ਫਿਲਮ ‘ਚੱਲ ਮੇਰਾ ਪੁੱਤ’ ਦਾ ਟਰੇਲਰ ਹੋਇਆ ਰਿਲੀਜ਼

 

Gurwinder Singh Sidhu

ਪੰਜਾਬੀ ਸਿਨੇਮੇ ਵਿੱਚ ਚੜਦੇ ਅਤੇ ਲਹਿੰਦੇ ਕਲਾਕਾਰਾਂ ਦੀ ਅਦਾਕਾਰੀ ਨੂੰ ਪੇਸ਼ ਕਰਦੀ ਫਿਲਮ ‘ਚੱਲ ਮੇਰਾ ਪੁੱਤ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ।ਦਰਸ਼ਕਾਂ ਵੱਲੋਂ ਇਸ ਫਿਲਮ ਦੇ ਟਰੇਲਰ ਦੀ ਉਡੀਕ ਬੇਸਬਰੀ ਕੀਤੀ ਜਾ ਰਹੀ ਸੀ।ਇਹ ਫਿਲਮ ਵਿਦੇਸ਼ਾਂ ਵਿੱਚ ਭਾਰਤੀ ਪਾਕਿਸਤਾਨੀ ਪੰਜਾਬੀ ਨੋਜਵਾਨਾਂ ਦੇ ਪੱਕੇ ਹੋਣ ਲਈ ਸੰਘਰਸ਼ ਨੂੰ ਬਿਆਨ ਕਰ ਰਹੀ ਹੈ।ਇਸਦੇ ਨਾਲ ਹੀ ਫਿਲਮ ਵਿੱਚ ਕਮੇਡੀ ਦੀ ਵੀ ਕੋਈ ਕਮੀ ਨਜ਼ਰ ਨਹੀਂ ਆ ਰਹੀ।ਫਿਲਮ ਵਿੱਚ ਨੋਜਵਾਨਾਂ ਦੇ ਸੰਘਰਸ਼ ਦੀ ਕਹਾਣੀ ਮਨੋਰੰਜਕ ਢੰਗ ਨਾਲ ਦਰਸਾਈ ਗਈ ਹੈ।


ਇਹ ਫਿਲਮ 26 ਜੁਲਾਈ ਨੂੰ ਰਿਲੀਜ਼ ਹੋਵੇਗੀ।ਫਿਲਮ ਦੀ ਕਹਾਣੀ ਰਕੇਸ਼ ਧਵਨ ਨੇ ਲਿਖੀ ਹੈ ਅਤੇ ਇਸਦੇ ਪ੍ਰੋਡਿਊਸਰ ਕਾਰਜ ਗਿੱਲ ਅਤੇ ਆਸੂ ਮਨੀਸ਼ ਸਾਹਨੀ ਹਨ।ਫਿਲਮ ਦੇ ਡਾਇਰੈਕਟਰ ਜਨਜੋਤ ਸਿੰਘ ਹਨ।ਇਸ ਫਿਲਮ ਵਿੱਚ ਅਮਰਿੰਦਰ ਗਿੱਲ, ਸੰਮੀ ਚਾਹਲ, ਇਫਤਿਖਾਰ ਠਾਕੁਰ, ਗਰਸ਼ਾਬਾਦ, ਨਾਸਰ ਚਿਨੀਓਟੀ, ਅਤੇ ਅਕਰਮ ਉਦਾਸ ਦੀ ਅਦਾਕਾਰੀ ਦੇਖਣ ਨੂੰ ਮਿਲੇਗੀ।ਦਰਸ਼ਕਾਂ ਵੱਲੋਂ ਫਿਲਮ ਦੇ ਟਰੇਲਰ ਭਰਵਾਂ ਹੰਗਾਰਾ ਦਿੱਤਾ ਜਾ ਰਿਹਾ ਹੈ।
   

 

Read more