੈਂਟ ਟੈਕਸ (ਜਜੀਆ ਟੈਕਸ) ਵਾਪਸ ਲੈਣਾ, ਪਰੋਬੇਸ਼ਨ ਪੀਰੀਅਡ ਪੁਰਾਣੀਆਂ ਹਦਾਇਤਾ ਅਨੁਸਾਰ ਕੀਤਾ ਜਾਵੇ, ਕੱਚੇ ਮੁਲਾਜਮ ਪੱਕੇ ਕਰਨਾ, ਖਾਲੀ ਅਸਾਮੀਆਂ ਤੇ ਪੱਕੀ ਭਰਤੀ ਕਰਨਾ ਆਦਿ ਮੰਗਾ ਨੂੰ ਪਾਰਲੀਮੈਂਟਰੀ ਚੋਣਾ ਦੇ ਚੋਣ ਜਾਬਤੇ ਤੋਂ ਪਹਿਲਾਂ ਪਹਿਲਾ ਪੂਰੀਆਂ ਕੀਤੀਆਂ ਜਾਣ। ਇਸ ਐਕਸ਼ਨ ਵਿਚ ਰਿਟਾਇਰੀ ਮੁਲਾਜਮਾਂ ਵੱਲੋ ਸ੍ਰੀ  ਅਮਰਜੀਤ ਵਾਲੀਆ, ਊਮਾ ਕਾਂਤ ਤਿਵਾੜੀ, ਕਰਨੈਲ ਸਿੰਘ ਸੈਣੀ, ਰਣਜੀਤ ਸਿੰਘ ਮਾਨ, ਦਰਸ਼ਨ ਸਿੰਘ ਪਤਲੀ ਤੋਂ ਇਲਾਵਾ ਪਰਵਿੰਦਰ ਸਿੰਘ ਖੰਗੂੜਾ, ਜਗਦੇਵ ਕੋਲ, ਲਾਭ ਸਿੰਘ,  ਸੁਖਵਿੰਦਰ ਸਿੰਘ, ਗੁਰਚਰਨ ਸਿੰਘ ਹੁੰਦਲ, ਮਨਜੀਤ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ ਸਿੱਧੂ, ਰਜਿੰਦਰ ਕੁਮਾਰ, ਸੁਰਿੰਦਰ ਸਿੰਘ, ਅਮਿਤ ਕਟੋਚ, ਮਨੋਜ ਮੋਦੀ, ਗੁਰਜੀਤ ਸਿੰਘ ਧਨੋਆ, ਭਗਵੰਤ ਬਦੇਸ਼ਾ, ਨਵਰਾਜ ਸਿੰਘ, ਦਲਜੀਤ ਸਿੰਘ, ਗੁਰਨਾਮ ਸਿੰਘ ਸਿੱਧੂ ਪਵਨ ਕੁਮਾਰ, ਗੁਰਵਿੰਦਰ ਸਿੰਘ, ਸੁ਼ਸੀਲ ਜੀ ਆਦਿ ਨੇ ਭਾਗ ਲਿਆ। 

Read more