ਮਾਮਲਾ ਗੜਬੜ ਹੈ: ਕੈਪਟਨ ਵਲੋਂ ਬੁਲਾਈ ਮੰਤਰੀ ਮੰਡਲ ਵਿਚ ਨਹੀਂ ਗਏ ਸਿੱਧੂ -ਮੁੱਖ ਮੰਤਰੀ ਨਾਲ ਟਕਰਾਅ ਦੇ ਚੱਲਦੇ ਚੱਲ ਰਹੇ ਹਨ ਨਾਰਾਜ਼

Old File Photo : 
-ਮਾਮਲਾ ਰਾਹੁਲ ਗਾਂਧੀ ਦੇ ਦਰਬਾਰ ਵਿਚ ਵਿਚਾਰਅਧੀਨ
ਚੰਡੀਗੜ੍ਹ, 6 ਜੂਨ (Gurwinder Sidhu)-
ਲੋਕ ਸਭਾ ਚੋਣਾਂ ਦੌਰਾਨ ਆਪਸੀ ਮਤਭੇਦਾਂ ਦੇ ਚੱਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ ਚੱਲ ਰਹੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੰਤਰੀ ਮੰਡਲ ਦੀ ਮੀਟਿੰਗ ਵਿਚ ਨਹੀਂ ਗਏ। ਚੋਣਾਂ ਤੋਂ ਪਹਿਲੀ ਮੁੱਖ ਮੰਤਰੀ ਵਲੋਂ ਬੁਲਾਈ ਗਈ ਪਹਿਲੀ ਕੈਬਨਿਟ ਮੀਟਿੰਗ ਵਿਚ ਸਿੱਧੂ ਵਲੋਂ ਨਾ ਸ਼ਾਮਲ ਹੋਣ ਦੇ ਸੰਕੇਤ ਉਨ੍ਹਾਂ ਦੇ ਤੇਵਰਾਂ ਤੋਂ ਪਹਿਲਾਂ ਹੀ ਮਿਲ ਰਹੇ ਸਨ। ਦਰਅਸਲ ਕੈਪਟਨ ਅਤੇ ਸਿੱਧੂ ਵਿਚਕਾਰ ਚੱਲ ਰਹੀ ਖਿਚੋਤਾਣ ਦਾ ਮਾਮਲਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦਰਬਾਰ ਵਿਚ ਅੱਧ ਵਿਚਾਲੇ ਲਟਕਿਆ ਪਿਆ ਹੈ। 
ਚੰਡੀਗੜ੍ਹ ‘ਚ ਹੋਣ ਦੇ ਬਾਵਜੂਦ  ਸਿੱਧੂ  ਨੇ ਕੈਬਨਿਟ ਮੀਟਿੰਗ ਤੋਂ ਦੂਰੀ ਬਣਾਈ ਰੱਖੀ ਤੇ  ਪ੍ਰੈੱਸ ਕਾਨਫ਼ਰੰਸ ਕਰ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਮੇਰੇ ‘ਤੇ ਵਿਸ਼ਵਾਸ ਹੀ ਨਹੀਂ ਹੈ। ਸਿਰਫ਼ ਮੇਰੇ ਮਹਿਕਮੇ ਨੂੰ ਹਾਈਲਾਈਟ ਕੀਤਾ ਜਾਂਦਾ ਹੈ ਤੇ ਮੇਰੇ ਮਨ ਨੂੰ ਬੇਹੱਦ ਠੇਸ ਪਹੁੰਚਦੀ ਹੈ। 
——-Navjot Sidhu held a press conference at his residence to list his achievements regarding the performance of the party in urban areas in the recently polls.
Sidhu said he could not be taken for granted as he had been a performer his whole life—“be it cricket, showbiz, motivational talks or politics”. Sidhu did a detailed analysis of the party’s performance in rural and urban areas.
Sidhu claimed that he was being singled out for his “performance” in the recently held elections.————–
ਕਾਂਗਰਸੀ ਹਲਕਿਆਂ ਵਿਚ ਚਰਚਾ ਹੈ ਕਿ ਮੁੱਖ ਮੰਤਰੀ ਨੇ ਰਾਹੁਲ ਗਾਂਧੀ ਕੋਲ ਸਿੱਧੂ ਉਤੇ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਲਾਉਂਦਿਆਂ ਰਿਪੋਰਟ ਭੇਜੀ ਹੈ ਕਿ ਸਿੱਧੂ ਵਲੋਂ ਚੋਣ ਪ੍ਰਚਾਰ ਦੌਰਾਨ ਆਪਣੀ ਹੀ ਸਰਕਾਰ ਉਤੇ ਕੀਤੀਆਂ ਟਿੱਪਣੀਆਂ ਕਾਰਨ ਪਾਰਟੀ ਦੇ ਉਮੀਦਵਾਰਾਂ ਨੂੰ ਨੁਕਸਾਨ ਪਹੁੰਚਿਆ। ਇਸ ਦੇ ਇਲਾਵਾ ਸਿੱਧੂ ਆਪਣੇ ਮਹਿਕਮੇ ਵੱਲ ਧਿਆਨ ਘੱਟ ਦਿੰਦੇ ਹਨ ਅਤੇ ਆਪਣੀ ਸਰਕਾਰ ਖਿਲਾਫ ਜ਼ਿਆਦਾ ਬੋਲਦੇ ਹਨ ਜਿਸ ਦਾ ਵਿਰੋਧੀਆਂ ਵਲੋਂ ਚੋਣਾਂ ਵਿਚ ਲਾਹਾ ਲਿਆ ਜਾਂਦਾ ਹੈ। 
ਇੱਥੇ ਇਹ ਵੀ ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਦੀ ਸ਼ਹਿਰਾਂ ਵਿਚ ਵੋਟ ਘਟਣ ਦੇ ਮਾਮਲੇ ਵਿਚ ਨਵਜੋਤ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਸੀ ਕਿ ਸ਼ਹਿਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਹਨ, ਜਿਨ੍ਹਾਂ ਦੇ ਕਾਰਗੁਜ਼ਾਰੀ ਕਾਰਨ ਪਾਰਟੀ ਸ਼ਹਿਰਾਂ ਵਿਚੋਂ ਹਾਰੀ ਹੈ। 
ਉਧਰ ਇੱਕ ਹਫ਼ਤਾ ਚੁੱਪ ਰਹਿਣ ਤੋਂ ਬਾਅਦ ਸਿੱਧੂ ਨੇ ਚੁੱਪੀ ਤੋੜਦੇ ਹੋਏ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਵਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਪਾਰਟੀ ਦੀ 5 ਸੀਟਾਂ ਉਤੇ ਹੋਈ ਹਾਰ ਲਈ ਉਨ੍ਹਾਂ ਇਕੱਲਿਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਸਗੋਂ ਹਾਰ ਲਈ ਸਾਰੇ ਮੰਤਰੀਆਂ, ਮੁੱਖ ਮੰਤਰੀ ਅਤੇ ਪਾਰਟੀ ਲੀਡਰਾਂ ਦੀ ਸਾਂਝੀ ਜ਼ਿੰਮੇਵਾਰ ਬਣਦੀ ਹੈ। ਸਿੱਧੂ ਨੇ ਕਿਹਾ ਕਿ ਮੈਂ ਤਾਂ  ਸਿਰਫ ਦੋ ਸੀਟਾਂ ਬਠਿੰਡਾ ਅਤੇ ਗੁਰਦਾਸਪੁਰ ਦੀਆਂ ਸੀਟਾਂ ਉਤੇ ਹੀ ਦੋ ਦਿਨ ਪਹਿਲਾਂ ਚੋਣ ਪ੍ਰਚਾਰ ਕਰਨ ਲਈ ਗਿਆ ਸੀ। ਉਨ੍ਹਾਂ ਕੈਪਟਨ ਉਤੇ ਟੇਢੇ ਢੰਗ  ਸਿਆਸੀ ਵਾਰ ਕਰਦਿਆਂ ਕਿਹਾ ਕਿ ਬਠਿੰਡਾ ਲੋਕ ਸਭਾ ਸੀਟ ਕਾਂਗਰਸ ਪਿਛਲੇ 40 ਸਾਲਾਂ ਤੋਂ ਲਗਾਤਾਰ ਹਾਰਦੀ ਆ ਰਹੀ ਹੈ। ਇੱਥੋਂ ਤੱਕ ਕਿ ਮੁੱਖ ਮੰਤਰੀ ਸਾਹਿਬ ਦਾ ਮੁੰਡਾ ਵੀ ਲੱਖਾਂ ਵੋਟਾਂ ਦੇ ਫਰਕ ਨਾਲ ਬਾਦਲਾਂ ਤੋਂ ਹਾਰਿਆ ਸੀ ਅਤੇ ਪਿਛਲੀ ਵਿਧਾਨ ਸਭਾ ਚੋਣ ਮੁੱਖ ਮੰਤਰੀ ਖੁਦ ਲੰਬੀ ਤੋਂ ਹਾਰ ਗਏ ਸਨ। ਸਿੱਧੂ ਨੇ ਆਪਣੀ ਸਫਾਈ ਵਿਚ ਪ੍ਰੈਸ ਕਾਨਫਰੰਸ ਦੌਰਾਨ ਆਪਣੀ ਵਿਭਾਗ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕਰਦਿਆਂ ਦਾਅਵਾ ਕੀਤਾ ਸੀ ਕਿ ਜੇਕਰ ਮੇਰੇ ਵਿਭਾਗ ਦੀ ਕਾਰਗੁਜ਼ਾਰੀ ਮਾੜੀ ਹੁੰਦੀ ਤਾਂ ਕਾਂਗਰਸ ਬਾਕੀ 8 ਸੀਟਾਂ ਉਤੇ ਵੀ ਹਾਰ ਜਾਂਦੀ। ਸਿੱਧੂ ਨੇ ਦਾਅਵਾ ਕੀਤਾ ਕਿ ਪਟਿਆਲਾ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਖਡੂਰ ਸਾਹਿਬ ਅਤੇ ਫਰੀਦਕੋਟ ਸ਼ਹਿਰਾਂ ਵਿਚ ਵੀ ਕਾਂਗਰਸ ਦੇ ਉਮੀਦਵਾਰ ਜਿੱਤੇ ਹਨ।
ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਚੱਲ ਰਿਹਾ ਟਕਰਾਅ ਕੋਈ ਪਹਿਲੀ ਵਾਰ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ ਸਗੋਂ ਪਹਿਲਾਂ ਵੀ ਕਈ ਵਾਰ ਸਿੱਧੂ ਅਮਰਿੰਦਰ ਸਿੰਘ ਦੀ ਕਪਤਾਨੀ ਉਤੇ ਸਵਾਲ ਖੜ੍ਹੇ ਕਰਦੇ ਰਹੇ ਹਨ। ਚਾਹੇ ਉਹ ਪਾਕਿਸਤਾਨ ਦੇ ਪ੍ਰਧਾਨ  ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿਚ ਜਾਣ ਦੀ ਗੱਲ ਹੋਵੇ ਜਾਂ ਫੇਰ ਵਾਪਸ ਆ ਕੇ “ਕੌਣ ਕੈਪਟਨ, ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਹਨ” ਆਦਿ ਟੋਟਕੇ ਵੀ ਸਿਆਸੀ ਗਲਿਆਰਿਆਂ ਵਿਚ ਵਿਵਾਦਾਂ ਵਿਚ ਘਿਰੇ ਰਹੇ ਹਨ। ਇਸ ਤੋਂ ਪਹਿਲਾਂ ਸਿੱਧੂ ਮੁੱਖ ਮੰਤਰੀ ਨਾਲ ਮਿਲ ਕੇ ਉਨ੍ਹਾਂ ਨੂੰ ਆਪਣੇ ਪਿਤਾ ਸਮਾਨ ਕਹਿ ਕੇ ਸੁਲ੍ਹਾ-ਸਫਾਈ ਕਰ ਲੈਂਦੇ ਸਨ ਪ੍ਰੰਤੂ ਇਸ ਵਾਰ ਮੁੱਖ ਮੰਤਰੀ ਨਾਲ ਉਨ੍ਹਾਂ ਦੀਆਂ ਦੂਰੀਆਂ ਕੁੱਝ ਜ਼ਿਆਦਾ ਹੀ ਵੱਧਦੀਆਂ ਨਜ਼ਰ ਆ ਰਹੀਆਂ ਹਨ।
 

Read more