ਭਾਰਤੀ ਚੋਣ ਕਮਿਸ਼ਨ ਨੇ ਵਿਭਿੰਨ ਪ੍ਰਸਤਾਵਾਂ ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ, 15 ਅਪ੍ਰੈਲ :

ਭਾਰਤੀ ਚੋਣ ਕਮਿਸ਼ਨ ਨੇ ਅੱਜ ਪੰਜਾਬ ਸਰਕਾਰ ਦੇ ਵਿਭਿੰਨ ਪ੍ਰਸਤਾਵਾਂ ਲਈ ਮਨਜ਼ੂਰੀ ਦੇ ਦਿੱਤੀ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਕਮਿਸ਼ਨ ਨੇ ਯੂਥ ਸਰਵਿਸ ਵਿਭਾਗ ਨੂੰ ਸਰਵਿਸ ਪ੍ਰੋਵਾਇਡਰਜ਼ ਦੀ ਚੋਣ ਲਈ ਟੈਂਡਰ ਜਾਰੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਕਮਿਸ਼ਨ ਵੱਲੋਂ ਪ੍ਰਸ਼ਾਸਨਿਕ ਪ੍ਰਵਾਨਗੀ ਅਤੇ ਜ਼ਿਲ੍ਹਾ ਪਠਾਨਕੋਟ ਵਿਖੇ ਨੌਮਨੀ ਨਾਲਾ ਕਰਾਸਿੰਗ ਦੀਨਾਨਗਰ-ਤਾਰਾਗੜ੍ਹ ਪਲਾਨ ਰੋਡ ਉੱਤੇ ਹਾਈ ਲੈਵਲ ਬ੍ਰਿਜ ਲਈ ਐਵਾਰਡ ਆਫ਼ ਵਰਕ ਆਫ ਕੰਸਟਰੱਕਸ਼ਨ ਲਈ ਰੀਵਾਇਜ਼ਡ ਮਨਜ਼ੂਰੀ ਵੀ ਦੇ ਦਿੱਤੀ ਹੈ।

ਮੁੱਖ ਚੋਣ ਅਫ਼ਸਰ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਅਕਸੈਸੀਬਲ ਇੰਡੀਅਨ ਕੰਪੇਨ ਤਹਿਤ ਪਰਸਨਜ਼ ਵਿਦ ਡਿਸਏਬਿਲੀਟੀ ਦੀ ਆਸਾਨੀ ਨਾਲ ਪਹੁੰਚ ਨੂੰ ਯਕੀਨੀ ਬਣਾਉਣ ਦੀ ਤਰਜ਼ ‘ਤੇ ਲੁਧਿਆਣਾ ਸ਼ਹਿਰ ਵਿੱਚ 6 ਸਰਕਾਰੀ ਇਮਾਰਤਾਂ ਦਾ ਕੰਮ ਸ਼ੁਰੂ ਕਰਨ ਲਈ ਟੈਂਡਰ ਜਾਰੀ ਕਰਨ ਸਬੰਧੀ ਪ੍ਰਸ਼ਾਸਨਿਕ ਪ੍ਰਵਾਨਗੀ ਲਈ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ।

ਭਾਰਤੀ ਚੋਣ ਕਮਿਸ਼ਨ ਨੇ ਐਨ.ਏ.ਬੀ.ਸੀ.ਓ. (ਨਬਕੌਨਜ਼) ਐਨਜ਼ ਨਾਲ ਤਕਨੀਕੀ ਸਪੋਰਟ ਏਜੰਸੀ ਵਜੋਂ ਸਮਝੌਤਾ ਸਹੀਬੱਧ ਕਰਨ ਨੂੰ ਪ੍ਰਵਾਨਗੀ ਦੇਣ ਦੇ ਨਾਲ ਨਾਲ 9 ਇੰਡਸਟੀ ਪਾਰਟਨਰਜ਼ ਨਾਲ ਸਮਝੌਤਾ ਸਹੀਬੱਧ ਕਰਨ ਅਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ-2 (ਪੀ.ਐਮ.ਕੇ.ਵੀ.ਵਾਈ.) ਤਹਿਤ 9 ਸਿਖਲਾਈ ਕੇਂਦਰਾਂ ਲਈ 8 ਟਰੇਨਿੰਗ ਪਾਰਟਨਰਜ਼ ਨੂੰ ਵਰਕ ਆਰਡਰ ਜਾਰੀ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। 

Read more