ਬਿਜਲੀ ਵਿਭਾਗ ਨੂੰ ਲੱਗਿਆ ਇਕ ਝਟਕਾ ,ਪ੍ਰਿੰਸੀਪਲ ਸਕੱਤਰ ਨੇ ਲਈ ਛੁੱਟੀ

Gurwinder Singh Sidhu:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦਾ ਵਿਭਾਗ ਬਦਲਣ ਤੋਂ ਬਾਅਦ ਇਨ੍ਹਾਂ ਵਿਚਕਾਰਲੀ ਨਰਾਜ਼ਗੀ ਖਤਮ ਨਹੀਂ ਹੋਰ ਰਹੀ ਹੈ ਅਤੇ ਨਵਜੋਤ ਸਿੱਧੂ ਮਜੌਦਾ ਹਲਾਤਾਂ ਵਿੱਚ ਬਿਜਲੀ ਵਿਭਾਗ ਦੀ ਕੁਰਸੀ ‘ਤੇ ਬੈਠਣ ਲਈ ਤਿਆਰ ਹਨ।ਜਿਸ ਕਾਰਨ ਵਿਭਾਗ ਦਾ ਨੁਕਸਾਨ ਹੋ ਰਿਹਾ ਹੈ।ਅੱਜ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਏ.ਵੈਣੂ. ਪ੍ਰਸ਼ਾਦ ਵੀ ਛੁੱਟੀ ‘ਤੇ ਚਲੇ ਹਏ ਹਨ ਜਿਸ ਨਾਲ ਵਿਭਾਗ ਲਈ ਹੋਰ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ ਕਿਉਂਕਿ ਇਕ ਪਾਸੇ ਪੰਜਾਬ ਵਿੱਚ ਇਸ ਸਮੇਂ ਝੋਨੇ ਦੀ ਲਵਾਈ ਚੱਲ ਰਹੀ ਅਤੇ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦੇਣਾ ਵਿਭਾਗ ਲਈ ਔਖਾ ਹੋ ਰਿਹਾ ਹੈ ਅਤੇ ਦੂਸਰੇ ਪਾਸੇ ਬਿਨ੍ਹਾਂ ਮੰਤਰੀ ਤੋਂ ਚੱਲ ਰਹੇਂ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਦੇ ਛੁੱਟੀ ‘ਤੇ ਚਲੇ ਜਾਣ ਨਾਲ ਵਿਭਾਗ ਦੀ ਹਾਲਤ ਬਿਨ੍ਹਾਂ ਬਰੇਕਾਂ ਤੋਂ ਦੌੜਦੀ ਬੱਸ ਵਾਲੇ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਬਿਜਲੀ ਵਿਭਾਗ ਦੇ ਸਾਰੇ ਕੰਮ ਕਾਰ ਪ੍ਰਿੰਸੀਪਲ ਸਕੱਤਰ ਦੀ ਬਜਾਏ ਚੇਅਰਮੈਨ ਹੀ ਦੇਖਦਾ ਹੈ ਪਰ ਵਿਭਾਗ ਦੇ ਮੰਤਰੀ ਦੁਆਰਾ ਸਰਕਾਰੀ ਅਤੇ ਵਿਭਾਗ ਦੇ ਕੰਮ ਕਾਰ ਸਬੰਧੀ ਫੈਸਲੇ ਪ੍ਰਿੰਸੀਪਲ ਸੈਕਟਰੀ ਦੀ ਸਹਾਇਤਾ ਨਾਲ ਹੀ ਕੀਤੇ ਜਾਂਦੇ ਹਨ।ਸ੍ਰੀ ਏ.ਵਣੂ.ਪ੍ਰਸ਼ਾਦ ਦੇ ਛੁੱਟੀ ‘ਤੇ ਜਾਣ ਤੋਂ ਬਾਅਦ ਇਸਦਾ ਵਾਧੂ ਚਾਰਜ ਸਰਕਾਰ ਦੁਆਰਾ ਸੀਨੀਅਰ ਅਧਿਕਾਰੀ ਐਮ.ਪੀ ਸਿੰਘ ਦੀ ਝੋਲੀ ਪਾ ਦਿੱਤਾ ਗਿਆ ਹੈ।
ਦੂਸਰੇ ਪਾਸੇ ਪਾਰਟੀ ਹਾਈ ਕਮਾਂਡ ਨੇ ਦੋਵਾਂ ਲੀਡਰਾਂ ਵਿਚਕਾਰਲੇ ਸੁਲਾ ਕਰਵਾਉਣ ਦੀ ਜ਼ਿੰਮੇਵਾਰੀ ਅਹਿਮਦ ਪਟੇਲ ਦੀ ਲਗਾਈ ਗਈ ਹੈ ਪਰ ਇਸ ਸਮੇਂ ਨਵਜੋਤ ਸਿੱਧੂ ਸਥਾਨਕ ਸਰਕਾਰਾਂ ਦੇ ਵਿਭਾਗ ਤੋਂ ਬਿਨ੍ਹਾਂ ਹੋਰ ਵਿਭਾਗ ਲੈਣ ਕਈ ਤਿਆਰ ਨਹੀਂ ਅਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਫੈਸਲੇ ਤੋਂ ਪਿੱਛੇ ਹਟਣ ਤੋਂ ਨਾਂਹ ਕਰ ਚੁੱਕੇ ਹਨ ਜਿਸਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।ਉਧਰ ਪਾਰਟੀ ਹਾਂਈ ਕਮਾਂਡ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੋਵਾਂ ਵਿੱਚ ਕਿਸੇ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੀ ਅਤੇ ਕੋਈ ਵਿਚਕਾਰਲਾ ਰਸਤਾ ਕੱਢਣਾ ਚਾਹੁੰਦੀ ਹੈ ਜਿਸ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ।

Read more