ਬਰਗਾੜੀ ਬੇਅਦਬੀ ਮਾਮਲੇ ਵਿੱਚ ਸੀ.ਬੀ.ਆਈ ਨੇ ਪੇਸ਼ ਕੀਤੀ ਕਲੋਜਰ ਰਿਪੋਰਟ

Gurwinder Singh Sidhu

ਸੀ.ਬੀ.ਆਈ ਅਦਲਾਤ ਵੱਲੋਂ ਅੱਜ ਪੰਜਾਬ ਪੁਲੀਸ ਦੀ ਜਾਂਚ ਰਿਪੋਰਟ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਬਰਗਾੜੀ ਬੇਅਦਬੀ ਘਟਨਾਵਾਂ ਦੀ ਕਲੋਜਰ ਜਾਂਚ ਰਿਪੋਰਟ ਮੋਹਾਲੀ ਦੀ ਸੀ.ਬੀ.ਆਈ ਕੋਰਟ ਵਿੱਚ ਪੇਸ਼ ਕੀਤੀ ਹੈ।ਸੀ.ਬੀ.ਆਈ ਦੀ ਰਿਪੋਰਟ ‘ਤੇ 23 ਜੁਲਾਈ ਨੂੰ ਸੁਣਵਾਈ ਹੋਵੇਗੀ।ਇਸ ਮਾਮਲੇ ਵਿੱਚ ਪੰਜਾਬ ਪੁਲੀਸ ਦੀ ਰਿਪੋਰਟ ਦੇ ਅਧਾਰ ‘ਤੇ ਡੇਰਾ ਸਿਰਸਾ ਦੇ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ, ਸੁਖਜਿੰਦਰ ਸਿੰਘ ਸਨੀ ਅਤੇ ਸ਼ਕਤੀ ਸਿੰਘ ਨੂੰ ਨਾਮਜ਼ਦ ਕਰਕੇ, ਰਿਮਾਂਡ ‘ਤੇ ਪੁੱਛ ਪੜਤਾਲ ਕੀਤੀ ਗਈ ਸੀ।ਜਿਸਤੋਂ ਬਾਅਦ ਚਲਾਨ ਪੇਸ਼ ਨਹੀਂ ਕੀਤਾ ਗਿਆ ਸੀ।ਜਿਸ ਕਾਰਨ ਉਨ੍ਹਾਂ ਨੂੰ ਪਿਛਲੇ ਸਾਲ ਜ਼ਮਾਨਤ ਮਿਲ ਗਈ ਸੀ।ਇਸ ਸਾਰੇ ਮਾਮਲੇ ਵਿੱਚ ਕੋਈ ਪੁਖਤਾ ਸਬੂਤ ਨਾ ਮਿਲਣ ਕਰਕੇ ਸੀ.ਬੀ.ਆਈ ਵੱਲੋਂ ਕੇਸ ਨੂੰ ਬੰਦ ਕਰਨ ਲਈ ਕਲੋਜਰ ਰਿਪੋਰਟ ਦਰਜ਼ ਕਰਨ ਦੀ ਮੰਗ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਮਹਿੰਦਰਪਾਲ ਬਿੱਟੂ ਦਾ 22 ਜੂਨ ਨੂੰ ਨਾਭਾ ਦੀ ਜੇਲ ਵਿੱਚ ਦੋ ਕੈਦੀਆ ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਜਦੋਂ ਕਿ ਮਾਮਲੇ ਦੇ ਦੋ ਹੋਰ ਮੁਲਜ਼ਮ ਜ਼ਮਾਨਤ ‘ਤੇ ਰਿਹਾਅ ਹਨ।ਬਚਾਅ ਪੱਖ ਦੇ ਵਕੀਲ ਵੱਲੋਂ ਸੀ.ਬੀ.ਆਈ ਵੱਲੋਂ ਕਲੋਜਰ ਰਿਪੋਰਟ ਪੇਸ਼ ਕਰਨ ਦੀ ਪੁਸ਼ਟੀ ਕੀਤੀ ਗਈ ਹੈ।

Read more