ਫਗਵਾੜਾ ਦੇ ਵਾਈਰਲ ਵੀਡੀਓ ਸਬੰਧੀ ਸੀ.ਈ.ਓ. ਵੱਲੋਂ ਸਥਿਤੀ ਸਪਸ਼ਟ

ਲੋਕਾਂ ਨੂੰ ਅਪੀਲ : ਗਲਤ ਸੂਚਨਾਵਾਂ ਮੀਡੀਆ ‘ਤੇ ਨਾ ਫੈਲਾਉਣ

ਚੰਡੀਗੜ•, 21 ਮਈ: ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਫਗਵਾੜਾ ਦੇ ਵਾਈਰਲ ਵੀਡੀਓ ਸਬੰਧੀ ਸਥਿਤੀ ਸਪਸ਼ਟ ਕਰਨ ਹਿੱਤ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਕਤ ਮਾਮਲੇ ‘ਚ ਕੁਝ ਵੀ ਗਲਤ ਜਾਂ ਨਿਯਮਾਂ ਤੋਂ ਉਲਟ ਨਹੀਂ ਵਾਪਰਿਆ ਹੈ।

ਉਨ•ਾਂ ਦੱਸਿਆ ਕਿ ਵਾਈਰਲ ਵੀਡੀਓ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਇਕ ਵਿਅਕਤੀ ਵੋਟਾਂ ਵਾਲੇ ਦਿਨ ਈ.ਵੀ.ਐਮ. ਮਸ਼ੀਨਾਂ ਲੈ ਕੇ ਫਗਵਾੜਾ ਦੇ ਸੀਨੀਅਰ ਸੈਕੰਡਰੀ ਸਕੂਲ ਭਾਣੋਕੇ ਨਜ਼ਦੀਕ ਘੁਮ ਰਿਹਾ ਹੈ। ਇਸ ਸਬੰਧੀ ਜਾਂਚ ਕਰਵਾਉਣ ਤੇ ਪਾਇਆ ਗਿਆ ਕਿ ਉਕਤ ਵਿਅਕਤੀ ਬੀ.ਡੀ.ਪੀ.ਓ. ਦਫਤਰ ਫਗਵਾੜਾ ਤੋਂ ਬਲਵਿੰਦਰ ਕੁਮਾਰ ਏ.ਈ. ਹੈ ਜੋ ਕਿ ਰਿਟਰਨਿੰਗ ਅਫਸਰ ਹੁਸ਼ਿਆਰਪੁਰ ਵੱਲੋਂ ਸੈਕਟਰ 4 ਦਾ ਇੰਚਾਰਜ ਲਗਾਇਆ ਗਿਆ ਹੈ ਅਤੇ ਉਸ ਅਧੀਨ 9 ਪੋਲਿੰਗ ਸਟੇਸ਼ਨ ਸਨ।

ਡਾ. ਰਾਜੂ ਨੇ ਦੱਸਿਆ ਕਿ ਬਲਵਿੰਦਰ ਕੁਮਾਰ ਨੂੰ ਜੀ.ਪੀ.ਐਸ. (ਲੋਕੇਸ਼ਨ ਜਾਨਣ ਵਾਲਾ ਯੰਤਰ) ਲੱਗੀ ਗੱਡੀ ਰਾਹੀਂ ਇਸ ਸੈਕਟਰ ਅਧੀਨ ਆਉਂਦੇ 9 ਬੂਥਾਂ ਵਿੱਚ ਜੇਕਰ ਕੋਈ ਈ.ਵੀ.ਐਮ. ਮਸ਼ੀਨ ਖਰਾਬ ਹੁੰਦੀ ਹੈ ਤਾਂ ਉਨ•ਾਂ ਨੂੰ ਬਦਲਣ ਲਈ 2 ਕੰਪਲੀਟ ਸੈਟ ਈ.ਵੀ.ਐਮ. ਮਸ਼ੀਨਾਂ ਦੇ ਦਿੱਤੇ ਗਏ ਸਨ ਅਤੇ ਜਿਸ ਗੱਡੀ ਵਿੱਚ ਇਹ ਮਸ਼ੀਨਾਂ ਰੱਖੀਆਂ ਗਈਆਂ ਸਨ ਉਸ ਵਿੱਚ ਵੀਡੀਓਗ੍ਰਾਫਰ ਮਨੀਸ਼ ਕੁਮਾਰ ਵੀ ਬੈਠਿਆ ਹੋਇਆ ਸੀ।

ਉਨ•ਾਂ ਕਿਹਾ ਕਿ ਮੌਕੇ ਤੇ ਹਾਜ਼ਰ ਲੋਕਾਂ ਦੀ ਤਸੱਲੀ ਕਰਵਾਉਣ ਲਈ ਕੁਝ ਪ੍ਰਮੁੱਖ ਵਿਅਕਤੀਆਂ ਨੂੰ ਡਿਸਪੈਚ ਸੈਂਟਰ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿੱਖੇ ਲਿਜਾ ਕੇ ਅਤੇ ਮੀਡੀਆ ਦੀ ਹਾਜ਼ਰੀ ਵਿੱਚ ਦਿਖਾਇਆ ਗਿਆ ਕਿ ਇਸ ਮਸ਼ੀਨ ‘ਤੇ ਰਿਜਰਵ ਲਿਖਿਆ ਹੋਇਆ ਵੀ ਸਪਸ਼ਟ ਦਿਸਦਾ ਹੈ ਅਤੇ ਮਸ਼ੀਨ ਨੂੰ ਆਨ ਕਰ ਕੇ ਦਿਖਾਇਆ ਗਿਆ ਕਿ ਉਸ ਨੂੰ ਕਿਸੇ ਵੀ ਤਰ•ਾਂ ਨਹੀਂ ਵਰਤਿਆ ਗਿਆ ਹੈ। 

ਡਾ. ਰਾਜੂ ਨੇ ਦੱਸਿਆ ਕਿ ਇਸੇ ਤਰ•ਾਂ ਇਕ ਵੀਡੀਓ ਜਲੰਧਰ ਦਾ ਵੀ ਵਾਈਰਲ ਹੋਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕੁਝ ਵਿਅਕਤੀ ਲੈਪਟਾਪ ਲੈ ਕੇ ਕਾਊਂਟਿੰਗ ਸੈਂਟਰ ਦੇ ਅੰਦਰ ਗਏ ਹਨ।

ਉਨ•ਾਂ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਉਕਤ ਵਿਅਕਤੀ ਕਾਊਂਟਿੰਗ ਸਟਾਫ ਦੇ ਮੈਂਬਰ ਸਨ ਜੋ ਕਿ ਕਾਊਂਟਿੰਗ ਸਟਾਫ ਨੂੰ ਦਿੱਤੀ ਜਾ ਰਹੀ ਟ੍ਰੇਨਿੰਗ ਵਿੱਚ ਭਾਗ ਲੈਣ ਆਏ ਸਨ।

ਡਾ. ਰਾਜੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਰਾਹੀਂ ਗਲਤ ਸੂਚਨਾਵਾਂ ਨਾ ਫੈਲਾਉਣ।    

Read more