ਬਿਜਲੀ ਵਿਭਾਗ ਦਾ ਵੱਡਾ ਫੈਸਲਾ, ਨਗਦ ਨਹੀਂ ਭਰੇ ਜਾਣਗੇ ਇਹ ਬਿੱਲ

Gurwinder Singh Sidhu: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੁਆਰਾ ਡਿਜੀਟਲ ਲੈਣ ਦੇਣ ਨੂੰ ਤਰਜੀਹ ਦਿੱਤੇ ਜਾ ਰਹੀ ਹੈ।ਜਿਸ ਤਹਿਤ ਹੁਣ ਉਹ ਖਪਤਕਾਰ ਨਗਦ ਬਿੱਲ ਨਹੀਂ ਭਰੇ ਸਕਣਗੇ, ਜਿਨ੍ਹਾਂ ਦਾ ਬਿੱਲ 50,000 ਤੋਂ ਵੱਧ ਆਉਦਾ ਹੈ।ਇਸ ਤਰ੍ਹਾਂ ਦੇ ਖਪਤਕਾਰ ਡਿਜੀਟਲ ਮਾਧਿਅਮ ਰਾਹੀ ਹੀ ਆਪਣੇ ਬਿੱਲ ਦਾ ਭੁਗਤਾਨ ਕਰ ਸਕਦੇ ਹਨ।
ਬਿਜਲੀ ਵਿਭਾਗ ਦਾ ਇਹ ਫੈਸਲਾ 1 ਜੁਲਾਈ ਤੋਂ ਲਾਗੂ ਹੋਵੇਗਾ।ਇਸ ਤਰ੍ਹਾਂ 1 ਜੁਲਾਈ ਤੋਂ ਬਾਅਦ ਖਪਤਕਾਰ 50,000 ਤੋਂ ਵੱਧ ਦੀ ਰਾਸ਼ੀ ਇੰਟਰਨੈਂਟ ਬੈਕਿੰਗ, ਡੈਬਿਟ ਕਾਰਡ/ਕ੍ਰੈਡਿਟ ਕਾਰਡ ਜਾਂ ਹੋਰ ਕਿਸੇ ਵੀ ਡਿਜ਼ੀਟਲ ਮਾਧਿਅਮ ਰਾਹੀਂ ਭਰ ਸਕਣਗੇ।

Read more