ਮਲਟੀਪਰਪਜ਼ ਹੈਲਥ ਵਰਕਰਾਂ ਵਲੋਂ ਡਾਇਰੈਕਟਰ ਸਿਹਤ ਨਾਲ ਮੁਲਾਕਾਤ

-ਹੈਲਥ ਵਰਕਰਾਂ ਦੀ ਲਟਕ ਰਹੀ ਭਰਤੀ ਦਾ ਮੁੱਦਾ ਉਠਾਇਆ

-10 ਦਿਨਾਂ ਦਾ ਅਲਟੀਮੇਟਮ, ਸਿਹਤ ਮੰਤਰੀ ਦੇ ਘੇਰਾਓ ਦਾ ਐਲਾਨ

ਚੰਡੀਗੜ੍ਹ, 14 ਸਤੰਬਰ

ਅੱਜ ਸਲੈਕਟਡ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ (1263) ਦੇ ਆਗੂਆਂ ਨੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਅੰਮ੍ਰਿਤਸਰ ਦੀ ਅਗਵਾਈ ਹੇਠ ਡਾਇਰੈਕਟਰ ਸਿਹਤ ਨਰੇਸ਼ ਕਾਂਸਰਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਡਾਇਰੈਕਟਰ ਨਾਲ 1263 ਮਲਟੀਪਰਪਜ਼ ਹੈਲਥ ਵਰਕਰਾਂ ਦੀ ਕਾਫੀ ਸਮੇਂ ਤੋਂ ਲਟਕ ਰਹੀ ਭਰਤੀ ਦਾ ਮੁੱਦਾ ਉਠਾਇਆ ਗਿਆ।

ਮੀਟਿੰਗ ‘ਚ ਵਿਚਾਰੇ ਗਏ ਮਾਮਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਭਰਤੀ ਪ੍ਰੀਕਿਰਿਆ ਉਪਰ ਕਰੀਬ ਇੱਕ ਸਾਲ ਤੱਕ ਕੇਸ ਚੱਲਣ ਤੋਂ ਬਾਅਦ ਬੀਤੀ 23 ਮਈ ਨੂੰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਇਸ ਕੇਸ ਦਾ ਨਿਬੇੜਾ ਕਰਦਿਆਂ ਸਿਹਤ ਵਿਭਾਗ ਨੂੰ ਜਲਦ ਭਰਤੀ ਪ੍ਰੀਕਿਰਿਆ ਪੂਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਪਰ ਅੱਜ 3 ਮਹੀਨੇ ਤੋਂ ਵੱਧ ਦਾ ਸਮਾਂ ਬੀਤੇ ਜਾਣ ਦੇ ਬਾਵਜੂਦ ਵੀ ਸਿਹਤ ਵਿਭਾਗ ਇਸ ਭਰਤੀ ਨੂੰ ਨੇਪਰੇ ਚਤੜ੍ਹਣ ਲਈ ਗੰਭੀਰਤਾ ਨਹੀਂ ਦਿਖਾ ਰਿਹਾ। ਯੂਨੀਅਨ ਆਗੂਆਂ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਅੱਜ ਫਿਰ ਸਿਹਤ ਡਾਇਰੈਕਟਰ ਨੇ ਥੋੜ੍ਹੇ ਦਿਨਾਂ ਵਿਚ ਭਰਤੀ ਪੂਰੀ ਕਰਨ ਦਾ ਲਾਰਾ ਲਾਇਆ ਪਰ ਯੂਨੀਅਨ ਨੇ ਹੁਣ ਇਸ ਲਾਰੇ ਉਤੇ ਅਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਅਗਲੇ 10 ਦਿਨਾਂ ‘ਚ ਜੇਕਰ ਵਿਭਾਗ ਨੇ ਇਸ ਭਰਤੀ ਨੂੰ ਪੂਰਾ ਨਾ ਕੀਤਾ ਤਾਂ ਪੰਜਾਬ ਭਰ ਦੇ ਹੈਲਥ ਵਰਕਰ ਸਿਹਤ ਡਾਇਰੈਕਟਰ ਅਤੇ ਸਿਹਤ ਮੰਤਰੀ ਖਿਲਾਫ਼ ਸੰਘਰਸ਼ ਕਰਦੇ ਹੋਏ ਆਉਣ ਵਾਲੀ 27 ਸਤੰਬਰ ਨੂੰ ਸਿਹਤ ਮੰਤਰੀ ਦੀ ਕੋਠੀ ਦਾ ਪਟਿਆਲਾ ਵਿਖੇ ਘੇਰਾਓ ਕਰਨਗੇ। ਜਿਸ ਦੀ ਜ਼ਿੰਮੇਵਾਰੀ ਸਿਹਤ ਮਹਿਕਮੇ ਅਤੇ ਸਿਹਤ ਮੰਤਰੀ ਦੀ ਹੋਵੇਗੀ। ਇਸ ਮੌਕੇ ਸੂਬਾ ਸਕੱਤਰ ਹਰੀ ਸਿੰਘ, ਸੀਨੀਅਰ ਬੁਲਾਰਾ ਸਰੇਸ਼ ਬਠਿੰਡਾ, ਸੂਬਾ ਕਫਸ਼ੀਅਰ ਰਜਿੰਦਰ ਫਾਜ਼ਿਲਕਾ, ਜਢਵੰਤ ਸਿੰਘ, ਗੁਰਪ੍ਰੀਤ ਮਾਨਸਾ, ਨਵਦੀਪ ਸੰਗਰੂਰ, ਸਤਨਾਮ ਫਿਰੋਜ਼ਪੁਰ, ਮਨਦੀਪ ਰੋਪੜ, ਪਲਵਿੰਦਰ ਮੋਗਾ, ਸੁਖਵੀਰ ਪਟਿਆਲਾ, ਗੁਲਸ਼ਨ ਨਵਾਂ ਸ਼ਹਿਰ,  ਮੰਗਲ ਭਾਰੂ ਅਤੇ ਇੰਦਰਜੀਤ ਲੁਧਿਆਣਾ ਆਦਿ ਆਗੂ ਸ਼ਾਮਿਲ ਸਨ।

Read more