21 Apr 2021

ਫਿਰੋਜਪੁਰ ਵਾਸੀਆ ਨੂੰ ਡੇਂਗੂ ਅਤੇ ਚਿਕਨਗੁਨੀਆ ਬਿਮਾਰੀ ਤੋ ਬਚਾਓ ਸਬੰਧੀ ਜਾਗਰੂਕ ਕਰਨ ਲਈ ਕਰਵਾਈ ਮਾਇਕਿੰਗ : ਸਿਵਲ ਸਰਜਨ

  ਫਿਰੋਜ਼ਪੁਰ 14 ਜੁਲਾਈ

ਡਾ. ਜੁਗਲ ਕਿਸੋਰਸਿਵਲ ਸਰਜਨ ਫਿਰੋਜਪੁਰ ਦੇ ਦਿਸ਼ਾ^ਨਿਰਦੇਸ਼ ਅਨੁਸਾਰ ਡਾ ਮੀਨਾਕਸ਼ੀ ਢੀਂਗਰਾਜਿਲ੍ਹਾ ਐਪੀਡਮਾਲੋਜਿਸ਼ਟ ਦੀ ਅਗੁਵਾਈ ਹੇਠ ਡਾ. ਗੁਰਮੇਜ਼ ਰਾਮਕਾਰਜਕਾਰੀ ਐਸ.ਐਮ.ਓ ਦੇ ਸਹਿਯੋਗ ਨਾਲ ਆਮ ਜਨਤਾ ਨੂੰ ਡੇਂਗੂ  ਅਤੇ ਚਿਕਨਗੁਨੀਆ ਬਿਮਾਰੀ ਤੋ ਬਚਾਓ ਸਬੰਧੀ ਜਾਗਰੂਕ ਕਰਨ ਲਈ ਮਾਇਕਿੰਗ ਦੀ ਸੁਰੂਆਤ ਸਿਵਲ ਹਸਪਤਾਲ ਫਿਰੋਜਪੁਰ ਤੋ ਕਰਵਾਈ ਗਈ.  ਇਸ ਮਾਇਕਿੰਗ ਕੰਪੇਨ ਨੂੰ ਡਾ. ਗੁਰਮੇਜ਼ ਰਾਮਕਾਰਜਕਾਰੀ ਐਸ.ਐਮ.ਓ ਵੱਲੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ.

                        ਇਸ ਮੋਕੇ ਡਾ. ਗੁਰਮੇਜ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਮਾਇਕਿੰਗ ਕੰਪੇਨ ਦਾ ਮੁੱਖ ਮੰਤਵ ਲੋਕਾਂ ਨੂੰ ਡੇਂਗੂ ਬੁਖਾਰ ਸਬੰਧੀ ਫੈਲਣ ਦੇ ਤਰੀਕੇ ਅਤੇ ਬਚਾਓ ਦੇ ਤਰੀਕੇ ਬਾਰੇ ਜਾਗਰੂਕ ਕਰਨਾ ਹੈ.. ਇਹ ਮਾਇਕਿੰਗ ਕੰਪੇਨ ਫਿਰੋਜਪੁਰ ਸ਼ਹਿਰ ਅਤੇ ਛਾਉਣੀ ਦੇ ਸਾਰੇ ਵਾਰਡਾ ਵਿੱਚ ਕਰਵਾਈ ਜਾ ਰਹੀ ਹੈ.ਉਨ੍ਹਾਂ ਦੱਸਿਆ ਕਿ ਡੇਂਗੂ ਬੁਖਾਰ ਏਡੀਜ ਅਜਪਿਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਇਹ ਮੱਛਰ ਦਿਨ ਦੇ ਸਮੇ ਕਟਦਾ ਹੈ. ਇੱਕ ਦਮ ਤੇਜ਼ ਬੁਖਾਰਅੱਖਾ ਦੇ ਪਿਛਲੇ ਹਿੱਸੇ ਵਿੱਚ ਦਰਦਪੱਠਿਆ ਵਿੱਚ ਦਰਦਜੀ ਕੱਚਾ ਹੋਣਾਉਲਟੀਆ ਆਉਣਾਨੱਕਮੁੰਹਜਬਾੜਿਆ ਵਿੱਚੋ ਖੂਨ ਆਉਣਾ ਤੇ ਚਮੜੀ ਤੇ ਨੀਲ ਪੈਣਾ ਡੇਂਗੂ ਬੁਖਾਰ ਦੇ ਲੱਛਣ ਹਨ. ਡੇਂਗੂ ਜਿਹੀ ਭਿਆਨਕ ਬਿਮਾਰੀ ਤੋ ਬੱਚਣ ਲਈ ਸਾਨੂੰ ਕੱਪੜੇ ਅਜਿਹੇ ਪਹਿਨਣੇ ਚਾਹੀਦੇ ਹਨ ਕਿ ਸਰੀਰ ਪੂਰੀ ਤਰਾਂ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇਸੋਣ ਵੇਲੇ ਮੱਛਰਦਾਨੀਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰਨਾ ਚਾਹੀਦਾ ਹੈ.                   

          ਡਾ. ਮੀਨਾਕਸੀ ਢੀਂਗਰਾਜਿਲਾ ਐਪੀਡੀਮਾਲੋਜਿਸਟ ਨੇ ਦੱਸਿਆ ਕਿ ਕਿ ਪੰਜਾਬ ਸਰਕਾਰ ਦੁਆਰਾ ਹਰ ਸੁਕਰਵਾਰ ਨੂੰ ਡਰਾਈ ਡੇ ਘੋਸ਼ਿਤ ਕੀਤਾ ਹੋਇਆ ਹੈ. ਜਿਸ ਵੱਜੋ ਹਰ ਸੁਕਰਵਾਰ ਨੂੰ ਡਰਾਈ ਡੇ ਮਨਾਇਆ ਜਾਵੇਇਸ ਦੋਰਾਨ ਘਰਾਂ ਅਤੇ ਦਫਤਰਾ ਵਿੱਚ ਲਗੇ ਕੂਲਰਾ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਸੁਖਾਇਆ ਜਾਵੇ. ਘਰਾਂ ਅਤੇ ਦਫਤਰਾ ਦੀ ਛੱਤ ਦੇ ਉਪਰ ਪਏ ਕਬਾੜ ਨੂੰ ਚੁਕਵਾਇਆ ਜਾਵੇ ਤਾਂ ਜੋ ਉਹਨਾਂ ਵਿੱਚ ਬਾਰਿਸ਼ ਦਾ ਪਾਣੀ ਇੱਕਠਾ ਨਾ ਹੋ ਸਕੇ. ਕੂਲਰਾਂਪਾਣੀ ਦੀਆਂ ਟੈਂਕੀਆਹੋਦਿਆਫਰਿਜ ਪਿੱਛੇ ਲੱਗੀ ਫਾਲਤੂ ਪਾਣੀ ਦੀ ਟੇ੍ਰਆਂ ਨੂੰ ਹਫਤੇ ਵਿੱਚ 1 ਦਿਨ ਸਾਫ ਕੀਤਾ ਜਾਵੇ. ਜੇਕਰ ਕਿਸੇ ਘਰ ਜਾਂ ਦਫਤਰ ਵਿੱਚ ਇੱਕਠੇ ਹੋਏ ਪਾਣੀ ਵਿੱਚ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਉਸ ਘਰ ਜਾਂ ਦਫਤਰ ਦੇ ਮੁੱਖੀ ਦਾ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 211, 219 ਦੇ ਤਹਿਤ ਜੁਰਮਾਨਾ ਕੀਤਾ ਜਾ ਸਕਦਾ ਹੈ.

                        ਉਹਨਾਂ ਦੱਸਿਆ ਕਿ ਜੇਕਰ ਕਿਸੇ ਮਰੀਜ ਨੂੰ ਮਲੇਰੀਆਡੇਂਗੂ  ਅਤੇ ਚਿਕਨਗੁਨਿਆ ਬੁਖਾਰ ਦੇ ਲੱਛਣ ਹੁੰਦੇ ਤਾਂ ਉਹ ਤੁਰੰਤ ਆਪਣਾ ਟੈਸ਼ਟ ਅਤੇ ਇਲਾਜ ਸਿਵਲ ਹਸਪਤਾਲ ਫਿਰੋਜਪੁਰ ਵਿੱਚ ਕਰਵਾਏ ਜ਼ੋ ਕਿ ਮੁਫਤ ਕੀਤਾ ਜਾਂਦਾ ਹੈ. ਸਿਹਤ ਵਿਭਾਗ ਦੀ ਟੀਮਾਂ ਵੱਲੋ ਘਰ ਘਰ ਜਾਂ ਕੇ ਡੇਂਗੂੂ ਦੀ ਬਿਮਾਰੀ ਤੋ ਬੱਚਣ ਅਤੇ ਰੋਕਥਾਮ ਸਬੰਧੀ ਸਿਹਤ ਸਿੱਖਿਆ ਵੀ ਦਿੱਤੀ ਜਾ ਰਹੀ ਹੈ. 

                        ਇਸ ਮੋਕੇ ਰੰਜੀਵਜਿਲਾ ਮਾਸ ਮੀਡੀਆ ਅਫਸਰਬਲਵਿੰਦਰ ਸਿੰਘ ਮ.ਪ.ਸ (ਮੇਲ)ਰਾਕੇਸ ਕੁਮਾਰਰਮਨ ਕੁਮਾਰਵਿਕਾਸ ਕੁਮਾਰਰਵਿੰਦਰ ਕੁਮਾਰਸਤਪਾਲ ਸਿੰਘਪੁਨੀਤ ਮਹਿਤਾ ਅਤੇ ਸਿਵਲ ਹਸਪਤਾਲ ਦਾ ਸਮੂਹ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਹਾਜਰ ਸੀ.

 

Read more