ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ : ਐਸਆਈਟੀ ਵਲੋਂ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਅਤੇ ਫਾਜ਼ਿਲਕਾ ਦੇ ਐਸਪੀ ਬਿਕਰਮਜੀਤ ਸਿੰਘ ਨੂੰ ਪੇਸ਼ ਹੋਣ ਦੇ ਹੁਕਮ SIT summons Charanjit Singh Sharma, one other to appear on January 29 in Behbal firing case

-ਹਾਈਕੋਰਟ ਦੇ ਫੈਸਲੇ ਤੋਂ ਬਾਅਦ ਦੋਵਾਂ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਕੀਤਾ ਤਲਬ
ਚੰਡੀਗੜ੍ਹ, 25 ਜਨਵਰੀ (ਪੰਜਾਬਅੱਪਡੇਟ ਡਾਟ ਕਾਮ www.PunjabUpdate.Com)-ਬਹਿਬਲ ਕਲਾਂ ਗੋਲੀ ਕਾਂਡ ਤੇ ਕੋਟਕਪੂਰਾ ਫਾਇਰਿੰਗ ਕੇਸਾਂ ਵਿਚ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਅਤੇ ਫਾਜ਼ਿਲਕਾ ਦੇ ਐਸਪੀ ਬਿਕਰਮਜੀਤ ਸਿੰਘ ਨੂੰ ਐਸਆਈਟੀ ਨੇ ਤਲਬ ਕਰਦਿਆਂ 29 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਈਕੋਰਟ ਵਲੋਂ ਉਕਤ ਦੋਵੇਂ ਪੁਲਿਸ ਅਧਿਕਾਰੀਆਂ ਵਲੋਂ ਪਾਈ ਗਈ ਅਪੀਲ ਰੱਦ ਕੀਤੇ ਜਾਣ ਤੋਂ ਬਾਅਦ ਬਹਿਬਲ ਕਲਾਂ ਗੋਲੀ ਕਾਂਡ ਨਾਲ ਸਬੰਧਿਤ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ ਵਲੋਂ ਸੰਮਨ ਜਾਰੀ ਕੀਤੇ ਗਏ ਹਨ।
ਇਥੇ ਇਹ ਦੱਸਣਯੋਗ ਹੈ ਕਿ ਜਦੋਂ ਬਹਿਬਲ ਕਲਾਂ ਵਿਚ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਪ੍ਰਦਰਸ਼ਕਾਰੀ ਧਰਨਾ ਦੇ ਰਹੇ ਸਨ ਤਾਂ ਉਸ ਸਮੇਂ ਪੁਲਿਸ ਅਤੇ ਪ੍ਰਦਰਸ਼ਕਾਰੀਆਂ ਵਿਚਕਾਰ ਹੋਏ ਟਕਰਾਅ ਦੌਰਾਨ ਕਥਿਤ ਤੌਰ ਉਤੇ ਪੁਲਿਸ ਵਲੋਂ ਕੀਤੀ ਗਈ ਫਾਇਰਿੰਗ ਦੌਰਾਨ 2 ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਦਰਜਨਾਂ ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ। 
ਬਹਿਬਲ ਕਲਾਂ-ਕੋਟਕਪੂਰਾ ਵਿਚ ਹੋਈ ਫਾਇਰਿੰਗ ਅਤੇ ਬਰਗਾੜੀ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਨੇ ਜਿੱਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚਾਈ ਸੀ ਉਥੇ ਹੀ ਸੂਬੇ ਦੀ ਸਿਆਸਤ ਇਨ੍ਹਾਂ ਮੁੱਦਿਆਂ ਉਤੇ ਗਰਮਾ ਗਈ ਸੀ। ਜਿਸ ਦਾ ਖਮਿਆਜ਼ਾ ਅਕਾਲੀ ਦਲ-ਭਾਜਪਾ ਨੂੰ ਵੱਡੀ ਹਾਰ ਨਾਲ ਭੁਗਤਣਾ ਪਿਆ ਸੀ। ਲੋਕਾਂ ਵਿਚ ਰੋਸ ਸੀ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਉਕਤ ਘਟਨਾਵਾਂ ਵਾਪਰੀਆਂ ਅਤੇ ਦੋਸ਼ੀ ਪੁਲਿਸ ਦੀ ਗ੍ਰਿਫਤ ਵਿਚ ਨਹੀਂ ਆਏ।
ਇੱਥੇ ਇਹ ਦੱਸਣਯੋਗ ਹੈ ਕਿ ਜਿਸ ਸਮੇਂ ਬਹਿਬਲ ਕਲਾਂ ਵਿਚ ਗੋਲੀ ਚੱਲੀ ਸੀ ਉਸ ਸਮੇਂ ਮੋਗਾ ਦੇ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਸਨ।

SIT summons Charanjit Singh Sharma, one other to appear on January 29 in Behbal firing case

Punjab Update Bureau

Chandigarh,  January 25: The Special Investigating Team investigating the Bargari sacrilege today issued summons to former Moga SSP Charanjit Singh Sharma and former Fazilka SP Bikaramjit Singh on January 29 next. Inspector Pardeep Singh and sab inspector Amarjit Singh included in this case. (As per source information)

This follows the rejection of their petition by the Punjab and Haryana High Court earlier in the day challenging the withdrawal of probe from CBI by the Punjab government and constitution of the SIT to probe sacrilege and Guru Granth Sahib at Bargari in October 2015 and the related issues.

The names of these former police officials were added to the FIR relating to the police firing  on October 15, 2015 at Behbal Kalan on people protesting against sacrilege of Guru Granth Sahib at Bargari killing  Krishan Bhagwan Singh and Gurjit Singh.

The chief minister at that time was Parkash Singh Badal with Sukhbir Singh Badal as the deputy chief minister incharge of home department.

Read more