ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲੱਗੇ ਮਹਾਂਰਾਸ਼ਟਰ ‘ਚ : ਸਿਰਸਾ

ਨਵੀਂ ਦਿੱਲੀ, 14 ਮਈ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਮਹਾਂਰਾਸ਼ਟਰ ਸੂਬੇ ਅੰਦਰ ਲਗਾਉਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ,  ਅਤੇ ਸ਼੍ਰੋਮਣੀ ਅਕਾਲੀ ਦਲ ਸਾਂਝੇ ਰੂਪ ਵਿਚ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਮਹਾਂਰਾਸ਼ਟਰ ‘ਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਲਗਾਉਣ ਦਾ ਮੁੱਦਾ ਮਹਾਂਰਾਸ਼ਟਰ ਸਰਕਾਰ ਕੋਲ ਪੂਰੇ ਜ਼ੋਰਸ਼ੋਰ ਨਾਲ ਉਠਾਇਆ ਜਾਵੇਗਾ। 

ਅੱਜ ਇਥੋਂ ਜਾਰੀ ਇੱਕ ਪ੍ਰੈਸ ਬਿਆਨ ਵਿਚ ਸੀਨੀਅਰ ਅਕਾਲੀ ਆਗੂ ਸਿਰਸਾ ਨੇ ਦੱਸਿਆ ਕਿ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਕਰਮਭੂਮੀ ਮਹਾਂਰਾਸ਼ਟਰ ਰਹੀ ਹੈ ਅਤੇ ਮਹਾਂਰਾਸ਼ਟਰ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਨ੍ਹਾਂ ਨੂੰ ਨਾਂਦੇੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਸ਼ੀਰਵਾਦ ਦੇ ਕੇ ਮੁਗਲ ਰਾਜ ਅਤੇ ਔਰੰਗਜ਼ੇਬ ਦਾ ਖਾਤਮਾ ਕਰਨ ਲਈ ਭੇਜਿਆ ਸੀ। ਸਿਰਸਾ ਨੇ ਕਿਹਾ ਕਿ ਇਹ ਬੜਾ ਜ਼ਰੂਰੀ ਹੈ ਕਿ ਮਹਾਂਰਾਸ਼ਟਰ ਦੇ ਲੋਕਾਂ ਨੂੰ ਵੀ ਇਹ ਪਤਾ ਹੋਵੇ ਕਿ ਬਾਬਾ ਬੰਦਾ ਸਿੰਘ ਬਹਾਦਰ ਕੌਣ ਸਨ। ਮਹਾਂਰਾਸ਼ਟਰ ਦੇ ਲੋਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਹਾਦਰੀ ਅਤੇ ਸ਼ਹਾਦਤ ਦੇ ਇਤਿਹਾਸ ਬਾਰੇ ਜਾਣੂੰ ਕਰਵਾਉਣਾ ਇਸ ਲਈ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਸ਼ਿਵਾਜੀ ਮਰਾਠਾ ਦੇ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਹੀ ਦੂਜੇ ਯੋਧੇ ਸਨ ਜਿਨ੍ਹਾਂ ਨੇ ਔਰੰਗਜ਼ੇਬ ਦੇ ਰਾਜ ਦੇ ਖ਼ਾਤਮੇ ਦਾ ਮੁੱਢ ਬੰਨ੍ਹਿਆ।  ਛੱਤਰਪਤੀ ਸ਼ਿਵਾਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਔਰੰਗੇਜ਼ੇਬ ਜਿਹੜਾ ਕਿ ਇੱਕ ਕਰੂਰ ਸ਼ਾਸਕ ਸੀ, ਦੇ ਰਾਜ ਦਾ ਅੰਤ ਕੀਤਾ ਸੀ।

ਸਿਰਸਾ ਨੇ ਕਿਹਾ ਕਿ ਮਹਾਂਰਾਸ਼ਟਰ ਦੇ ਲੋਕਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਔਰੰਗਜ਼ੇਬ ਨੇ ਹੀ ਸਾਡੇ ਗੁਰੂ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਅਤੇ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਫੁਰਮਾਨ ਸੁਣਾਏ ਸਨ ਅਤੇ ਅਜਿਹੇ ਕਰੂਰ ਸ਼ਾਸਕ ਦੇ ਖਿਲਾਫ਼ ਜੇਕਰ ਕਿਸੇ ਨੇ ਲੜਾਈ ਲੜੀ  ਤਾਂ ਉਹ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਦੂਜਾ ਮਹਾਨ ਯੋਧਾ ਦੀ ਛੱਤਰਪਤੀ ਸ਼ਿਵਾ ਜੀ ਮਹਾਰਾਜ ਸਨ।

ਸਿਰਸਾ ਨੇ ਦੱਸਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਮਾਧਿਅਮ ਤੋਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਮਹਾਂਰਸਟਰ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲ ਇਹ ਮੁੱਦਿਆ ਚੁੱਕਿਆ ਜਾਵੇ। ਪਾਰਟੀ ਦੀ ਇਹ ਕੋਸ਼ਿਸ਼ ਹੈ ਕਿ ਅਸੀਂ ਜਿੱਥੇ ਮਹਾਂਰਾਸ਼ਟਰ ਦੇ ਅੰਦਰ ਬੱਚੇ-ਬੱਚੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਤੋਂ ਜਾਣੂੰ ਕਰਵਾ ਸਕੀਏ ਉਥੇ  ਨਾਲ ਹੀ ਨਾਰਥ ਇੰਡੀਆ ਦੇ ਅੰਦਰ ਵੀ ਕਿਤਾਬਾਂ ਵਿਚ ਸ਼ਿਵਾਜੀ ਮਰਾਠਾ ਦੇ ਨਾਲ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਦਾ ਇਤਿਹਾਸ ਵੀ ਢਿਲੇਬਸ ਵਿਚ ਦਰਜ ਕੀਤਾ ਜਾਵੇ। ਸਿਰਸਾ ਨੇ ਕਿਹਾ ਕਿ ਦਿੱਲੀ ਅੰਦਰ ਵੀ ਸਰਕਾਰ ਨਾਲ ਗੱਲਬਾਤ ਕਰਨਗੇ ਤਾਂ ਕਿ ਸ਼ਿਵਾ ਜੀ ਮਹਾਰਾਜ ਦਾ ਬੁੱਤ ਦਿੱਲੀ ਅੰਦਰ ਵੀ ਲੱਗ ਸਕੇ ਅਤੇ ਦੇਸ਼ ਦੇ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਦੋਵੇਂ ਹੀ ਇਹ ਮਹਾਨ ਯੋਧੇ ਜਿਨ੍ਹਾਂ ਨੇ ਔਰੰਗਜ਼ੇਬ ਵਰਗੇ ਕਰੂਰ ਸ਼ਾਸਕ ਦਾ ਹੰਕਾਰ ਤੋੜਿਆ ਸੀ।

ਸਿਰਸਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਅਤੇ ਛੱਤਰਪਤੀ ਸ਼ਿਵਾਜੀ ਮਰਾਠਾ, ਦੋਵੇਂ ਦੇ ਇਸ ਕੁਦਰਤੀ ਸਬੰਧ ਅਤੇ ਮੁਗਲ ਰਾਜ ਦੇ ਖ਼ਾਤਮੇ ਦੀ ਸ਼ੁਰੂਆਤ ਕਰਨ ਵਾਲੇ ਜਰਨੈਲਾਂ ਦਾ ਇਤਿਹਾਸ ਲੋਕਾਂ ਤੱਕ ਪਹੁੰਚਾਇਆ ਜਾ ਸਕੇ।

ਸਿਰਸਾ ਨੇ ਅੱਗੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੇ ਲੋਕਾਂ ਨੂੰ ਇਹ ਪਤਾ ਹੋਵੇ ਕਿ ਇਹ ਦੋ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਸ਼ਿਵਾਜੀ ਮਰਾਠਾ ਹੀ ਸਨ ਜਿਨ੍ਹਾਂ ਨੇ ਮੁਗਲ ਰਾਜ ਦਾ ਖ਼ਾਤਮਾ ਕੀਤਾ। ਇਸ ਵਾਸਤੇ ਮਹਾਂਰਾਸ਼ਟਰ ਦੀਆਂ ਕਿਤਾਬਾਂ ਤੇ ਸਿਲੇਬਸ ਦੇ ਅੰਦਰ ਵੀ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਕੁਰਬਾਨੀਆਂ ਦਾ ਇਤਿਹਾਸ ਸ਼ਾਮਲ ਕਰਕੇ ਪੜ੍ਹਾਇਆ ਜਾਣਾ ਚਾਹੀਦਾ ਹੈ ਅਤੇ ਮਹਾਂਰਾਸ਼ਟਰ ਦੇ ਲੋਕਾਂ ਨੂੰ ਇਹ ਪਤਾ ਹੋਵੇ ਕਿ ਸ਼ਿਵਾ ਜੀ ਮਹਾਰਾਜ ਦੇ ਇਲਾਵਾ ਜੇਕਰ ਕੋਈ ਦੂਜੇ ਸਨ ਜਿਨ੍ਹਾਂ ਨੇ ਔਰੰਗੇਜ਼ਬ ਦੇ ਖਿਲਾਫ ਲੜਾਈ ਲੜੀ ਤਾਂ ਉਹ ਸਨ ਬਾਬਾ ਬੰਦਾ ਸਿੰਘ ਬਹਾਦਰ।

ਅਖ਼ੀਰ ‘ਚ ਸਿਰਸਾ ਨੇ ਅੱਗੇ ਦੱਸਿਆ ਕਿ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਨਾਰਥ ਅੰਦਰ ਵੀ ਸ਼ਿਵਾਜੀ ਮਰਾਠਾ ਮਹਾਰਾਜ ਦਾ ਨਾਮ ਵੀ ਕਿਤਾਬਾਂ ਦੇ ਅੰਦਰ ਅਤੇ ਨਾਲ ਹੀ ਸ਼ਿਵਾਜੀ ਦਾ ਦਿੱਲੀ ਦੇ ਅੰਦਰ ਬੁੱਤ ਸਥਾਪਿਤ ਹੋਵੇ। ਸਿਰਸਾ ਨੇ ਦੱਸਿਆ ਕਿ ਐਮਐਲਏ ਵਜੋਂ ਦਿੱਲੀ ਦੀ ਸਰਕਾਰ ਕੋਲ ਇਸ ਮੁੱਦਾ ਚੁੱਕਣਗੇ ਤਾਂ ਕਿ ਸ਼ਿਵਾਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ,  ਦੋਵਾਂ ਦਾ ਇਤਿਹਾਸ ਰਹਿੰਦੀ ਦੁਨੀਆਂ ਤੱਕ ਯਾਦ ਦੇਵੇ। ਉਨ੍ਹਾਂ ਕਿਹਾ ਕਿ ਇਹ ਇਸ ਲਈ ਬਹੁਤ ਜ਼ਰੂਰੀ ਹੈ ਕਿ ਮਹਾਂਰਾਸ਼ਟਰ ਅਤੇ ਦਿੱਲੀ ਦੇ ਲੋਕ ਇਹ ਯਾਦ ਰੱਖ ਸਕਣ ਕਿ ਇਹ ਦੋ ਯੋਧੇ ਸਨ ਜਿਨ੍ਹਾਂ ਨੇ ਜ਼ਾਲਮ ਔਰੰਗਜੇਬ, ਜਿਸ ਨੇ ਸਿੱਖਾਂ ਉਤੇ ਜ਼ੁਲਮ ਦਾ ਕਹਿਰ ਢਾਹਿਆ ਸੀ, ਦਾ ਰਾਜ ਜੜ੍ਹੋਂ ਉਖਾੜਿਆ ਸੀ। ਸਿਰਸਾ ਨੇ  ਕਿਹਾ ਕਿ ਸਾਨੂੰ ਦੋਵੇਂ ਯੋਧਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਹੰਕਾਰੀ ਔਰੰਗਜ਼ੇਬ ਦਾ ਰਾਜ ਖ਼ਤਮ ਕੀਤਾ ਸੀ।

Read more