ਮਨਜੀਤ ਸਿੰਘ ਜੀ. ਕੇ. ਵੱਲੋਂ ਗੋਲਕ ਦੇ ਪੈਸੇ ਦੀ ਹੇਰਾ ਫੇਰੀ ਦਾ ਮਾਮਲਾ

– ਜੀ. ਕੇ. ਕੋਲੋਂ ਗੋਲਕ ਦਾ ਪੈਸਾ ਉਗਰਾਹੁਣ ਲਈ ਹਾਈ ਕੋਰਟ ਤੱਕ ਪਹੁੰਚ ਕਰਾਂਗੇ : ਸਿਰਸਾ

Punjab update

ਨਵੀਂ ਦਿੱਲੀ, 19 ਅਗਸਤ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਸਾਬਕਾ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ. ਕੇ. ਦੇ ਖਿਲਾਫ ਪ੍ਰਧਾਨ ਹੁੰਦਿਆਂ ਗੁਰੂ ਦੀ ਗੋਲਕ ਦੇ ਪੈਸੇ ਦੀ ਕੀਤੀ ਹੇਰੀ ਫੇਰੀ ਦੇ ਪੁਲਿਸ ਕੋਲ ਦਰਜ ਮੁਕੱਦਮੇ ਵਿਚ ਅੱਜ ਮੌਜੂਦਾ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੂੰ ਕ੍ਰਾਈਮ ਬ੍ਰਾਂਚ ਵਿਚ ਬੁਲਾ ਕੇ ਬਿਆਨ ਦਰਜ ਕੀਤੇ ਗਏ। ਯਾਦ ਰਹੇ ਕਿ ਇਹ ਕੇਸ ਮਾਣਯੋਗ ਜੱਜ ਵੱਲੋਂ ਧਾਰਾ 409 ਤੇ ਹੋਰ ਧਾਰਾਵਾਂ ਲਗਾ ਕੇ ਕ੍ਰਾਈਮ ਬ੍ਰਾਂਚ ਨੂੰ ਤਬਦੀਲ ਕੀਤਾ ਗਿਆ ਸੀ।

        ਬਿਆਨ ਦਰਜ ਕਰਵਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੀz ਸਿਰਸਾ ਨੇ ਦੱਸਿਆ ਕਿ ਜਿਹੜਾ ਕੇਸ ਸ੍ਰੀ ਜੀ. ਕੇ ਖਿਲਾਫ ਦਰਜ ਹੈ, ਉਸ ਸਬੰਧੀ ਮੇਰੇ ਤੋਂ ਜਾਣਕਾਰੀ ਮੰਗੀ ਗਈ। ਉਹਨਾਂ ਕਿਹਾ ਕਿ ਪੁਲਿਸ ਨੇ ਜੋ ਵੀ ਜਾਣਕਾਰੀ ਮੰਗੀ ਸੀ, ਉਹ ਮੈਂ ਸਾਰੀ ਸਬੂਤਾਂ ਸਮੇਤ ਦੱਸ ਦਿੱਤੀ ਹੈ। ਉਹਨਾਂ ਕਿਹਾ ਕਿ ਮੈਂ ਪੁਲਿਸ ਨੂੰ ਦੰਸਿਆ ਕਿ  ਪੈਸੇ ਕੱਢਵਾਉਣ ਲਈ ਕੀ ਤਰੀਕਾ ਵਰਤਿਆ ਜਾਂਦਾ ਸੀ ਤੇ ਪੈਸੇ ਕੱਢਵਾਉਣ ਲਈ ਕਿਸ -ਕਿਸ ਦੇ ਹਸਤਾਖਰ ਹੁੰਦੇ ਸੀ। ਉਹਨਾਂ  ਕਿਹਾ ਕਿ ਮੈਂ ਇਹ ਵੀ  ਦੱਸਿਆ ਕਿ ਪੈਸੇ ਉਦੋਂ ਹੀ ਕਿਉਂ ਕੱਢਵਾਏ ਜਾਂਦੇ ਸੀ ਜਦੋਂ ਮੈਂ ਬਾਹਰ ਹੁੰਦਾ ਸੀ ਤੇ ਚਾਰਜ ਕਿਸੇ ਹੋਰ ਕੋਲ ਹੁੰਦਾ ਸੀ। ਉਹਨਾਂ  ਦੱਸਿਆ ਕਿ ਇਹ ਜਾਣਕਾਰੀ ਵੀ ਮੈਂ ਸਾਂਝੀ ਕੀਤੀ ਕਿ ਡਾਲਰ ਤੇ ਹੋਰ ਵਿਦੇਸ਼ੀ ਕਰੰਸੀ ਜੋ ਗੁਰਦੁਆਰਾ ਸਾਹਿਬ ਕੋਲ ਜਮਾਂ ਸੀ, ਉਸਨੂੰ ਵਿਦੇਸ਼ਾਂ ਵਿਚ ਅਦਾਇਗੀ ਲਈ ਕਿਵੇਂ ਕੱਢਵਾਇਆ ਜਾਂਦਾ ਸੀ।  ਉਹਨਾਂ ਕਿਹਾ ਕਿ ਮੈਂ ਸਮੁੱਚੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ ਕਿ ਕਿਵੇਂ  ਗੁਰਦੁਆਰਾ ਫੰਡਾਂ ਵਿਚ ਜਮਾਂ ਵਿਦੇਸ਼ੀ ਕਰੰਸੀ ਕੱਢਵਾਈ ਗਈ । ਸ੍ਰੀ ਸਿਰਸਾ ਨੇ  ਕਿਹਾ ਕਿ ਉਹਨਾਂ ਨੂੰ ਜੋ ਵੀ ਜਾਣਕਾਰੀ ਸੀ, ਉਹ  ਸਾਰੀ ਉਹਨਾਂ ਨੇ ਪੁਲਿਸ ਦੀ ਪੜਤਾਲ ਅਨੁਸਾਰ ਦੱਸ ਦਿੱਤੀ ਹੈ।

ਉਹਨਾਂ ਕਿਹਾ ਕਿ ਉਹ ਬਿਲਕੁਲ ਕਿਸੇ ਵੀ ਤਰੀਕੇ ਕਿਸੇ ਨੂੰ ਗੁਰਦੁਆਰਾ ਕਮੇਟੀ ਦੀ ਇਸ ਲੁੱਟ ਖਸੁੱ ਦੇ ਮਾਮਲੇ ਵਿਚ  ਬਚਾਉਣ ਦੀ ਕੋਸ਼ਿਸ਼ ਨਹੀਂ ਕਰਨਗੇ ਤੇ ਨਾ ਹੀ ਕੋਈ ਗੁਰੁਦਆਰਾ ਸਾਹਿਬ ਦੀ ਚੋਰੀ ਕਰ ਕੇ ਕੋਈ ਬੱਚ ਸਕਦਾ ਹੈ।  ਉਹਨਾਂ ਕਿਹਾ ਕਿ ਬੇਸ਼ੱਕ ਮੈਨੂੰ ਸਿੱਧੇ ਅਸਿੱਧੇ ਤਰੀਕੇ ਡਰਾਉਣ ਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਕਿਸੇ ਤੋਂ ਡਰਨ ਵਾਲਾ ਨਹੀਂ ਤੇ ਗੁਰੂ ਦੇ ਸੱਚੇ ਸਿੱਖ ਵਜੋਂ ਹਮੇਸ਼ਾ ਆਪਣੇ ਫਰਜ਼ ‘ਤੇ ਪਹਿਲਾ ਦੇਵਾਂਗੇ।  ਉਹਨਾਂ ਕਿਹਾ ਕਿ ਇਹ ਗੁਰੂ ਦੀ ਗੋਲਕ ਹੈ ਅਤੇ ਗੁਰੂ ਆਪ ਹੀ ਉਹਨਾਂ ਲੋਕਾਂ ਨੂੰ ਡੰਡ ਲਾਉਂਦਾ ਹੈ ਜਿਹੜੇ ਲੋਕ  ਲੋਕਾਂ ਦੀ ਭਾਵਨਾ ਨਾਲ ਖਿਲਵਾੜ ਕਰ ਕੇ ਗੁਰੂ ਦੀ ਗੋਲਕ ਦੇ ਪੈਸੇ ਦੀ ਹੇਰਾ ਫੇਰੀ ਕਰਦੇ ਹਨ। ਉਹਨਾਂ ਕਿਹਾ ਕਿ ਇਸਦਾ ਪ੍ਰਤੱਖ ਪ੍ਰਮਾਣ ਸ੍ਰੀ ਜੀ. ਕੇ. ਹਨ ਜਿਹਨਾਂ ਦੇ ਪਹਿਲਾਂ ਹਾਲਾਤ ਕੀ ਸਨ ਤੇ ਹੁਣ ਕੀ ਹਾਲਾਤ ਹਨ।

ਸਵਾਲਾਂ ਦੇ ਜਵਾਬ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਸੰਗਤ ਵੱਲੋਂ ਗੁਰੂ ਕੀ ਗੋਲਕ ਦਾ ਪੈਸਾ ਸ੍ਰੀ ਜੀ. ਕੇ. ਤੋਂ ਵਸੂਲਣ ਲਈ ਬਹੁਤ ਦਬਾਅ ਬਣਾਇਆ ਗਿਆ ਹੈ ਤੇ ਅਸੀਂ ਇਸ ਰਿਕਵਰੀ ਵਾਸਤੇ ਜੀ. ਕੇ. ਨੂੰ ਨੋਟਿਸ ਜਾਰੀ ਕਰ ਰਹੇ ਹਾਂ। ਉਹਨਾਂ ਕਿਹਾ ਕਿ ਜੇਕਰ ਜੀ. ਕੇ. ਨੇ ਨੋਟਿਸ ਦੇ ਜਵਾਬ ਵਿਚ ਪੈਸਾ ਵਾਪਸ ਗੁਰੂ ਘਰ ਜਮਾਂ ਨਾ ਕਰਵਾਇਆ ਤਾਂ ਫਿਰ ਉਸਦੀ ਜਾਇਦਾਦ ਜ਼ਬਤ ਕਰ ਕੇ ਅਤੇ ਨਿਲਾਮੀ  ਕਰ ਕੇ ਪੈਸੇ ਵਸੂਲਣ ਲਈ ਅਸੀਂ ਹਾਈ ਕੋਰਟ ਤੱਕ ਪਹੁੰਚ ਕਰਾਂਗੇ ਤਾਂ ਕਿ ਅਦਾਲਤੀ ਨਿਗਰਾਨੀ ਹੇਠ ਹੀ ਉਸਦੀ ਜਾਇਦਾਦ ਜ਼ਬਤ ਕੀਤੀ ਜਾਵੇ ਤੇ ਨਿਲਾਮੀ ਕਰ ਕੇ ਗੁਰੂ ਘਰ ਦਾ ਪੈਸਾ ਵਾਪਸ ਦੁਆਇਆ ਜਾ ਸਕੇ।

Read more