ਭਾਰਤੀ ਚੋਣ ਕਮਿਸ਼ਨ ਵੱਲੋਂ ਨਵਰਾਜ ਬਰਾੜ, ਪੀ.ਸੀ.ਐਸ. ਪੱਟੀ ਦੇ ਐਸ.ਡੀ.ਐਮ. ਨਿਯੁਕਤ

ਚੰਡੀਗਡ•, 19 ਅਪ੍ਰੈਲ : ਭਾਰਤੀ ਚੋਣ ਕਮਿਸ਼ਨ ਨੇ ਅੱਜ ਇਕ ਹੁਕਮ ਜਾਰੀ ਕਰਕੇ ਨਵਰਾਜ ਬਰਾੜ, ਪੀ.ਸੀ.ਐਸ. ਨੂੰ ਪੱਟੀ ਦਾ ਐਸ.ਡੀ.ਐਮ. ਨਿਯੁਕਤ ਕੀਤਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮ ਅਨੁਸਾਰ ਨਵਰਾਜ ਬਰਾੜ, ਪੀ.ਸੀ.ਐਸ. (ਪੰਜਾਬ-2014) ਨੂੰ ਪੱਟੀ ਦਾ ਐਸ.ਡੀ.ਐਮ. ਕਮ-ਰਿਟਰਨਿੰਗ ਅਫਸਰ ਹਲਕਾ ਨੰ.-23 ਵਿਧਾਨ ਸਭਾ ਨਿਯੁਕਤ ਕੀਤਾ ਹੈ।

ਉਨ•ਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਸ੍ਰੀ ਨਵਰਾਜ ਬਰਾੜ, ਪੀ.ਸੀ.ਐਸ. ਨੂੰ ਤੁਰੰਤ ਅਹੁਦਾ ਸੰਭਾਲਣ ਦੇ ਹੁਕਮ ਦਿੱਤੇ ਗਏ ਹਨ। ਅਧਿਕਾਰੀ ਨੂੰ ਹੁਕਮਾਂ ਦੀ ਪਾਲਣਾ ਸਬੰਧੀ ਰਿਪੋਰਟ ਕਮਿਸ਼ਨ ਨੂੰ ਭੇਜਣ ਲਈ ਵੀ ਕਿਹਾ ਗਿਆ ਹੈ।

ਉਨ•ਾਂ ਦੱਸਿਆ ਕਿ ਕਮਿਸ਼ਨ ਵੱਲੋਂ ਅਨਮੋਲ ਧਾਲੀਵਾਲ, ਐਸ.ਡੀ.ਐਮ. ਪੱਟੀ ਨੂੰ ਸੀਵਿਜਲ ਐਪ ਤੇ ਪ੍ਰਾਪਤ ਸ਼ਿਕਾਇਤ ਦੇ ਨਿਪਟਾਰੇ ਵਿੱਚ ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਬਦਲਿਆ ਹੈ।    

Read more