ਮਸਾਲਿਆਂ ਦੀ ਰਾਣੀ ਛੋਟੀ ਇਲਾਇਚੀ ਕਰੇਗੀ ਲੋਕਾਂ ਦੀ ਜੇਬ ਹਲਕੀ

120 ਫੀਸਦੀ ਤੱਕ ਵਧਿਆ ਛੋਟੀ ਇਲਇਚੀ ਦੇ ਭਾਅ   

Gurwinder Singh Sidhu : ਮਸਾਲਅਿਾਂ ਦੀ ਰਾਣੀ ਨਾਲ ਜਾਣੀ ਜਾਂਦੀ ਛੋਟੀ ਇਲਾਇਚੀ ਦਾ ਸਵਾਦ ਲੈਣ ਲਈ ਲੋਕਾਂ ਨੂੰ ਭਾਰੀ ਕੀਮਤ ਅਦਾ ਕਰਨੀ ਪਵੇਗੀ।ਕਿਉਂਕਿ ਪ੍ਰਚੂਨ ਬਜ਼ਾਰ ਵਿੱਚ ਇਸਦੀ ਕੀਮਤ ਅਸਮਾਨ ਨੂੰ ਛੂਹਦੀ ਹੋਈ 4000 ਰੁਪਏ ਪ੍ਰਤੀ ਕਿਲੋ ਹੋਰ ਗਈ ਹੈ ਜੋ ਕਿ ਕੁਝ ਦਿਨ ਪਹਿਲਾਂ 1700 ਤੋਂ 1800 ਰੁਪਏ ਪ੍ਰਤੀ ਕਿਲੋ  ਸੀ।
ਇਲਾਇਚੀ ਦਾ ਇਸਤੇਮਾਲ ਮਸਾਲਿਆਂ ਤੋਂ ਇਲਾਵਾ ਚਾਹ ਨੂੰ ਖੁਸਬੂਦਾਰ ਅਤੇ ਸਵਾਦ ਬਣਾਉਣ ਅਤੇ ਆਯੂਰਵੈਦਿਕ ਦਵਾਈਆਂ ਬਣਾਉਣ ਲਈ ਵੀ ਕੀਤਾ ਜਾਂਦਾ ਹੈ।ਪਰ ਹੁਣ ਭਾਅ ਅਸਮਾਨੀ ਚੜਨ ਕਰਕੇ ਹੋਟਲ ਅਤੇ ਢਾਬੇ ਵਾਲਿਆਂ ਦੁਆਰਾ ਇਲਾਇਚੀ ਦਾ ਇਸਤੇਮਾਨ ਘੱਟ ਕੀਤਾ ਜਾਂਦਾ ਹੈ ਅਤੇ ਇਸਦੀ ਜਗ੍ਹਾਂ ਸੌਫ ਅਤੇ ਮਿਸਰੀ ਗ੍ਰਾਹਕਾਂ ਅੱਗੇ ਰੱਖੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਦੱਖਣ ਭਾਰਤ ਵਿੱਚ ਕੇਰਲਾ ਵਿੱਚ ਹੀ ਜ਼ਿਆਦਾਤਰ ਮਸਾਲਿਆਂ ਦੀ ਪੈਦਾਵਰ ਕੀਤੀ ਜਾਂਦੀ ਹੈ ਅਤੇ ਕੇਰਲਾ ਵਿੱਚ ਆਏ ਹੜ੍ਹਾਂ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।ਜਿਸ ਕਾਰਨ ਛੋਟੀ ਇਲਾਇਚੀ ਦੇ ਭਾਅ ਅਸਮਾਨ ਨੂੰ ਛੂਹਣ ਲੱਗੇ ਹਨ।

Read more