x ਭਾਰਤੀ ਰੇਲਵੇ ਨੂੰ ਪ੍ਰਦੂਸ਼ਣ ਮੁਕਤ ਕਰਨ ਬਾਰੇ ਕੀ ਕਰ ਰਹੇ ਹਨ ਵਿੱਤ ਮੰਤਰੀ, ਜਾਣੋਂ - Punjab Update | Punjab Update

ਭਾਰਤੀ ਰੇਲਵੇ ਨੂੰ ਪ੍ਰਦੂਸ਼ਣ ਮੁਕਤ ਕਰਨ ਬਾਰੇ ਕੀ ਕਰ ਰਹੇ ਹਨ ਵਿੱਤ ਮੰਤਰੀ, ਜਾਣੋਂ

ਵਿੱਤ ਮੰਤਰੀ ਨੇ ਕਿਹਾ ਕਿ ਨਹੀਂ ਵਧਾਏ ਗਏ ਕਿਰਾਏ
ਭਾਰਤੀ ਰੇਲਵੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਚਨਬੱਧ

ਗੁਰਵਿੰਦਰ ਸਿੰਘ ਸਿੱਧੂ

ਕੇਂਦਰੀ ਵਿੱਤ ਮੰਤਰੀ ਨੇ ਅੱਜ ਕੇਂਦਰੀ ਬਜ਼ਟ ਪੇਸ਼ ਕਰਦੇ ਹੋਏ ਵਿੱਚ ਰੇਲਵੇ ਲਈ ਵੱਡੀਆਂ ਘੋਸ਼ਨਾਵਾਂ ਕੀਤੀਆਂ।ਉਨ੍ਹ੍ਹਾਂ ਨੇ ਰੇਲ ਗੱਡੀਆਂ ਵਿੱਚ ਸਫਾਈ ਅਤੇ ਸੁਰੱਖਿਆਂ ‘ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਭਾਰਤ ਦੀ ਅਰਥ ਵਿਵਸਥਾ ਵਿੱਚ ਰੇਲਵੇ ਦਾ ਬਹੁਾ ਵੱਡਾ ਯੋਗਦਾਨ ਹੈ।ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ 300 ਕਿਲੋ ਮੀਟਰ ਮੈਟਰੋਂ ਪ੍ਰੋਜੈਕਟਾਂ ਨੰ ਮੰਨਜੂਰੀ ਦਿੱਤੀ ਗਈ ਹੈ।ਅਤੇ 657 ਕਿਲੋ ਮੀਟਰ ਮੈਟਰੋਂ ਪ੍ਰੋਜੈਕਟਾਂ ਦਾ ਕੰਮ ਇਸ ਸਾਲ ਸ਼ੁਰੂ ਕਰ ਦਿੱਤਾ ਜਾਵੇਗਾ।ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੁਆਰਾ ‘ਅਦਰਸ਼ ਕਿਰਾਇਆ ਕਾਨੂੰਨ; ਲਾਗੂ ਕਰਨ ਦਾ ਪ੍ਰਸਤਾਵ ਪੇਸ਼ ਕੀਤਾ।ਇਸਦੇ ।ਇਸ ਦੇ ਤਹਿਤ ਯਾਤਰੀਆਂ ਦੀਆਂ ਦੀਆਂ ਜਰੂਰਤਾਂ, ਸਹੂਲਤਾਂ ਅਤੇ ਰੇਲਵੇ ਵਿਭਾਗ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕਿਰਾਇਆਂ ਤੈਅ ਕੀਤਾ ਜਾਵੇਗਾ।

ਵਿੱਤ ਮੰਤਰੀ ਨੇ ਕਿਹਾ ਕਿ ਭਾਰਤੀ ਰੇਲਵੇ ਵਿੱਚ ਜਨਤਕ ਨਿੱਜੀ ਹਿੱਸੇਦਾਰੀ  (ਪਬਲਿਕ ਪ੍ਰਾਇਵੇਟ ਪਾਟਨਰਸ਼ਿਪ) ਤਹਿਤ ਰੇਲ ਵਿੱਚ ਜਨਤਕ ਨਿੱਜੀ ਹਿੱਸੇਦਾਰੀ ਨੂੰ ਮੰਨਜ਼ੂਰੀ ਦਿੱਤੀ ਹੈ।ਜਿਸ ਕਾਰਨ ਹੁਣ ਦੇਸ਼ ਵਿੱਚ ਨਿੱਜੀ ਰੇਲਾਂ ਵੀ ਰੇਲ ਪੱਟੜੀ ‘ਤੇ ਤੋੜਦੀਆਂ ਹੋਇਆਂ ਨਜ਼ਰ ਆਉਣ ਗਈਆਂ।ਭਾਰਤੀ ਰੇਲ ਦੁਆਰਾ ਇੰਨਾਂ ਰੇਲਾਂ ਨੂੰ ਸੈਲਾਨੀ ਥਾਵਾਂ ‘ਤੇ ਹੀ ਚਲਾਉਣ ਦੀ ਯੋਜਨਾ ਬਣਾਈ ਗਈ ਹੈ ਸਰਕਾਰ ਦੀ 100 ਦਿਨਾਂ ਦੀ ਯੋਜਨਾਂ ਤਹਿਤ ਆਈਆਰਟੀਸੀ ਨੂੰ ਦੋ ਗੱਡੀਆਂ ਦਿੱਤੀਆਂ ਜਾਣਗੀਆਂ।ਜਿੰਨ੍ਹਾਂ ਵਿੱਚ ਯਾਤਰੀਆਂ ਨੰ ਸਾਰੀਆਂ ਸਹੂਲਤਾਂ ਮੁਹਇਆਂ ਕਰਵਾਈਆਂ ਜਾਣ ਗਈਆ।


ਵਿੱਤ ਮੰਤਰੀ ਨੇ ਦੱਸਿਆ ਕਿ ਅਸੀਂ ਨਾ ਸਿਰਫ ਰੇਲਾਂ ਦੀ ਰਫਤਾਰ ਵੱਲ ਧਿਆਨ ਦੇ ਰਹੇ ਹਾਂ, ਸਗੋ ਅਸੀਂ ਆਵਜਾਈ ਦੇ ਆਧੁਨਿਕੀਕਰਨ ਦੇ ਵੱਲ ਵੀ ਵਿਸ਼ੇਸ ਧਿਆਨ ਦੇ ਰਹੇ ਹਾਂ। ਭਾਰਤੀ ਰੇਲਵੇ ਦੁਆਰਾ ਜਲਦੀ ਹੀ ਯਰੂਪੀਅਂ ਸੰਕੇਤਾਂ ਦੇ ਢਾਂਚੇ ਨੂੰ ਅਪਣਾਉਣ ‘ਤੇ ਵਿਚਾਰ ਕੀਤੀ ਜਾ ਰਹੀ ਹੈ।ਜਿਸਦੇ ਨਾਲ ਰੇਲਵੇ ਦਾ ਸਫਰ ਪਹਿਲਾਂ ਨਾਲੋਂ ਜ਼ਿਅਦਾ ਸੁਰੱਖਿਅਤ ਹੋਵੇਗਾ।

ਵਿੱਤ ਮੰਤਰੀ ਨੇ ਕਿਹਾ ਕਿ ਸਾਨੂੰ ਰੇਲਵੇ ਦੇ ਆਧੁਨਿਕੀਕਰਨ ਅਤੇ ਬੁਨਿਆਦੀ ਢਾਂਚੇ ਨਮੂ ਮਜ਼ਬੂਤ ਕਰਨ ਲਈ 50 ਲੱਖ ਕਰੋੜ ਰੁਪਏ ਦੀ ਜ਼ਰੂਰਤ ਹੈ।ਇੰਨ੍ਹਾਂ ਸਾਰੀਆਂ ਯੋਜਨਾਵਾਂ ਨੂੰ ਅਸੀਂ 2030 ਤੱਕ ਪੂਰਾ ਕਰ ਲਵਾਗੇ।ਉਨ੍ਹਾਂ ਕਿਹਾ ਕਿ ਸਾਡਾ ਸਾਰਾ ਧਿਆਨ ਯਾਤਰੀਆਂ ਦੀ ਸੁਰੱਖਿਆਂ ਵੱਲ ਹੈ।ਇਸ ਲਈ ਸਾਰੀਆਂ ਰੇਲ ਗੱਡੀਆਂ ਅਤੇ ਸਟੇਸ਼ਨਾਂ ‘ਤੇ ਸੀਸੀਟੀਵੀ ਕੈਮਰੇ ਲਗਾਉਣ ਬਾਰੇ ਚਰਚਾ ਕੀਤੀ ਜਾ ਰਹੀ ਹੈ।


ਵਿੱਤ ਮੰਤਰੀ ਨੇ ਰੇਲ ਬਜਟ ਪੇਸ਼ ਕਰਦੇ ਹੋਏ ਦੱਸਿਆ ਕਿ ਯਾਤਰੀਆਂ ਦੇ ਕਿਰਾਏ ਵਿੱਚ ਕੋੋੋਈ ਵਾਧਾ ਨਹੀਂ ਕੀਤਾ ਗਿਆ ਹੈ।ਉਨ੍ਹਾਂ ਨਟ ਸੱਸਿਆ ਕਿ ਰੇਲ ਮੰਤਰੀ ਪਿਯੂਸ਼ ਗੋਇਲ ਦੁਆਰਾ ਦਿੱਤੀ ਗਈ ਯੋਜਨਾ ਨੰੁ ਵੀ ਸ਼ਾਮਿਲ ਕੀਤਾ ਗਿਆ ਹੈ।ਜਿਸ ਤਹਿਤ 22 ਰੇਲਵੇ ਸਟੇਸ਼ਨਾਂ ਦਾ ਮੁੜ ਵਿਕਾਸ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਵਿੱਤ ਮੰਤਰੀ ਨੇ ਦੱਸਿਆ ਕਿ ਇਸ ਸਮੇਂ ਭਾਰਤੀ ਰੇਲਵੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਉਹ ਡੀਜ਼ਲ ਇੰਜਣਾਂ ਨੂੰ ਬਿਜਲੀ ਇੰਜਣਾਂ ਵਿੱਚ ਬਦਲਣ ਦੀ ਯੋਜਨਾ ‘ਤੇ ਕੰਮ ਕਰ ਰਹੇ ਹਨ। ਅਸੀਂ ਜਲਦੀ ਹੀ ਭਾਰਤੀ ਰੇਲਵੇ ਨੂੰ ਜਲਦੀ ਹੀ ਪ੍ਰਦੂਸ਼ਣ ਮੁਕਤ ਕਰ ਦਾ ਟੀਚਾ ਲੈ ਕੇ ਚੱਲੇ ਹੋਏ ਹਾਂ।
    

Read more