ਫਿਲਮ ‘ਛੜ’ ਲਈ ਸੰਡੇ ਬਣਿਆ`ਸੁਪਰ ਸੰਡੇ`, ਜਾਣੋਂ ਪਹਿਲੇ ਤਿੰਨ ਦਿਨਾਂ ਦੀ ਕੁਲੈਕਸ਼ਨ

 

Gurwinder Singh Sdihu: 21 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਫਿਲਮ ‘ਛੜਾ’ ਇਸ ਸਮੇਂ ਬਾਕਸ ਆਫਿਸ ‘ਤੇ ਛਾਈ ਹੋਈ ਹੈ।ਨੀਰੂ  ਬਾਜਵਾ ਨੇ ਆਪਣੇ ਇੰਨਸਟਾ ਪੇਜ ‘ਤੇ ਜਾਣਕਾਰੀ ਦਿੰਦੇ ਹੋਏ ਦੱਸਿਆ  ‘ਛੜਾ’ ਨੇ 21 ਜੂਨ ਨੂੰ ਫਿਲਮ  3.10 ਕਰੋੜ ਅਤੇ 22 ਜੂਨ ਨੂੰ 3.54 ਕਰੋੜ ਅਤੇ 23 ਜੂਨ ਨੂੰ 4.25 ਕਰੋੜ ਦੀ ਕਲੈਕਸ਼ਨ ਕਰਕੇ ਕੁੱਲ 10.89 ਕਰੋੜ ਦੀ ਕੁਲੈਕਸ਼ਨ ਕੀਤੀ ਹੈ।ਦੱਸਣ ਯੋਗ ਹੈ ਕਿ ਫਿਲਮ ‘ਛੜਾ’ ਨੂੰ ਪੰਜਾਬ ਵਿੱਚ 300 ਅਤੇ ਦੂਸਰੇ ਰਾਜਾਂ ਵਿੱਚ 200 ਸਕਰੀਨਜ ‘ਤੇ ਰਿਲੀਜ਼ ਕੀਤਾ ਗਿਆ ਸੀ।
ਦਲਜੀਤ ਅਤੇ ਨੀਰੂ ਬਾਜਵਾ ਦੀ ਇੱਕਠੇ ਇਹ ਚੋਥੀ ਫਿਲਮ ਹੈ।ਇਸਤੋਂ ਪਹਿਲਾਂ ਉਹ ‘ਜੱਟ ਐਡ ਜੂਲੀਅਟ’ ‘ਜੱਟ ਐਡ ਜੂਲੀਅਟ 2’ ਅਤੇ’ ਸਰਦਾਰ ਜੀ’ ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਇੱਕਠੇ ਕੰਮ ਕਰ ਚੁੱਕੇ ਹਨ।ਇਸ ਫਿਲਮ ਨੂੰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ।ਦਰਸ਼ਕਾਂ ਅਨੁਸਾਰ ਫਿਲਮ ਕਮੇਡੀ,ਰੋਮਾਂਟਿਕ ਅਤੇ ਡਰਾਮਾ ਭਰਪੂਰ ਹੈ।ਫਿਲਮ ਦਾ ਡਾਇਲਾਗ ‘ਬਾਈ ਕੁੱਤਾ ਹੋਵੇ ਜਿਹੜਾ ਵਿਆਹ ਕਰਵਾਵੇ’ ਲੋਕਾਂ ਦੀ ਜੁਬਾਨ ‘ਤੇ ਚੜਿਆ ਹੋਇਆ ਹੈ।

Read more